50 ਸਾਲ ਪੁਰਾਣੀ ਲੋਨਾਰ ਝੀਲ ਦਾ ਪਾਣੀ ਹੋਇਆ ਗੁਲਾਬੀ, ਮਾਹਰ ਵੀ ਹੋਏ ਹੈਰਾਨ

06/13/2020 12:20:49 PM

ਔਰੰਗਾਬਾਦ : ਮਹਾਰਾਸ਼ਟਰ ਦੀ ਲੋਨਾਰ ਝੀਲ ਆਪਣੀ ਖੂਬਸੂਰਤੀ ਲਈ ਕਾਫੀ ਮਸ਼ਹੂਰ ਹੈ। 50 ਸਾਲ ਪੁਰਾਣੀ ਇਸ ਝੀਲ ਨੂੰ ਦੇਖਣ ਲਈ ਹਰ ਸਾਲ ਕਈ ਸੈਲਾਨੀ ਆਉਂਦੇ ਹਨ ਪਰ ਬੀਤੇ ਦਿਨੀਂ ਇਸ ਝੀਲ ਵਿਚ ਕੁੱਝ ਅਜਿਹਾ ਹੋਇਆ, ਜਿਸ ਨੇ ਮਾਹਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਲੋਨਾਰ ਝੀਲ ਦਾ ਬਦਲਿਆ ਰੰਗ
ਦਰਅਸਲ ਲੋਨਾਰ ਝੀਲ ਦੇ ਪਾਣੀ ਦਾ ਰੰਗ ਬਦਲ ਕੇ ਗੁਲਾਬੀ ਹੋ ਗਿਆ ਹੈ। ਮਾਹਰ ਇਸ ਦਾ ਕਾਰਨ ਖਾਰ ਅਤੇ ਸਰੋਵਰ ‘ਚ ਕਾਈ (ਐਲਗੀ) ਦੀ ਮੌਜੂਦਗੀ ਨੂੰ ਮੰਨ ਰਹੇ ਹਨ। ਲੋਨਾਰ ਝੀਲ ਮੁੰਬਈ ਤੋਂ 500 ਕਿਲੋਮੀਟਰ ਦੂਰ ਬੁਲਢਾਣਾ ਜ਼ਿਲ੍ਹੇ ‘ਚ ਹੈ। ਇਹ ਸੈਲਾਨੀਆਂ ਦਰਮਿਆ ਬੇਹੱਦ ਲੋਕਪ੍ਰਿਯ ਹੈ। ਇਸ ਦਾ ਪਾਣੀ ਖਾਰਾ ਹੈ ਅਤੇ ਇਸ ਦਾ ਪੀਐੱਚ ਪੱਧਰ 10.5 ਹੈ।

ਉਲਕਾ ਪਿੰਡ ਟਕਰਾਉਣ ਨਾਲ ਹੋਇਆ ਸੀ ਇਸ ਝੀਲ ਦਾ ਨਿਰਮਾਣ
ਇਸ ਝੀਲ ਦਾ ਨਿਰਮਾਣ ਕਰੀਬ 50 ਹਜ਼ਾਰ ਸਾਲ ਪਹਿਲਾਂ ਧਰਤੀ ਨਾਲ ਉਲਕਾ ਪਿੰਡ ਟਕਰਾਉਣ ਨਾਲ ਹੋਇਆ ਸੀ ਪਰ ਉਲਕਾ ਪਿੰਡ ਕਿੱਥੇ ਗਿਆ, ਇਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਾ ਹੈ। ਦੁਨੀਆ ਭਰ ਦੇ ਵਿਗਿਆਨੀਆਂ ਦੀ ਵੀ ਇਸ ਝੀਲ ‘ਚ ਬਹੁਤ ਦਿਲਚਸਪੀ ਹੈ। ਕਰੀਬ 1.2 ਕਿਲੋਮੀਟਰ ਦੇ ਵਿਆਸ ਵਾਲੀ ਝੀਲ ਦੇ ਪਾਣੀ ਦੀ ਰੰਗਤ ਬਦਲਣ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਕੁਦਰਤਵਾਦੀ ਅਤੇ ਵਿਗਿਆਨੀ ਵੀ ਹੈਰਾਨ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਝੀਲ ਦੇ ਪਾਣੀ ਦਾ ਰੰਗ ਬਦਲਿਆ ਹੈ ਪਰ ਇਸ ਵਾਰ ਇਹ ਇਕਦਮ ਸਾਫ਼ ਨਜ਼ਰ ਆ ਰਿਹਾ ਹੈ।

ਝੀਲਾ ਦਾ ਜ਼ਿਕਰ ਵੇਦ ਪੁਰਾਣਾਂ ’ਚ ਵੀ ਹੈ
ਦੱਸ ਦੇਈਏ ਕਿ 150 ਮੀਟਰ ਡੂੰਘੀ ਇਸ ਝੀਲ ਦਾ ਜ਼ਿਕਰ ਪੁਰਾਣਾਂ, ਵੇਦਾਂ ਅਤੇ ਦੰਤ ਕਥਾਵਾਂ ਵਿਚ ਵੀ ਹੈ। ਨਾਸਾ ਤੋਂ ਲੈ ਕੇ ਦੁਨੀਆ ਦੀਆਂ ਤਮਾਮ ਏਜੰਸੀਆਂ ਇਸ ’ਤੇ ਖੋਜ ਕਰ ਚੁੱਕੀਆਂ ਹਨ। ਇਹੀ ਨਹੀਂ, ਲੋਨਾਰ ਝੀਲ ਦਾ ਜ਼ਿਕਰ ਰਿਗਵੇਦ ਅਤੇ ਸਕੰਦ ਪੁਰਾਣ ਵਿਚ ਵੀ ਮਿਲਦਾ ਹੈ।

ਭਗਵਾਨ ਵਿਸ਼ਨੂੰ ਨਾਲ ਸਬੰਧਤ ਕਹਾਣੀ
ਅਜਿਹੀ ਇਕ ਕਥਾ ਵੀ ਹੈ ਕਿ ਲੋਨਾਸੂਰ ਨਾਮ ਦਾ ਇਕ ਰਾਕਸ਼ਸ ਸੀ, ਜਿਸ ਦਾ ਬੱਧ ਭਗਵਾਨ ਵਿਸ਼ਨੂੰ ਨੇ ਕੀਤਾ ਸੀ। ਉਸ ਦਾ ਖੂਨ ਭਗਵਾਨ ਵਿਸ਼ਨੂੰ ਦੇ ਪੈਰੇ ਦੇ ਅੰਗੂਠੇ ‘ਤੇ ਪੈ ਗਿਆ ਸੀ, ਇਸ ਨੂੰ ਹਟਾਉਣ ਲਈ, ਭਗਵਾਨ ਵਿਸ਼ਨੂੰ ਨੇ ਮਿੱਟੀ ਦੇ ਅੰਦਰ ਅੰਗੂਠੇ ਨੂੰ ਰਗੜਿਆ ਅਤੇ ਇੱਥੇ ਡੂੰਘਾ ਟੋਇਆ ਬਣ ਗਿਆ।

2006 ਵਿਚ ਸੁੱਕ ਗਈ ਸੀ ਝੀਲ 
ਲੋਨਰ ਝੀਲ ਦੇ ਨਜ਼ਦੀਕ ਉਲਕਾ ਪਿੰਡ ਟਕਰਾਉਣ ਨਾਲ ਦੋ ਹੋਰ ਝੀਲਾਂ ਬਣੀਆਂ ਸਨ, ਜੋ ਹੁਣ ਅਲੋਪ ਹੋ ਗਈਆਂ ਹਨ। ਝੀਲ 2006 ਵਿਚ ਵੀ ਸੁੱਕ ਗਈ ਸੀ ਪਰ ਮੀਂਹ ਨਾਲ ਇਹ ਦੁਬਾਰਾ ਭਰ ਗਈ ਸੀ। ਪਿੰਡ ਵਾਸੀਆਂ ਨੇ ਝੀਲ ਵਿਚ ਪਾਣੀ ਦੀ ਬਜਾਏ ਛੋਟੇ ਚਮਕਦਾਰ ਨਮਕ ਦੇ ਟੁਕੜੇ ਅਤੇ ਹੋਰ ਖਣਿਜ ਵੇਖੇ।

cherry

This news is Content Editor cherry