ਸਾਵਧਾਨ! ਬੋਤਲ ਵਾਲਾ ਦੁੱਧ ਬੱਚਿਆਂ ਲਈ ਹੋ ਸਕਦੈ ਖ਼ਤਰਨਾਕ

07/11/2020 12:46:20 PM

ਜਲੰਧਰ : ਬੱਚੇ ਲਈ ਮਾਂ ਦਾ ਦੁੱਧ ਪੀਣਾ ਹੀ ਸਭ ਤੋਂ ਚੰਗਾ ਹੁੰਦਾ ਹੈ। ਮਾਂ ਦੇ ਦੁੱਧ ਵਿਚ ਕਈ ਪੋਸ਼ਟਿਕ ਤੱਤ ਹੁੰਦੇ ਹਨ ਜੋ ਬੱਚੇ ਨੂੰ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ ਅਜਿਹੇ ਵਿਚ ਅੱਜ-ਕੱਲ੍ਹ ਕੁੱਝ ਮਾਂਵਾਂ ਆਪਣੇ ਬੱਚਿਆਂ ਨੂੰ ਪਲਾਸਟਿਕ ਦੀ ਬੋਤਲ ਨਾਲ ਦੁੱਧ ਪਿਲਾਉਣ ਲੱਗੀਆਂ ਹਨ ਪਰ ਇਸ ਨਾਲ ਬੱਚੇ ਦੀ ਸਿਹਤ 'ਤੇ ਪ੍ਰਭਾਵ ਪੈ ਸਕਦਾ ਹੈ ਜਿਸ ਨਾਲ ਬੱਚਾ ਕਮਜ਼ੋਰ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਂਦੇ ਹੋ ਤਾਂ ਇਸ ਨਾਲ ਕਈ ਨੁਕਸਾਨ ਹੋ ਸਕਦੇ ਹਨ।

 

ਬਣ ਸਕਦੈ ਮੋਟਾਪੇ ਦਾ ਖ਼ਤਰਾ
ਜਦੋਂ ਜਨਾਨੀਆਂ ਬੱਚਿਆਂ ਨੂੰ ਬੋਤਲ ਨਾਲ ਦੁੱਧ ਪਿਲਾਉਣ ਲੱਗਦੀਆਂ ਹਨ ਤਾਂ ਇਸ ਨਾਲ ਬੱਚਿਆਂ ਵਿਚ ਮੋਟਾਪੇ ਦੀ ਸਮੱਸਿਆ ਵੱਧ ਜਾਂਦੀ ਹੈ ਜੋ ਕਿ ਬੱਚੇ ਦੇ ਭਵਿੱਖ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦੀ ਹੈ।  

ਹੋ ਸਕਦੀਆਂ ਹਨ ਢਿੱਡ ਸਬੰਧੀ ਸਮੱਸਿਆਵਾਂ
ਬੋਤਲ ਨਾਲ ਦੁੱਧ ਪੀਣ ਕਾਰਨ ਬੱਚੇ ਨੂੰ ਢਿੱਡ ਨਾਲ ਸਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਬੱਚੇ ਨੂੰ ਦਸਤ ਲੱਗ ਸਕਦੇ ਹਨ ਜਾਂ ਫਿਰ ਉਹ ਡਾਈਰੀਆ ਦਾ ਸ਼ਿਕਾਰ ਹੋ ਸਕਦੇ ਹਨ। ਇਸ ਦੇ ਇਲਾਵਾ ਬੱਚੇ ਨੂੰ ਛਾਤੀ ਵਿਚ ਇੰਫੈਕਸ਼ਨ, ਯੂਰਿਨ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਣਾ ਪੈ ਸਕਦਾ ਹੈ।

ਬਾਹਰੀ ਦੁੱਧ ਵਿਚ ਹੋ ਸਕਦੀ ਹੈ ਮਿਲਾਵਟ
ਜਨਾਨੀਆਂ ਜ਼ਿਆਦਾਤਰ ਬੱਚਿਆਂ ਨੂੰ ਮਾਰਕਿਟ 'ਚੋਂ ਦੁੱਧ ਲਿਆ ਕੇ ਪਿਲਾਉਂਦੀਆਂ ਹਨ ਪਰ ਮਾਰਕਿਟ  ਦੇ ਦੁੱਧ ਵਿਚ ਰਸਾਇਣ ਤੱਤ ਮੌਜੂਦ ਹੁੰਦੇ ਹਨ ਜਿਸ ਨਾਲ ਬੱਚਿਆਂ ਦੀ ਸਿਹਤ 'ਤੇ ਕਾਫ਼ੀ ਅਸਰ ਪੈ ਸਕਦਾ ਹੈ ਕਿਉਂਕਿ ਮਾਰਕਿਟ ਦਾ ਦੁੱਧ ਪੁਰਾਣਾ ਵੀ ਹੋ ਸਕਦਾ ਹੈ ਅਤੇ ਦੁੱਧ ਵਿਚ ਮਿਲਾਵਟ ਵੀ ਹੋ ਸਕਦੀ ਹੈ।



ਇਮਿਊਨ ਸਿਸਟਮ ਹੁੰਦਾ ਹੈ ਕਮਜ਼ੋਰ
ਬੋਤਲ ਵਾਲਾ ਦੁੱਧ ਪੀਣ ਨਾਲ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਮਾਂ ਦੇ ਦੁੱਧ ਦਾ ਪੋਸ਼ਕ ਤੱਤ ਨਹੀਂ ਮਿਲ ਪਾਉਂਦਾ ਹੈ ਜਿਸ ਨਾਲ ਹੌਲੀ-ਹੌਲੀ ਬੱਚੇ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।

cherry

This news is Content Editor cherry