ਬੱਚਿਆਂ ਨੂੰ ਇਸ ਉਮਰ 'ਚ ਖੁਆਓ ਦਲੀਆ, ਹੋਣਗੇ ਫ਼ਾਇਦੇ

07/28/2020 3:28:06 PM

ਜਲੰਧਰ : ਭਾਰਤੀ ਭੋਜਨ ਵਿਚ ਦਲੀਏ ਨੂੰ ਬਹੁਤ ਪੌਸ਼‍ਟਿਕ ਮੰਨਿਆ ਜਾਂਦਾ ਹੈ। ਦਲੀਆ ਸਿਰਫ਼ ਵੱਢਿਆਂ ਲਈ ਹੀ ਨਹੀਂ ਸਗੋਂ ਬਾਲਗਾਂ ਅਤੇ ਬੱਚਿਆਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਇਕ ਅਜਿਹਾ ਖਾਣਾ ਦੇਣਾ ਚਾਹੁੰਦੇ ਹੋ ਜੋ ਸ‍ਵਾਦਿਸ਼‍ਟ ਹੋਣ ਦੇ ਨਾਲ-ਨਾਲ ਪੌਸ਼‍ਟਿਕ ਵੀ ਹੋ ਤਾਂ ਤੁਸੀਂ ਉਸ ਨੂੰ ਦਲੀਆ ਖੁਆ ਸਕਦੇ ਹੋ।

​ਬੱਚਿਆਂ ਨੂੰ ਕਦੋਂ ਖੁਆਉਣਾ ਸ਼ੁਰੂ ਕਰਨਾ ਚਾਹੀਦਾ ਹੈ ਦਲੀਆ
ਬੱਚੇ ਨੂੰ ਦਲੀਆ ਖੁਆਉਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਨਾਲ ਢਿੱਡ ਜਲਦੀ ਭਰ ਜਾਂਦਾ ਹੈ। ਇਹ ਪੌਸ਼ਟਿਕ ਹੁੰਦਾ ਹੈ ਅਤੇ ਬੱਚਿਆਂ ਨੂੰ ਖੂਬ ਤਾਕਤ ਵੀ ਦਿੰਦਾ ਹੈ। ਇਹ ਪਾਚਣ ਤੰਤਰ ਨੂੰ ਉਤੇਜਿਤ ਕਰਦਾ ਹੈ। ਇਸ ਲਈ ਜਦੋਂ ਬੱਚਾ 7 ਤੋਂ 8 ਮਹੀਨੇ ਦਾ ਹੋ ਜਾਂਦਾ ਹੈ ਉਦੋਂ ਉਸ ਨੂੰ ਦਲੀਆ ਖੁਆਉਣਾ ਸ਼ੁਰੂ ਕੀਤਾ ਜਾਂਦਾ ਹੈ। ਹਾਲਾਂਕਿ ਬੱਚੇ ਨੂੰ ਦਲੀਆ ਖੁਆਉਣ ਦੀ ਠੀਕ ਉਮਰ 10 ਤੋਂ 12 ਮਹੀਨੇ ਦੀ ਹੁੰਦੀ ਹੈ। ਇਸ ਉਮਰ ਤੱਕ ਬੱਚਾ ਠੋਸ ਖਾਣੇ ਨੂੰ ਪਚਾਉਣ ਵਿਚ ਸਮਰਥ ਹੋ ਜਾਂਦਾ ਹੈ।

​ਬੱਚਿਆਂ ਨੂੰ ਦਲੀਆ ਖੁਆਉਣ ਦੇ ਫ਼ਾਇਦੇ

  • ਜਲਦੀ ਪਚ ਜਾਂਦਾ ਹੈ।
  • ਪੋਸ਼ਕ ਤੱਤਾਂ ਨਾਲ ਭਰਪੂਰ।
  • ​ਪਾਚਣ ਤੰਤਰ ਮਜਬੂਤ ਹੁੰਦਾ ਹੈ।
  • ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ।
  • ਦਲੀਆ ਖਾਣ ਨਾਲ ਬੱਚਿਆਂ ਦੀ ਭੁੱਖ ਵੱਧਦੀ ਹੈ।

cherry

This news is Content Editor cherry