ਵਾਲਾਂ ਨੂੰ ਤੇਜ਼ੀ ਨਾਲ ਲੰਬਾ ਕਰਨਗੇ ਇਹ ਆਸਾਨ ਤਰੀਕੇ

09/18/2019 2:10:49 PM

ਜਲੰਧਰ(ਬਿਊਰੋ)— ਖੂਬਸੂਰਤ, ਸੰਘਣੇ ਅਤੇ ਲੰਬੇ ਵਾਲ ਸਭ ਨੂੰ ਹੀ ਬਹੁਤ ਪਸੰਦ ਹੁੰਦੇ ਹਨ ਪਰ ਹਰ ਕਿਸੇ ਦੇ ਵਾਲ ਲੰਬੇ ਅਤੇ ਸੰਘਣੇ ਨਹੀਂ ਹੁੰਦੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵਾਲ ਵਧਾ ਨਹੀਂ ਸਕਦੇ। ਵਾਲਾਂ ਨੂੰ ਜੇਕਰ ਠੀਕ ਕੇਅਰ ਨਾ ਮਿਲੇ ਤਾਂ ਇਹ ਖਰਾਬ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਵਾਧਾ ਵੀ ਰੁੱਕ ਜਾਂਦਾ ਹੈ। ਅਜਿਹੀ ਹਾਲਤ 'ਚ ਵਾਲਾਂ ਨੂੰ ਕੁਝ ਆਸਾਨ ਤਰੀਕਿਆਂ ਨਾਲ ਲੰਬਾ ਕੀਤਾ ਜਾ ਸਕਦਾ ਹੈ।
1. ਹਾਟ ਆਇਲ ਮਸਾਜ
ਵਾਲਾਂ ਨੂੰ ਮਸਾਜ ਕਰਨਾ ਬਹੁਤ ਜ਼ਰੂਰੀ ਹੈ। ਇਕ ਤਾਂ ਇਸ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਦੂਜਾ ਇਸ ਨਾਲ ਵਾਲ ਮਜਬੂਤ ਹੁੰਦੇ ਹਨ। ਵਾਲਾਂ ਦੇ ਮਸਾਜ ਲਈ ਤੁਸੀਂ ਹਮੇਸ਼ਾ ਗਰਮ ਤੇਲ ਦਾ ਇਸਤੇਮਾਲ ਕਰੋ। ਤੁਸੀਂ ਚਾਹੋ ਤਾਂ ਹਾਟ ਆਇਲ ਲਈ ਨਾਰੀਅਲ ਅਤੇ ਜੈਤੂਨ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ।

2. ਵਾਲਾਂ ਨੂੰ ਕੰਡੀਸ਼ਨਰ
ਕੰਡੀਸ਼ਨਰ ਵਾਲਾਂ ਨੂੰ ਚਮਕਦਾਰ ਹੀ ਨਹੀਂ ਸਗੋਂ ਇਨ੍ਹਾਂ ਦੀ ਗ੍ਰੋਥ ਵੀ ਵਧਾਉਂਦਾ ਹੈ। ਦਰਅਸਲ, ਵਾਲ ਸ਼ੈਪੂ ਨਾਲ ਧੋਣ ਤੋਂ ਬਾਅਦ ਰੁੱਖੇ ਹੋ ਜਾਂਦੇ ਹਨ, ਜਿਸ ਕਾਰਨ ਵਾਲਾਂ ਦੀ ਗ੍ਰੋਥ ਰੁੱਕ ਜਾਂਦੀ ਹੈ। ਅਜਿਹੀ ਹਾਲਤ 'ਚ ਕੰਡੀਸ਼ਨਰ ਸਕੈਲਪ ਨੂੰ ਨਮੀ ਦਿੰਦਾ ਹੈ ਅਤੇ ਵਾਲਾਂ ਦੀ ਗ੍ਰੋਥ ਵਧਾਉਣ 'ਚ ਮਦਦ ਕਰਦਾ ਹੈ।

3. ਰਾਤ ਨੂੰ ਕਰੋ ਕੰਘੀ
ਤੁਸੀਂ ਸੁਣਿਆ ਹੋਵੇਗਾ ਜ਼ਿਆਦਾ ਬ੍ਰਸ਼ਿੰਗ ਕਰਨ ਨਾਲ ਵਾਲ ਝੜਣ ਲੱਗਦੇ ਹਨ ਜੋ ਕਿ ਗਲਤ ਹੈ। ਇਹ ਸਿਰਫ ਤੁਹਾਡੀ ਬ੍ਰਸ਼ਿੰਗ 'ਤੇ ਨਿਰਭਰ ਕਰਦਾ ਹੈ। ਵਾਲਾਂ ਨੂੰ ਲੰਬਾ ਕਰਨ ਲਈ ਤੁਹਾਨੂੰ ਬੋਅਰ ਬ੍ਰਿਸਟਲ ਬਰੱਸ਼ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਸੌਂਣ ਤੋਂ ਪਹਿਲਾ ਕੰਘੀ ਕਰਨ ਨਾਲ ਵਾਲ ਦੋਗੁਣਾ ਤੇਜ਼ੀ ਨਾਲ ਵਧਦੇ ਹਨ।

manju bala

This news is Content Editor manju bala