ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਧਿਆਨ ''ਚ ਰੱਖੋ ਇਹ ਗੱਲਾਂ

06/22/2020 1:15:17 PM

ਨਵੀਂ ਦਿੱਲੀ : ਅੰਬ ਖਾਣਾ ਹਰ ਇਕ ਨੂੰ ਪਸੰਦ ਹੈ ਪਰ ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਕੁੱਝ ਗੱਲਾਂ ਦਾ ਖਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਦਰਅਸਲ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ਵਿਚ ਇਸ ਦਾ ਜ਼ਿਆਦਾ ਸੇਵਨ ਢਿੱਡ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਉਥੇ ਹੀ ਅੰਬ ਖਾਣ ਨਾਲ ਪਿੱਤ ਦੀ ਸਮੱਸਿਆ ਵੀ ਹੋ ਸਕਦੀ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।



ਕੀ ਦੁੱਧ ਪੀਂਦੇ ਬੱਚਿਆਂ ਨੂੰ ਅੰਬ ਖੁਆਉਣਾ ਸਹੀ ਹੈ?
ਨਵਜੰਮੇ ਬੱਚੇ 6 ਮਹੀਨੇ ਤੱਕ ਮਾਂ ਦਾ ਦੁੱਧ ਹੀ ਪੀਂਦਾ ਹੈ। ਉਥੇ ਹੀ ਕੁੱਝ ਬੱਚੇ ਸਾਲਾਂ ਤੱਕ ਮਾਂ ਦਾ ਦੁੱਧ ਪੀਂਦੇ ਹਨ। ਅਜਿਹੇ ਵਿਚ ਔਰਤਾਂ ਦੇ ਮਨ ਵਿਚ ਸਵਾਲ ਹੁੰਦਾ ਹੈ ਕਿ ਕੀ ਮਾਂ ਦੇ ਦੁੱਧ ਦੇ ਨਾਲ ਬੱਚੇ ਨੂੰ ਅੰਬ ਦੇ ਸਕਦੇ ਹਾਂ? ਦੱਸ ਦੇਈਏ ਕਿ ਜੇਕਰ ਬੱਚਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਅੰਬ ਨਹੀਂ ਖੁਆਉਣਾ ਚਾਹੀਦਾ।

ਇੰਝ ਖੁਆਓ ਬੱਚਿਆਂ ਨੂੰ ਅੰਬ
ਛੋਟੇ ਬੱਚਿਆਂ ਨੂੰ 1 ਤੋਂ ਜ਼ਿਆਦਾ ਅੰਬ ਖਾਣ ਲਈ ਨਾ ਦਿਓ ਨਾਲ ਹੀ ਅੰਬ ਨੂੰ ਠੰਡਾ ਅਤੇ ਮੈਸ਼ ਕਰਕੇ ਹੀ ਦਿਓ। ਹੋ ਸਕੇ ਤਾਂ ਬੱਚੇ ਨੂੰ 8 ਮਹੀਨੇ ਦਾ ਹੋ ਜਾਣ ਦੇ ਬਾਅਦ ਹੀ ਅੰਬ ਖੁਆਓ, ਕਿਉਂਕਿ ਉਦੋਂ ਤੱਕ ਬੱਚੇ ਦਾ ਪਾਚਨਤੰਤਰ ਮਜਬੂਤ ਹੋ ਜਾਵੇਗਾ। ਉਥੇ ਹੀ ਨਵਜੰਮੇ ਬੱਚੇ ਨੂੰ 6 ਮਹੀਨੇ ਤੋਂ ਪਹਿਲਾਂ ਅੰਬ ਖਾਣ ਲਈ ਨਾ ਦਿਓ।



ਐਲਰਜੀ ਦੀ ਜਾਂਚ ਕਰੋ
ਜੇਕਰ ਅੰਬ ਖਾਣ ਤੋਂ ਬਾਅਦ ਬੱਚੇ ਨੂੰ ਚਕੱਤੇ, ਦਾਣੇ ਨਿਕਲ ਆਉਣ ਜਾਂ ਬਦਹਜ਼ਮੀ ਜਿਵੇਂ ਦਸਤ ਦੀ ਸਮੱਸਿਆ ਹੋਵੇ ਤਾਂ ਸੱਮਝ ਲਓ ਕਿ ਉਨ੍ਹਾਂ ਨੂੰ ਇਸ ਤੋਂ ਐਲਰਜੀ ਹੈ। ਅਜਿਹੇ ਵਿਚ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਅੰਬ ਖਾਣ ਲਈ ਨਾ ਦਿਓ।

ਅੰਬ ਤੋਂ ਐਲਰਜੀ ਦੇ ਹੋਰ ਲੱਛਣ

  • ਸਾਹ ਲੈਣ ਵਿਚ ਮੁਸ਼ਕਲ
  • ਖਾਰਸ਼ ਜਾਂ ਪਿੱਤ ਨਾਲ ਚਕੱਤੇ
  • ਚਿਹਰੇ 'ਤੇ ਸੋਜ
  • ਕੁੱਝ ਬੱਚਿਆਂ ਨੂੰ ਅੱਖਾਂ ਅਤੇ ਮੂੰਹ 'ਤੇ ਖਾਰਸ਼, ਪਲਕਾਂ ਵਿਚ ਸੋਜ, ਪਸੀਨਾ ਆਉਣਾ ਅਤੇ ਛਾਤੀ ਵਿਚ ਜਕੜਨ ਵੀ ਹੋ ਸਕਦੀ ਹੈ।
  • ਅੰਬ ਖੁਆਉਣ ਤੋਂ ਬਾਅਦ ਬੱਚੇ 'ਤੇ ਇਸ ਦੇ ਹੋਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਨਜ਼ਰ ਰੱਖੋ। ਜੇਕਰ ਕੁੱਝ ਵਿਖਾਈ ਦੇਵੇ ਤਾਂ ਡਾਕਟਰ ਨਾਲ ਸੰਪਰਕ ਕਰੋ ।

cherry

This news is Content Editor cherry