ਕੌਫੀ ਨਾਲ ਘੱਟ ਹੁੰਦੈ ਪਿੱਤੇ ਦੀ ਪੱਥਰੀ ਦਾ ਖਤਰਾ

09/12/2019 8:10:26 AM

ਲੰਡਨ- ਦਿਨ ’ਚ 6 ਜਾਂ ਉਸ ਨਾਲੋਂ ਵੱਧ ਕੱਪ ਕੌਫੀ ਪੀਣ ਨਾਲ ਪਿੱਤੇ ਦੀ ਪੱਥਰੀ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਕ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ। ਕੌਫੀ ਦੇ ਵੱਧ ਸੇਵਨ ਕਰਨ ਵਾਲਿਆਂ ਦੇ ਪਿੱਤੇ ’ਚ ਪੱਥਰੀ ਹੋਣ ਦਾ ਖਤਰਾ ਕੌਫੀ ਨਾ ਪੀਣ ਵਾਲਿਆਂ ਦੇ ਮੁਕਾਬਲੇ ’ਚ 23 ਫੀਸਦੀ ਤਕ ਘੱਟ ਹੁੰਦਾ ਹੈ।

ਖੋਜਕਾਰਾਂ ਨੇ ਇਸ ਖੋਜ ਦੌਰਾਨ 104500 ਬਾਲਗਾਂ ਦੀ ਸਿਹਤ ਅਤੇ ਜੀਵਨਸ਼ੈਲੀ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਮੁਕਾਬਲੇਬਾਜ਼ਾਂ ਦੀ ਨਿਗਰਾਨੀ 13 ਸਾਲਾਂ ਤਕ ਕੀਤੀ ਗਈ। ਉਨ੍ਹਾਂ ਨੇ ਸੇਵਨ ਕੀਤੀ ਗਈ ਕੌਫੀ ਦੀ ਮਾਤਰਾ ਅਤੇ ਪਿੱਤੇ ’ਚ ਹੋਣ ਵਾਲੀ ਪੱਥਰੀ ਵਿਚਾਲੇ ਸਬੰਧ ਲੱਭਣ ਦੀ ਕੋਸ਼ਿਸ਼ ਕੀਤੀ। ਡੈੱਨਮਾਰਕ ਦੇ ਕੋਪੇਨਹੇਗਨ ਯੂਨੀਵਰਸਿਟੀ ਹਸਪਤਾਲ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ।

ਕੌਫੀ ਪੀਣ ਨਾਲ ਹੋਇਆ ਫਾਇਦਾ :

ਖੋਜ ਦੌਰਾਨ ਪਾਇਆ ਗਿਆ ਕਿ ਦਿਨ ’ਚ ਇਕ ਕੱਪ ਕੌਫੀ ਪੀਣ ਨਾਲ ਪਿੱਤੇ ਦੀ ਪੱਥਰੀ ਹੋਣ ਦਾ ਖਤਰਾ ਤਿੰਨ ਫੀਸਦੀ ਤੱਕ ਘੱਟ ਹੋਇਆ ਪਰ ਕਈ ਕੱਪ ਕੌਫੀ ਪੀਣ ਨਾਲ ਇਹ ਖਤਰਾ ਹੋਰ ਘੱਟ ਦੇਖਿਆ ਗਿਆ। ਯੂਰਪੀ ਗਾਈਡਲਾਈਂਸ ਮੁਤਾਬਕ ਇਕ ਦਿਨ ’ਚ 400 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਕ ਕੱਪ ਕੌਫੀ ’ਚ 70 ਤੋਂ 140 ਮਿਲੀਗ੍ਰਾਮ ਤੱਕ ਕੈਫੀਨ ਹੁੰਦਾ ਹੈ।

ਇਹ ਪੱਥਰੀ ਇਕ ਠੋਸ ਪਦਾਰਥ ਹੁੰਦੀ ਹੈ, ਜੋ ਪਿੱਤੇ ਦੇ ਅੰਦਰ ਬਣਦੀ ਹੈ। ਯੂ.ਕੇ. ’ਚ ਦਸ ਵਿਚੋਂ ਇਕ ਵਿਅਕਤੀ ਨੂੰ ਪੱਥਰੀ ਦੀ ਸਮੱਸਿਆ ਹੈ। ਇਹ ਪੱਥਰੀ ਰੇਤ ਦੇ ਦਾਣੇ ਤੋਂ ਲੈ ਕੇ ਕੇ ਛੋਟੇ ਪੱਥਰਾਂ ਦੇ ਆਕਾਰ ਕੀਤੀ ਹੋ ਸਕਦੀ ਹੈ। ਇਹ ਬਾਈਲ ਜੂਸ ’ਚ ਮੌਜੂਦ ਰਸਾਇਣਾਂ ਨਾਲ ਬਣਦੀ ਹੈ। ਇਸ ਵਿਚ ਕੋਲੈਸਟ੍ਰੋਲ, ਕੈਲਸ਼ੀਅਮ ਅਤੇ ਰੈੱਡ ਬਲੱਡ ਸੈੱਲਸ ਦਾ ਰੰਗ ਵੀ ਸ਼ਾਮਲ ਹੁੰਦਾ ਹੈ। ਇਹ ਪੱਥਰੀ ਹਾਈ ਕੋਲੈਸਟ੍ਰੋਲ ਵਾਲਾ ਖਾਣਾ ਖਾਣ ਕਾਰਣ ਹੁੰਦੀ ਹੈ।