ਗੁੱਡੀਆਂ ਦੇ ਨਾਲ ਰਹਿਣਾ ਪਸੰਦ ਕਰਦਾ ਹੈ ਇਹ ਪਰਿਵਾਰ

02/08/2017 10:34:20 AM

 

ਮੁੰਬਈ— ਵਿਆਹੁਤਾ ਜ਼ਿੰਦਗੀ ''ਚ ਇਕ ਸਮਾਂ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਜਦੋਂ ਪਤੀ-ਪਤਨੀ ਨੂੰ ਅਲੱਗ ਹੋਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੇ ਵਿਅਕਤੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਪਤਨੀ ਦੇ ਮਰਨ ਤੋਂ ਬਾਅਦ ਗੁੱਡੀਆਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਜੀ ਹਾਂ, ਚੀਨ ''ਚ ਲੀ ਚੇਨ ਨਾਮ ਦਾ ਵਿਅਕਤੀ 7 ਗੁੱਡੀਆਂ ਦੇ ਨਾਲ ਰਹਿੰਦਾ ਹੈ।
59 ਸਾਲ ਦੇ ਲੀ ਚੇਨ ਨੇ ਆਪਣੀ ਪਤਨੀ ਦੇ ਮੌਤ ਦੇ ਬਾਅਦ ਗੁੱਡੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਉਨ੍ਹਾਂ ਦੇ ਨਾਲ ਖਾਣਾ ਖਾਂਧੇ ਹਨ ਅਤੇ ਗੱਲਾਂ ਵੀ ਕਰਦੇ ਹਨ। ਪਤਨੀ ਦੇ ਮਰਨ ਤੋਂ ਬਾਅਦ ਉਹ ਖੁਦ ਨੂੰ ਕਾਫੀ ਇਕੱਲਾ ਮਹਿਸੂਸ ਕਰਨ ਲੱਗੇ ਸੀ। ਉਨ੍ਹਾਂ ਦਾ ਬੇਟਾ ਕਾਲਜ ਚਲਾ ਜਾਂਦਾ ਸੀ ਅਤੇ ਉਹ ਘਰ ''ਚ ਇਕੱਲੇ ਹੁੰਦੇ ਸਨ। ਲੀ ਕਈ ਔਰਤਾਂ ਨੂੰ ਵੀ ਮਿਲੇ ਪਰ ਕਿਸੇ ਦੇ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਟਿੱਕ ਪਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਗੁੱਡੀ ਖਰੀਦੀ।
ਹੁਣ ਤੱਕ ਲੀ ਇਨ੍ਹਾਂ ਗੁੱਡੀਆਂ ''ਤੇ ਲਗਭਗ 1 ਲੱਖ ਰੁਪਏ ਖਰਚ ਕਰ ਚੁੱਕੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਇਨਸਾਨ ਦੇ ਨਾਲ ਰਹਿਣ ਤੋਂ ਵਧੀਆ ਹੈ ਕਿ ਗੁੱਡੀਆਂ ਦੇ ਨਾਲ ਰਿਹਾ ਜਾਵੇ  ਕਿਉਂਕਿ ਇਹ ਧੋਖਾ ਨਹੀਂ ਦਿੰਦੀਆਂ। ਇਹ ਹੀ ਨਹੀਂ, ਉਨ੍ਹਾਂ ਨੇ ਆਪਣੇ ਬੇਟੇ ਨੂੰ ਵੀ ਇਕ ਗੁੱਡੀ ਤੋਹਫੇ ''ਚ ਦਿੱਤੀ ਸੀ ਪਰ ਉਸਨੇ ਉਸ ਨੂੰ ਆਪਣੀ ਭੈਣ ਮੰਨਿਆ ਹੈ। ਲੀ ਦਾ ਇਨ੍ਹਾਂ ਗੁੱਡੀਆਂ ਦੇ ਨਾਲ ਅਨੋਖਾ ਰਿਸ਼ਤਾ ਹੈ। ਤੁਹਾਨੂੰ ਦੱਸ ਦਈਏ ਕਿ ਚੀਨ ਦੇ ਮਰਦਾਂ ''ਤੇ ਸਿਲੀਕਾਨ ਗੁੱਡੀਆਂ ਦਾ ਜਨੂੰਨ ਕਾਫੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਦੇ ਲੋਕ ਗੁੱਡੀਆਂ ਦੇ ਨਾਲ ਰਿਸ਼ਤਾ ਬਣਾਉਣ ''ਚ ਜ਼ਿਆਦਾ ਸਿਹਜ ਮਹਿਸੂਸ ਕਰਦੇ ਹਨ।