ਸੁਆਦ ਨੂੰ ਬਰਕਰਾਰ ਰੱਖਣ ਲਈ ਘਰ ਦੀ ਰਸੋਈ ''ਚ ਇੰਝ ਬਣਾਓ ਬਰੈੱਡ ਰੋਲ

02/17/2021 9:47:58 AM

ਨਵੀਂ ਦਿੱਲੀ— ਬਰੈੱਡ ਰੋਲ ਖਾਣ ਵਿਚ ਕਾਫ਼ੀ ਸੁਆਦ ਹੁੰਦੇ ਹਨ । ਇਹ ਸੁਆਦ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਅੱਜ ਅਸੀਂ ਤੁਹਾਨੂੰ ਬਰੈੱਡ ਰੋਲ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਕਾਰਨ150 ਗ੍ਰਾਮ (ਉਬਲੇ ਹੋਏ)
ਆਲੂ250 ਗ੍ਰਾਮ ( ਉਬਲੇ ਹੋਅ)
ਗੰਢੇ60 ਗ੍ਰਾਮ
ਹਰੀ ਮਿਰਚ- 1 ਚਮਚਾ
ਅਦਰਕ-ਲਸਣ ਦਾ ਪੇਸਟ- 2 ਚਮਚੇ
ਨਿੰਬੂ ਦਾ ਰਸ1 ਚਮਚਾ
ਧਨੀਆ1 ਚਮਚਾ
ਲੂਣ- 1 ਚਮਚਾ
ਬਰੈੱਡ ਸਲਾਈਸ ਲੋੜ ਅਨੁਸਾਰ 
ਪਾਣੀ ਲੋਡ਼ ਅਨੁਸਾਰ
ਤੇਲ ਤਲਣ ਲਈ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਇਕ ਕੌਲੀ ਵਿਚ ਕੋਰਨ, ਆਲੂ, ਗੰਢੇ, ਹਰੀ ਮਿਰਚ, ਅਦਰਕ-ਲਸਣ ਦਾ ਪੇਸਟ, ਨਿੰਬੂ ਦਾ ਰਸ, ਧਨੀਆ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
2. ਫਿਰ ਬਰੈੱਡ ਸਲਾਈਸ ਲਓ ਅਤੇ ਕਿਨਾਰਿਆਂ ਨੂੰ ਕੱਟ ਲਓ। ਫਿਰ ਇਸ ਨੂੰ ਪਾਣੀ ਨਾਲ ਹਲਕਾ ਜਿਹਾ ਗਿੱਲਾ ਕਰ ਲਓ। 
3. ਫਿਰ ਤਿਆਰ ਮਿਕਸਰ ਨੂੰ ਬਰੈੱਡ ਵਿਚ ਰੱਖ ਕੇ ਰੋਲ ਕਰੋ ਅਤੇ ਕਿਨਾਰਿਆਂ ਨਾਲ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ। 
4. ਇਸ ਤੋਂ ਬਾਅਦ ਇਸ ਨੂੰ ਬੇਕਿੰਗ ਸ਼ੀਟ ਵਿਚ ਰੱਖੋ ਅਤੇ ਤੇਲ ਲਗਾਓ। ਓਵਨ ਵਿਚ 350 ਤੋਂ 180 ਡਿਗਰੀ ਸੈਲਸੀਅਸ ਤਾਪਮਾਨ 'ਤੇ 10-15 ਮਿੰਟ ਲਈ ਬੇਕ ਕਰੋ। 
5. ਤੁਸੀਂ ਚਾਹੋ ਤਾਂ ਇਸ ਨੂੰ ਤੇਲ 'ਚ ਫਰਾਈ ਵੀ ਕਰ ਸਕਦੇ ਹੋ, ਲਓ ਜੀ ਬਰੈੱਡ ਰੋਲ ਬਣ ਕੇ ਤਿਆਰ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon