ਰੇਲ ਯਾਤਰਾ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ , ਜਾਣੋ ਭਾਰਤ ਦੇ 4 ਸਭ ਤੋਂ ਖ਼ੂਬਸੂਰਤ ਰੇਲ ਮਾਰਗਾਂ ਬਾਰੇ

06/04/2020 11:37:26 AM

ਨਵੀਂ ਦਿੱਲੀ : ਤੁਸੀਂ ਭਾਵੇਂ ਕਿੰਨਾ ਵੀ ਜਹਾਜ਼ ਵਿਚ ਸਫਰ ਕਰ ਲਢ ਜਾਂ ਫਿਰ ਰੋਡ ਟਰਿੱਪ 'ਤੇ ਚਲੇ ਜਾਓ ਪਰ ਜੋ ਮਜ਼ਾ ਟ੍ਰੇਨ ਵਿਚ ਸਫਰ ਦੌਰਾਨ ਮਿਲਦਾ ਹੈ ਉਸ ਦਾ ਕੋਈ ਜਵਾਬ ਨਹੀਂ। ਵੈਸੇ ਤਾਂ ਤੁਸੀਂ ਜਦੋਂ ਚਾਹੋ ਟਰੇਨ ਦਾ ਸਫਰ ਕਰ ਸਕਦੇ ਹੋ ਪਰ ਜੋ ਮਜ਼ਾ ਬਚਪਨ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਟਰੇਨ ਵਿਚ ਬੈਠ ਕੇ ਨਾਨੀ-ਦਾਦੀ ਦੇ ਘਰ ਜਾਣ ਵਿਚ ਆਉਂਦਾ ਸੀ, ਉਸ ਦੀ ਕੋਈ ਤੁਲਣਾ ਨਹੀਂ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਡੇ ਵਿਚੋਂ ਕੁੱਝ ਲੋਕਾਂ ਨੇ ਕਦੇ ਟਰੇਨ ਦਾ ਸਫਰ ਕੀਤਾ ਹੀ ਨਾ ਹੋਵੇ ਪਰ ਅੱਜ ਅਸੀਂ ਤੁਹਾਨੂੰ ਟਰੇਨ ਦੇ ਉਨ੍ਹਾਂ ਰੁਟਸ ਦੇ ਬਾਰੇ ਵਿਚ ਦੱਸਾਂਗੇ, ਜਿਨ੍ਹਾਂ ਦੇ ਬਾਰੇ ਵਿਚ ਪਤਾ ਲੱਗਣ ਦੇ ਬਾਅਦ ਤੁਸੀਂ ਵੀ ਟਰੇਨ ਦਾ ਸਫਰ ਕੀਤੇ ਬਿਨਾਂ ਖੁਦ ਨੂੰ ਨਹੀਂ ਰੋਕ ਸਕੋਗੇ।

ਦਿ-ਦਾਰਜਲਿੰਗ ਹਿਮਾਲਿਯਨ ਰੇਲ
ਦਿ-ਦਾਰਜਲਿੰਗ ਹਿਮਾਲਿਯਨ ਰੇਲਵੇ ਇਕ ਟਰੇਨ ਦਾ ਨਾਮ ਹੈ, ਜਿਸ ਨੂੰ ਖਾਸਤੌਰ 'ਤੇ ਪਹਾੜਾਂ ਦਾ ਸਫਰ ਕਰਨ ਦੇ ਸ਼ੌਕੀਨ ਲੋਕਾਂ ਲਈ ਬਣਾਇਆ ਗਿਆ ਹੈ। ਇਹ ਟਰੇਨ ਨਾ ਸਿਰਫ ਤੁਹਾਨੂੰ ਪਹਾੜਾਂ ਦੀ ਸੈਰ ਕਰਵਾਉਂਦੀ ਹੈ ਸਗੋਂ ਪੂਰੇ ਦਾਰਜਲਿੰਗ ਦੇ ਖੂਬਸੂਰਤ ਨਜ਼ਾਰੇ ਦੇਖਣ ਵਿਚ ਤੁਹਾਡੀ ਮਦਦ ਕਰਦੀ ਹੈ। ਅੱਜ ਵੀ ਇਹ ਟਰੇਨ ਕੋਲੇ ਦੀ ਮਦਦ ਨਾਲ ਚੱਲਦੀ ਹੈ। ਟਰੇਨ ਦੀ ਖਾਸ ਗੱਲ ਇਹ ਹੈ ਕਿ ਇਹ ਤੁਹਾਨੂੰ ਦਾਰਜਲਿੰਗ ਘੁੰਮਾਉਂਦੇ ਹੋਏ ਉੱਥੇ ਦੇ ਬਾਜ਼ਾਰਾਂ ਵਿਚ ਵੀ ਲੈ ਕੇ ਜਾਂਦੀ ਹੈ। ਜੇਕਰ ਇਸ ਵਾਰ ਛੁੱਟੀਆਂ ਵਿਚ ਘੁੰਮਣ ਲਈ ਦਾਰਜਲਿੰਗ ਜਾਓ ਤਾਂ ਦਿ-ਦਾਰਜਲਿੰਗ ਹਿਮਾਲਿਯਨ ਰੇਲ ਦਾ ਸਫਰ ਕਰਨਾ ਨਾ ਭੁੱਲੋ।

ਆਈਲੈਂਡ ਐਕਸਪ੍ਰੈਸ
ਕੌਚੀ ਦੇ ਰੇਲਵੇ ਟਰੇਕ 'ਤੇ ਦੌੜਨ ਵਾਲੀ ਆਈਲੈਂਡ ਐਕਸਪ੍ਰੈਸ ਇਕ ਛੋਟੀ ਜਿਹੀ ਰੇਲ ਯਾਤਰਾ ਹੈ, ਜੋ ਤੁਹਾਨੂੰ ਪਹਾੜਾਂ ਵਿਚ ਲਿਜਾ ਕੇ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਯਾਤਰਾ ਦੌਰਾਨ ਰਸਤੇ ਵਿਚ ਕੋਈ ਟਾਪੂ ਨਹੀਂ ਆਉਂਦਾ ਹੈ। ਇਸ ਟਰੇਨ ਦਾ ਨਾਮ ਆਈਲੈਂਡ ਐਕਸਪ੍ਰੈਸ ਇਸ ਲਈ ਰੱਖਿਆ ਗਿਆ, ਕਿਉਂਕਿ 1970 ਦੇ ਮੱਧ ਵਿਚ ਇਹ ਰੇਲ ਯਾਤਰਾ ਕੌਚੀ ਦੇ ਵੈਲਿੰਗਟਨ ਟਾਪੂ ਵਿਚ ਸਥਿਤ ਕੋਚੀਨ ਬੰਦਰਗਾਹ ਟਰਮਿਨਸ ਸਟੇਸ਼ਨ 'ਤੇ ਸਮਾਪਤ ਹੁੰਦੀ ਸੀ। ਇਸ ਵਜ੍ਹਾ ਨਾਲ ਇਸ ਨੂੰ ਉਦੋਂ ਤੋਂ ਆਈਲੈਂਡ ਐਕਸਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸੀ ਬ੍ਰਿਜ ਟਰੇਨ
ਇਹ ਭਾਰਤ ਦੇ ਸਭ ਤੋਂ ਅਦਭੁੱਤ ਰੇਲਵੇ ਮਾਰਗਾਂ ਵਿਚੋਂ ਇਕ ਹੈ। ਇਸ ਰੇਲ ਮਾਰਗ ਨੂੰ ਬਲੂ ਸੀ ਬ੍ਰਿਜ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਹ ਸੀ-ਬ੍ਰਿਜ ਟਰੇਨ ਪੰਬਨ-ਰਾਮੇਸ਼ਵਰ ਜ਼ਿਲ੍ਹੇ ਦੀਆਂ ਪਟੜੀਆਂ 'ਤੇ ਦੌੜਦੀ ਹੈ। ਇਹ ਭਾਰਤ ਦਾ ਦੂਜਾ ਸਭ ਤੋਂ ਲੰਬਾ ਪੁਲ ਹੈ। 143 ਖੰਭਿਆਂ ਵਾਲੇ 2 ਕਿ.ਮੀ. ਲੰਬੇ ਪੁਲ ਤੋਂ ਜਦੋਂ ਇਹ ਟਰੇਨ ਲੰਘਦੀ ਹੈ ਤਾਂ ਇਕ ਵਾਰ ਤਾਂ ਸਭ ਦਾ ਸਾਹ ਫੁੱਲ ਜਾਂਦਾ ਹੈ ਪਰ ਜੋ ਲੋਕ ਐਡਵੈਂਚਰ ਦੇ ਸ਼ੌਕੀਨ ਹਨ, ਉਨ੍ਹਾਂ ਲਈ ਇਸ ਟਰੇਨ ਦਾ ਸਫਰ ਹਮੇਸ਼ਾ ਯਾਦਗਾਰ ਰਹੇਗਾ।

ਜੰਨਤ ਵਾਲੀ ਟਰੇਨ
ਕਸ਼ਮੀਰ ਦੀਆਂ ਹਸੀਨ ਵਾਦੀਆਂ, ਬਰਫ ਨਾਲ ਢੱਕੇ ਪਹਾੜਾਂ ਅਤੇ ਚਿਨਾਰ ਦੇ ਦਰਖੱਤਾਂ ਵਿਚਾਲਿਓਂ ਜਦੋਂ ਇਹ ਟਰੇਨ ਲੰਘਦੀ ਹੈ ਤਾਂ ਅਜਿਹਾ ਲੱਗਦਾ ਹੈ ਇਹ ਸਫਰ ਉਥੇ ਹੀ ਰੁੱਕ ਜਾਵੇ। ਖਾਸ ਗੱਲ ਇਹ ਹੈ ਕਿ ਇਸ ਟਰੇਨ ਵਿਚ ਤੁਹਾਨੂੰ ਖਾਸਤੌਰ 'ਤੇ ਕਸ਼ਮੀਰ ਦੇ ਮਸ਼ਹੂਰ ਕਿਊਜੀਨ ਚੱਖਣ ਨੂੰ ਮਿਲਣਗੇ। ਇਸ ਟਰੇਨ ਦੀ ਦੀਆਂ ਹੋਰ ਕਈ ਖਾਸ ਗੱਲਾ ਹਨ, ਜਿਵੇਂ ਤੁਸੀਂ ਇਸ ਯਾਤਰਾ ਦਾ ਸਫਰ 4 ਦਿਨ ਅਤੇ 3 ਰਾਤਾਂ ਤੱਕ ਕਰ ਸਕਦੇ ਹੋ।

cherry

This news is Content Editor cherry