ਭਾਰਤ ਦੀਆਂ ਇਨ੍ਹਾਂ 5 ਸਭ ਤੋਂ ਖੂਬਸੂਰਤ ਝੀਲਾਂ ''ਚ ਲਓ ਬੋਟਿੰਗ ਦਾ ਮਜ਼ਾ

05/30/2020 3:32:59 PM

ਨਵੀਂ ਦਿੱਲੀ : ਦੁਨੀਆਭਰ ਵਿਚ ਘੁੰਮਣ-ਫਿਰਨ ਲਈ ਕਈ ਖੂਬਸੂਰਤ ਜਗ੍ਹਾਵਾਂ ਹਨ ਪਰ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਸਭ ਤੋਂ ਖੂਬਸੂਰਤ ਝੀਲਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਆਪਣੇ ਪਰਿਵਾਰ ਨਾਲ ਘੁੰਮਣ ਜਾ ਸਕਦੇ ਹੋ। ਆਓ ਤਹਾਨੂੰ ਦੱਸਦੇ ਹਾਂ ਦੇਸ਼ ਦੀਆਂ ਅਜਿਹੀਆਂ ਕੁਝ ਖਾਸ ਝੀਲਾਂ ਦੇ ਬਾਰੇ 'ਚ।

ਰਾਜਸਥਾਨ, ਪਿਛੋਲਾ ਝੀਲ
ਰਾਜਸਥਾਨ ਦੇ ਉਦੇਪੁਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਵਾਲੀ ਇਸ ਝੀਲ ਦਾ ਨਿਰਮਾਣ ਰਾਣਾ ਲੱਖਾ ਦੇ ਕਾਲ ਵਿਚ ਛੀਤਰਮਲ ਵਣਜਾਰੇ ਨੇ ਕਰਵਾਇਆ ਸੀ। ਮਹਾਰਾਣਾ ਉਦੇ ਸਿੰਘ ਨੇ ਇਸ ਸ਼ਹਿਰ ਦੀ ਖੋਜ ਤੋਂ ਬਾਅਦ ਇਸ ਝੀਲ ਦਾ ਵਿਸਥਾਰ ਕਰਾਇਆ ਸੀ। ਝੀਲ ਵਿਚ 2 ਟਾਪੂ ਹਨ ਅਤੇ ਦੋਵਾਂ 'ਤੇ ਮਹਿਲ ਬਣੇ ਹੋਏ ਹਨ। ਦੋਵੇਂ ਮਹਿਲ ਰਾਜਸਥਾਨੀ ਸ਼ਿਲਪਕਲਾ ਦੇ ਬਿਹਤਰੀਨ ਉਦਾਹਰਨ ਹਨ। ਇਨ੍ਹਾਂ ਨੂੰ ਦੇਖਣ ਲਈ ਕਿਸ਼ਤੀ ਰਾਹੀਂ ਜਾਣਾ ਪੈਂਦਾ ਹੈ।ਵੱਲੋਂ ਬਣਾਈ ਗਈ ਇਸ ਝੀਲ ਨੂੰ ਦੇਖਣਾ ਤੁਹਾਡੇ ਲਈ ਬੇਹੱਦ ਰੋਮਾਂਚਕ ਰਹੇਗਾ।



ਮਣੀਪੁਰ, ਲੋਕਟਕ ਝੀਲ
ਮਣੀਪੁਰ ਦੇ ਬਿਸ਼ਨੂਪੁਰ ਜਿਲੇ ਵਿਚ ਸਥਿਤ ਇਹ ਇਕ ਬਹੁਤ ਖਾਸ ਝੀਲ ਹੈ। ਇਹ ਸੰਸਾਰ ਦੀ ਇਕੋ-ਇਕ ਅਜਿਹੀ ਝੀਲ ਹੈ, ਜਿਸ ਵਿਚ ਤੈਰਦੇ ਟਾਪੂ ਮੌਜੂਦ ਹਨ। 286 ਵਰਗ ਮੀਲ ਵਿਚ ਫੈਲੀ ਇਹ ਝੀਲ ਆਪਣੇ-ਆਪ ਵਿਚ ਇਕ ਵੱਖਰੇ ਮਾਹੌਲ ਦਾ ਨਿਰਮਾਣ ਕਰਦੀ ਹੈ। ਸੰਕਟਗ੍ਰਸਤ ਐਂਟਰਲੈਂਡ ਡੀਅਰ ਨਾਂ ਦਾ ਹਿਰਨ ਇਸ ਦੇ ਟਾਪੂਆਂ ਉਤੇ ਹੀ ਮਿਲਦਾ ਹੈ। ਇਹ ਝੀਲ 64 ਤਰ੍ਹਾਂ ਦੀਆਂ ਮੱਛੀਆਂ ਦਾ ਵੀ ਘਰ ਹੈ। ਇਥੋਂ ਸਾਲਾਨਾ 1500 ਟਨ ਮੱਛੀਆਂ ਫੜੀਆਂ ਜਾਂਦੀਆਂ ਹਨ।



ਹਿਮਾਚਲ ਪ੍ਰਦੇਸ਼, ਚੰਦਰ ਤਾਲ
ਸਮੁੰਦਰ ਤਲ ਤੋਂ 4300 ਮੀਟਰ ਦੀ ਉਚਾਈ ਉਤੇ ਸਥਿਤ ਇਹ ਝੀਲ ਹਿਮਾਚਲ ਪ੍ਰਦੇਸ਼ ਦੇ ਸਪਿਤੀ ਚੰਨ ਵਿਚ ਸਥਿਤ ਹੈ। ਇਸ ਦੇ ਨਾਮ ਦਾ ਮਤਲਬ ਚਾਂਦ ਦੀ ਝੀਲ ਹੈ, ਜਿਸ ਦਾ ਇਹ ਨਾਂ ਅਰਥ ਚੰਦਰ ਆਕਾਰ ਦੇ ਕਾਰਨ ਪਿਆ ਹੈ। ਇਥੇ ਜਾਣ ਦਾ ਸਭ ਤੋਂ ਚੰਗਾ ਸਮਾਂ ਮਈ ਤੋਂ ਮੱਧ ਸਤੰਬਰ ਤਕ ਹੈ। ਇਸ ਝੀਲ ਦੀ ਖਾਸ ਗੱਲ ਹੈ ਕਿ ਇਸ ਝੀਲ ਵਿਚ ਭਰਨ ਵਾਲੇ ਪਾਣੀ ਦਾ ਸਰੋਤ ਕਿਤੇ ਵੀ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਮੰਨਿਆ ਜਾਂਦਾ ਹੈ ਕਿ ਇਸ ਝੀਲ ਵਿਚ ਅੰਡਰਗਰਾਉਂਡ ਕਿਸੇ ਅਣਪਛਾਤੇ ਸੋਰਸ ਰਾਹੀਂ ਪਾਣੀ ਆਉਂਦਾ ਹੋਵੇਗਾ।

ਸ਼੍ਰੀਨਗਰ, ਡਲ ਝੀਲ
ਡਲ ਝੀਲ ਸ਼੍ਰੀਨਗਰ ''ਚ ਸਥਿਤ ਕਸ਼ਮੀਰ ਦੀ ਇਕ ਪ੍ਰਸਿੱਧ ਝੀਲ ਹੈ, ਜਿਸ ਦਾ ਲੁਤਫ ਚੁੱਕਣ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਂਦੇ ਹਨ। ਇਹ ਝੀਲ ਤਿੰਨ ਦਿਸ਼ਾਵਾਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਝੀਲ 26 ਵਰਗ ਕਿਲੋਮੀਟਰ ਦੇ ਵੱਡੇ ਖੇਤਰ ''ਚ ਫੈਲੀ ਹੋਈ ਹੈ, ਜੋ ਸ਼੍ਰੀਨਗਰ ਆਉਣ ਵਾਲੇ ਸੈਲਾਨੀਆਂ ਦੇ ਆਕਰਸ਼ਕ ਦਾ ਮੁੱਖ ਕੇਂਦਰ ਹੈ। ਹਿਮਾਲਿਆ ਦੀ ਤਲਹਟੀ ''ਚ ਸਥਿਤ ਇਹ ਝੀਲ ਸ਼ਿਕਾਰਾ ਭਾਵ ਲਕੜੀ ਦੀ ਕਿਸ਼ਤੀ ਅਤੇ ਹਾਊਸਬੋਟ ਲਈ ਜਾਣੀ ਜਾਂਦੀ ਹੈ। ਹਾਊਸਬੋਟ ਤੋਂ ਡਲ ਝੀਲ ਦੀ ਸੈਰ ਕੀਤੀ ਜਾਂਦੀ ਹੈ, ਜਦਕਿ ਸ਼ਿਕਾਰਾ ਨੂੰ ਡਲ ਝੀਲ ਅਤੇ ਹਾਊਸਬੋਟ ਤੱਕ ਆਉਣ-ਜਾਣ ਲਈ ਉਪਯੋਗ ''ਚ ਲਿਆਂਦਾ ਜਾਂਦਾ ਹੈ।



ਲੱਦਾਖ, ਤਸੋ ਮੋਰਿਰੀ
ਲੇਹ ਦੇ ਦੱਖਣ-ਪੂਰਬ ਵਿਚ 250 ਕਿਲੋਮੀਟਰ ਦੂਰ ਬੇਹੱਦ ਉਚਾਈ ਉਤੇ ਸਥਿਤ ਤਸੋ ਮੋਰਿਰੀ ਝੀਲ ਵੱਖ-ਵੱਖ ਕਿਸਮ ਦੇ ਪੰਛੀਆਂ ਤੇ ਜਾਨਵਰਾਂ ਦੀ ਰਿਹਾਇਸ਼ ਦਾ ਵੀ ਸਥਾਨ ਹੈ। ਇਸ ਝੀਲ ਦੀ ਸੈਰ ਦੌਰਾਨ ਕੁਝ ਖੂਬਸੂਰਤ ਜੀਵਾਂ ਤੇ ਪੰਛੀਆਂ ਨਾਲ ਵੀ ਸੈਲਾਨੀਆਂ ਦਾ ਸਾਹਮਣਾ ਹੁੰਦਾ ਹੈ। ਇਸ ਝੀਲ ਤਕ ਜਾਣ ਲਈ ਪਹਿਲਾਂ ਪਰਮਿਟ ਲੈਣਾ ਜ਼ਰੂਰੀ ਹੈ।

cherry

This news is Content Editor cherry