ਨੱਚਦੇ- ਨੱਚਦੇ ਲੋਕਾਂ ਨੇ ਗੁਆ ਲਈ ਆਪਣੀ ਜਾਨ

02/07/2017 9:55:50 AM

ਮੁੰਬਈ- ਪੁਰਾਣੇ ਸਮੇਂ ਦੀਆਂ ਕਈ ਅਜਿਹੀਆਂ ਘਟਨਾਵਾਂ ਅਸੀਂ ਸੁਣੀਆਂ ਹਨ ਜਿਨ੍ਹਾਂ ''ਤੇ ਅੱਜ ਵੀ ਰਹੱਸ ਬਣਿਆ ਹੋਇਆ ਹੈ। ਅੱਜ ਅਸੀਂ ਇੱਕ ਅਜਿਹੀ ਘਟਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਇੰਨੀ ਹੈਰਾਨ ਕਰ ਦੇਣ ਵਾਲੀ ਸੀ ਕਿ ਕੁਝ ਹੀ ਦਿਨ੍ਹਾਂ ''ਚ ਸੈਕੜੇ ਲੋਕਾਂ ਦੀ ਨੱਚਦੇ-ਨੱਚਦੇ ਮੌਤ ਹੋ ਗਈ। ਜੀ ਹਾਂ ਇਹ ਸੱਚ ਹੈ। ਇਹ ਗੱਲ 1518 ਸਨ ਦੀ ਹੈ ਜਦੋਂ ਰੋਮਨ ਸਾਮਰਾਜ ਸਟਰਾਸਬਾ੍ਰਗ ਨਾਮ ਦੇ ਸ਼ਹਿਰ ''ਚ ਅਚਾਨਕ ਸੈਂਕੜੇ ਲੋਕ ਨੱਚਣ ਲੱਗੇ। ਉਹ ਲਗਾਤਾਰ ਇੱਕ ਮਹੀਨੇ ਤੱਕ ਇਸ ਤਰ੍ਹਾਂ ਨੱਚੇ ਕੇ ਰੁਕੇ ਹੀ ਨਹੀਂ ਅਤੇ ਉਨ੍ਹਾਂ ''ਚੋਂ 400 ਲੋਕ ਮੌਤ ਦਾ ਸ਼ਿਕਾਰ ਹੋ ਗਏ। ਉਸ ਦੌਰਾਨ ਲੋਕਾਂ ਨੂੰ ਨੱਚ ਦੇ ਦੇਖਕੇ, ਇਸ ਬੀਮਾਰੀ ਨੂੰ ਡਾਂਸਿੰਗ ਪਲੇਗ ਦਾ ਨਾਮ ਦਿੱਤਾ ਗਿਆ।
ਇਸ ਘਟਨਾ ਦੀ ਸ਼ੁਰੂਆਤ ਉਥੋ ਹੋਈ ਸੀ ਜਦੋਂ ਇਸੇ ਸ਼ਹਿਰ ''ਚ ਰਹਿਣ ਵਾਲੀ ਟ੍ਰੋਫਿਆ ਨਾਮ ਦੀ ਇੱਕ ਔਰਤ ਅਚਾਨਕ ਗੱਲੀ ''ਚ ਆ ਕੇ ਨੱਚਣ ਲੱਗੀ । ਇਸ ਔਰਤ ਨੂੰ ਅਚਾਨਕ ਨੱਚਦੇ ਦੇਖ ਕੇ ਇੱਥੇ ਦੇ ਲੋਕ ਬਹੁਤ ਹੈਰਾਨ ਹੋ ਗਏ ਪਰ ਉਹ ਔਰਤ ਨਹੀਂ ਰੁਕੀ ਕਿਉਂਕਿ ਉਹ ਡਾਂਸਿੰਗ ਪਲੇਗ ਨਾਮ ਦੀ ਮਾਹਾਮਾਰੀ ਨਾਲ ਪੀੜਤ ਸੀ। ਜਿਸ ਵਜ੍ਹਾਂ ਨਾਲ ਉਹ ਲਗਾਤਾਰ 6 ਦਿਨ੍ਹਾਂ ਤੱਕ ਨੱਚਦੀ ਰਹੀ। ਦੇਖਦੇ ਹੀ ਦੇਖਦੇ ਇਸ ਮਾਹਾਮਾਰੀ ਨੇ ਹੋਰ 34 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਹ ਵੀ ਇਸ ਔਰਤ ਦੇ ਨਾਲ ਗੱਲੀ ''ਚ ਆ ਕੇ ਨੱਚਣ ਲੱਗੇ । ਕਰੀਬ ਇੱਕ ਮਹੀਨੇ ਦੇ ਅੰਦਰ ਹੀ ਨੱਚਣ ਵਾਲਿਆ ਦੀ ਗਿਣਤੀ 400 ਤੱਕ ਪਹੁੰਚ ਗਈ। ਤਮਾਮ ਕੋਸ਼ਿਸ਼ਾ ਦੇ ਬਾਅਦ  ਨੱਚਣ ਵਾਲਿਆ ਨੂੰ ਨਹੀਂ ਰੋਕਿਆ ਜਾ ਸਕਿਆ।
ਹਾਲਾਤ ਇੰਨੇ ਖਰਾਬ ਹੋ ਗਏ ਕਿ ਹਰ ਰੋਜ਼ ਨੱਚਦੇ- ਨੱਚਦੇ ਕਰੀਬ 15 ਲੋਕਾਂ ਦੀ ਮੌਤ ਹੋ ਰਹੀ ਸੀ। ਇਹ ਲੋਕ ਨੱਚਦੇ ਹੋਏ ਧਕਾਨ, ਦਿਲ ਦਾ ਦੌਰਾ ਜਾਂ ਫਿਰ ਧਮਨੀਆਂ ਦੇ ਫੱਟਣ ਨਾਲ ਮੌਤ ਦੇ ਸ਼ਿਕਾਰ ਹੋ ਰਹੇ ਸਨ। ਕਰੀਬ ਇੱਕ ਮਹੀਨੇ ''ਚ ਇਸ ਰਹੱਸਮਈ ਮਾਹਾਮਾਰੀ ਨੇ ਸ਼ਹਿਰ ਦੇ 400 ਲੋਕਾਂ ਦੀ ਜਾਨ ਲੈ ਲਈ।