Cooking Tips: ਘਰ ਦੀ ਰਸੋਈ ''ਚ ਮਹਿਮਾਨਾਂ ਨੂੰ ਬਣਾ ਕੇ ਖਵਾਓ ਨਾਰੀਅਲ ਵਾਲੀ ਬਰਫ਼ੀ

06/22/2021 2:09:12 PM

ਨਵੀਂ ਦਿੱਲੀ— ਨਾਰੀਅਲ ਦੀ ਬਰਫ਼ੀ ਸਾਰਿਆਂ ਨੂੰ ਹੀ ਖਾਣ 'ਚ ਬਹੁਤ ਪਸੰਦ ਹੁੰਦੀ ਹੈ ਪਰ ਇਸ ਨੂੰ ਸਭ ਤੋਂ ਪਰਫੈਕਟ ਕਿਵੇਂ ਬਣਾਇਆ ਜਾਵੇ ਇਹ ਸਵਾਲ ਹਰ ਸਮੇਂ ਦਿਲ ਵਿਚ ਰਹਿੰਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੁਸੀਂ ਘਰ 'ਚ ਆਏ ਮਹਿਮਾਨਾਂ ਨੂੰ ਇਹ ਬਣਾ ਕੇ ਖਵਾ ਸਕਦੇ ਹੋ। ਜਿਸ ਨੂੰ ਵਰਤ ਕੇ ਤੁਸੀਂ ਸਭ ਤੋਂ ਵਧੀਆ ਤਰੀਕੇ ਨਾਲ ਬਰਫੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਵਿਧੀ ਬਾਰੇ
ਬਣਾਉਣ ਦੀ ਵਿਧੀ ਬਾਰੇ...
- ਸਭ ਤੋਂ ਪਹਿਲਾਂ ਸੁਕਾ ਨਾਰੀਅਲ ਲਓ। ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਟੁੱਕੜੇ ਵਿਚ ਤੋੜ ਕੇ ਦਰਦਰਾ ਪੀਸ ਲਓ। 
- ਪੀਸੇ ਹੋਏ ਨਾਰੀਅਲ ਨੂੰ ਭਾਰੀ ਤਲੇ ਵਾਲੀ ਕੜਾਹੀ ਵਿਚ ਹੀ ਭੁੰਨ੍ਹ ਲਓ।
- ਦੋ ਤਾਰ ਦੀ ਚਾਸ਼ਨੀ ਤਿਆਰ ਕਰੋ। ਧਿਆਨ ਰੱਖੋ ਚਾਸ਼ਨੀ ਗਾੜੀ ਹੀ ਬਣੇ, ਜ਼ਿਆਦਾ ਪਤਲੀ ਚਾਸ਼ਨੀ ਨਾਲ ਬਰਫ਼ੀ ਸਹੀਂ ਤਰੀਕੇ ਨਾਲ ਨਹੀਂ ਬਣ ਪਾਵੇਗੀ।
- ਘੱਟ ਗੈਸ 'ਤੇ ਕੱਦੂਕਸ ਕੀਤੇ ਹੋਏ ਨਾਰੀਅਲ ਦਾ ਬੂਰਾ ਅਤੇ ਚਾਸ਼ਨੀ ਨੂੰ ਮਿਲਾ ਲਓ। ਕੱੜਛੀ ਉਦੋਂ ਤੱਕ ਚਲਾਉਂਦੇ ਰਹੋ ਜਦੋਂ ਤੱਕ ਮਿਸ਼ਰਣ ਚੰਗੀ ਤਰ੍ਹਾਂ ਨਾਲ ਗਾੜਾ ਨਾ ਹੋ ਜਾਵੇ।
- ਜਦੋਂ ਮਿਸ਼ਰਣ ਨੂੰ ਪਲੇਟ ਵਿਚ ਰੱਖੋ ਤਾਂ ਉਸ ਤੋਂ ਪਹਿਲਾਂ ਪਲੇਟ 'ਤੇ ਘਿਓ ਲਗਾ ਲਓ। ਅਜਿਹਾ ਕਰਨ ਨਾਲ ਮਿਸ਼ਰਣ ਚਿਪਕੇਗਾ ਨਹੀਂ। 
- ਫਿਰ ਇਸ ਨੂੰ ਥੋੜ੍ਹੀ ਦੇਰ ਲਈ ਠੰਡਾ ਹੋਣ ਲਈ ਰੱਖੋ ਅਤੇ ਆਪਣੇ ਮਨਚਾਹੇ ਆਕਾਰ 'ਚ ਕੱਟੋ। 
- ਸੁਆਦੀ ਨਾਰੀਅਲ ਦੀ ਬਰਫ਼ੀ ਬਣ ਕੇ ਤਿਆਰ ਹੈ। ਇਸ ਨੂੰ ਆਪ ਵੀ ਖਾਓ ਅਤੇ ਮਹਿਮਾਨਾਂ ਨੂੰ ਵੀ ਖਵਾਓ।

Aarti dhillon

This news is Content Editor Aarti dhillon