ਅਮੀਰ ਖਾਨ ਦੀ ਬੇਟੀ ਈਰਾ ਦੀ ਸਟਾਈਲਿਸ਼ ਲੁਕ

02/12/2017 5:30:51 PM

ਮੁੰਬਈ— ਦੰਗਲ, ਇਹ ਫਿਲਮ ਕੁਝ ਹਫਤੇ ਪਹਿਲਾਂ ਹੀ ਰਿਲੀਜ਼ ਹੋਈ ਹੈ। ਇਸ ਫਿਲਮ ''ਚ ਅਮੀਰ ਖਾਨ ਨੇ ਆਪਣਾ ਕਿਰਦਾਰ ਕਾਫੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਹਰ ਫਿਲਮ ''ਚ ਅਲੱਗ-ਅਲੱਗ ਸਟਾਈਲ ਦੇਖਿਆ ਗਿਆ ਹੈ। ਇਸ ਦੌਰਾਨ ਆਮੀਰ ਖਾਨ ਦੀ ਬੇਟੀ ਈਰਾ ਖਾਨ ਵੀ ਇਕ ਪਰਿਵਾਰਕ ਸਮਾਰੋਹ ''ਚ ਨਜ਼ਰ ਆਈ ਸੀ, ਜਿਸ ''ਚ ਉਸ ਨੇ ਕਾਟਨ ਅਤੇ ਸਿਲਕ ਦਾ ਲਹਿੰਗਾ ਪਹਿਨਿਆ ਹੋਇਆ ਸੀ ਅਤੇ ਇਸ ਲੁਕ ''ਚ ਈਰਾ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। 
ਇਸ ਤੋਂ ਇਲਾਵਾ ਈਰਾ ਨੂੰ ਕਈ ਵਾਰ ਸਧਾਰਨ ਅਤੇ ਕੈਜੁਅਲ ਆਉਟਫਿਟ ''ਚ ਦੇਖਿਆ ਗਿਆ ਹੈ, ਜਿਸ ''ਚ ਈਰਾ ਬਹੁਤ ਸੁੰਦਰ ਨਜ਼ਰ ਆ ਰਹੀ ਸੀ। ਕੱਪੜਿਆਂ ਤੋਂ ਇਲਾਵਾ ਜੇਕਰ ਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਈਰਾ ਖਾਨ ਦੇ ਰੰਗਦਾਰ ਵਾਲ ਵੀ ਉਸ ਨੂੰ ਕਾਫੀ ਸਟਾਈਲਿਸ਼ ਲੁਕ ਦਿੰਦੇ ਹਨ। ਜੇਕਰ ਤੁਸੀਂ ਵੀ ਸਧਾਰਨ ਅਤੇ ਕੈਜੁਅਲ ਆਉਟਫਿਟ ਪਹਿਨਣਾ ਚਾਹੁੰਦੇ ਹੋ ਤਾਂ ਈਰਾ ਖਾਨ ਦੇ ਡਰੈਸਿੰਗ ਸਟਾਈਲ ਨੂੰ ਦੇ ਕੇ ਆਪਣੀ ਡਰੈਸ ਚੁਣ ਸਕਦੇ ਹੋ।