ਪਰਿਵਾਰ ਨਾਲ ਘੁੰਮਣ-ਫਿਰਨ ਲਈ ਭਾਰਤ ਦੀਆਂ ਇਹ 4 ਜਗ੍ਹਾਵਾਂ ਹਨ ਸਭ ਤੋਂ ਖੂਬਸੂਰਤ

05/26/2020 4:27:14 PM

ਮੁੰਬਈ : ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਘੁੰਮਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਗਰਮੀਆਂ ਵਿਚ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਕੁੱਝ ਅਜਿਹੀ ਜਗ੍ਹਾਵਾਂ ਦੇ ਬਾਰੇ ਵਿਚ ਦੱਸਾਂਗੇ, ਜੋ ਤੁਹਾਡੇ ਵੀਕੈਂਡ ਟਰਿੱਪ ਲਈ ਚੰਗੀ ਹੋਵੇ। ਇੱਥੇ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਜੰਮ ਕੇ ਮਸਤੀ ਕਰ ਸਕਦੇ ਹੋ। ਚਲੋ ਜਾਣਦੇ ਹਾਂ ਭਾਰਤ ਵਿਚ ਘੁੰਮਣ ਲਈ ਚੰਗੀਆਂ ਅਤੇ ਖੂਬਸੂਰਤ ਜਗ੍ਹਾਂਵਾਂ ਬਾਰੇ...

1. ਹਿਮਾਚਲ ਪ੍ਰਦੇਸ਼
ਭਾਰਤ ਵਿਚ ਪਰਿਵਾਰ ਨਾਲ ਘੁੰਮਣ ਲਈ ਹਿਮਾਚਲ ਪ੍ਰਦੇਸ਼ ਤੋਂ ਚੰਗੀ ਜਗ੍ਹਾ ਕੋਈ ਹੋਰ ਹੋ ਹੀ ਨਹੀਂ ਸਕਦੀ। ਇੱਥੇ ਪਰਿਵਾਰ ਨਾਲ ਘੁੰਮਣ-ਫਿਰਨ ਲਈ ਤੁਹਾਨੂੰ ਕਈ ਬਦਲ ਮਿਲ ਜਾਣਗੇ, ਜਿਵੇਂ ਡਲਹੋਜੀ, ਖਜਿਆਰ ਅਤੇ ਚੰਬਾ ਆਦਿ।



2. ਉਤਰਾਖੰਡ
ਉਤਰਾਖੰਡ ਵਿਚ ਸਿਰਫ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਘੁੰਮਣਾ ਕਾਫ਼ੀ ਪਸੰਦ ਕਰਦੇ ਹਨ। ਇੱਥੇ ਘੁੰਮਣ ਲਈ ਨੈਨੀਤਾਲ, ਅਲਮੋਰਾ, ਬਿਨਸਰ, ਕਸੌਨੀ, ਰਾਨੀਖੇਤ ਵਰਗੀ ਖੂਬਸੂਰਤ ਜਗ੍ਹਾਂਵਾਂ ਹਨ।

ਨੈਨੀਤਾਲ ਵਿਚ ਜਿੱਥੇ ਤੁਸੀਂ ਪਹਾੜਾਂ, ਮਾਲ ਰੋਡ, ਝਰਨਿਆਂ, ਤਲਾਬ ਵਿਚ ਬੋਟਿੰਗ ਦਾ ਮਜ਼ਾ ਲੈ ਸਕਦੇ ਹੋ ਤਾਂ ਉਥੇ ਹੀ ਰਾਣੀਖੇਤ ਵਿਚ ਤੁਸੀਂ ਖੂਬਸੂਰਤ ਪਾਰਕ ਵਿਚ ਸ਼ਾਂਤੀ ਭਰੇ ਪਲ ਬਿਤਾ ਸਕਦੇ ਹੋ। ਗੱਲ ਜੇਕਰ ਬਿਨਸਰ ਅਤੇ ਕਸੌਨੀ ਦੀ ਹੋਵੇ ਤਾਂ ਇੱਥੇ ਵੀ ਘੁੰਮਣ ਲਈ ਤੁਹਾਨੂੰ ਇਕ ਤੋਂ ਵਧ ਇਕ ਵਧੀਆ ਜਗ੍ਹਾ ਮਿਲ ਜਾਵੇਗੀ। ਜੇਕਰ ਤੁਸੀਂ ਇਤਿਹਾਸਕ ਅਤੇ ਧਾਰਮਿਕ ਜਗ੍ਹਾ ਦਾ ਇਕੱਠੇ ਆਨੰਦ ਲੈਣਾ ਚਾਹੁੰਦੇ ਹੋ ਤਾਂ ਉਸ ਲਈ ਉਤਰਾਖੰਡ ਦਾ ਅਲਮੌਰਾ ਹਿੱਲ ਸਟੇਸ਼ਨ ਵਧੀਆ ਹੈ।



3. ਤਾਮਿਲਨਾਡੂ
ਤਾਮਿਲਨਾਡੂ ਘੁੰਮਣ ਦੇ ਨਾਲ-ਨਾਲ ਆਪਣੀ ਸੁਆਦੀ ਪਕਵਾਨਾਂ ਲਈ ਵੀ ਕਾਫ਼ੀ ਮਸ਼ਹੂਰ ਹੈ। ਜੇਕਰ ਤੁਸੀਂ ਜਾਂ ਤੁਹਾਡਾ ਪਰਿਵਾਰ ਨਵੇਂ-ਨਵੇਂ ਪਕਵਾਨਾਂ ਦੇ ਸ਼ੌਕੀਨ ਹੈ ਤਾਂ ਤੁਸੀਂ ਤਾਮਿਲਨਾਡੂ ਘੁੰਮਣ ਲਈ ਜਾ ਸਕਦੇ ਹੋ। ਇੱਥੇ ਤੁਸੀਂ ਕੋਨੂਰ, ਕੋਟਾਗਿਰੀ, ਊਟੀ ਘੁੰਮ ਸਕਦੇ ਹੋ।

ਕੋਨੂਰ ਵਿਚ ਸੁਆਦੀ ਖਾਣੇ ਦੇ ਨਾਲ-ਨਾਲ ਹਿਡਨ ਵੈਲੀ, ਸੈਂਟ ਜਾਰਜ ਗਿਰਜਾਘਰ, ਸਿਮ ਪਾਰਕ ਵਰਗੀਆਂ ਖੂਬਸੂਰਤ ਜਗ੍ਹਾਂਵਾਂ ਹਨ। ਚਾਹ ਦੇ ਸ਼ੌਕੀਨਾਂ ਲਈ ਇੱਥੇ 50 ਸਾਲ ਪੁਰਾਣੀ ਟੀ-ਫੈਕਟਰੀ ( Highfield Tea Factory ) ਵੀ ਹੈ, ਜਿੱਥੇ ਤੁਸੀਂ ਚਾਹ ਦਾ ਮਜ਼ਾ ਲੈ ਸਕਦੇ ਹੋ। ਕੋਟਾਗਿਰੀ ਵਿਚ ਵੀ ਘੁੰਮਣ ਲਈ ਸੈਂਟ ਕੈਥਰੀਨ ਵਾਟਰਫਾਲ, ਐਲਕ ਫਾਲਸ, ਕੋਡਾਨੰਦ ਵਿਊ ਪੁਆਇੰਟ, ਰੰਗਾਸਵਾਮੀ ਹਿਲਸ ਵਰਗੀਆਂ ਖੂਬਸੂਰਤ ਜਗ੍ਹਾਂਵਾਂ ਹਨ। ਊਟੀ ਵਿਚ ਤੁਸੀਂ ਟੁਆਏ ਟ੍ਰੇਨ, ਊਟੀ ਲੇਕ, ਰੋਜ਼ ਗਾਰਡਨ , ਦਿ ਥਰੈਡ ਗਾਰਡਨ, ਐਮਰਾਲਡ ਲੇਕ ਦਾ ਮਜ਼ਾ ਲੈ ਸਕਦੇ ਹੋ।



4. ਮੇਘਾਲਿਆ
ਪਰਿਵਾਰ ਨਾਲ ਘੁੰਮਣ-ਫਿਰਨ ਲਈ ਮੇਘਾਲਿਆ ਵੀ ਕਾਫ਼ੀ ਵਧੀਆ ਬਦਲ ਹੈ। ਇੱਥੇ ਤੁਸੀਂ ਸ਼ਿਲਾਂਗ, ਚਿਰਾਪੂੰਜੀ, ਦਾਵਕੀ ਵਿਚ ਘੁੰਮਣ ਦਾ ਮਜ਼ਾ ਲੈ ਸਕਦੇ ਹੋ। ਇੱਥੇ ਤੁਹਾਨੂੰ ਪਹਾੜਾਂ ਵਿਚ ਟਰੈਕਿੰਗ ਦੇ ਨਾਲ ਬੋਟਿੰਗ, ਵਾਟਰ ਫਾਲਸ, ਮਿਊਜ਼ੀਅਮ , ਮੰਦਰ, ਪਾਰਕ ਵਰਗੇ ਬਦਲ ਮਿਲ ਜਾਣਗੇ। ਇਸ ਤੋਂ ਇਲਾਵਾ ਘੁੰਮਣ ਲਈ ਚਿਰਾਪੂੰਜੀ ਦੀਆਂ ਗੁਫਾਵਾਂ ਵੀ ਕਾਫ਼ੀ ਮਸ਼ਹੂਰ ਹਨ।

cherry

This news is Content Editor cherry