ਜੈਪੁਰ ਘੁੰਮਣ ਲਈ ਵਧੀਆ ਹਨ ਇਹ ਮਹੀਨੇ

06/25/2020 4:58:18 PM

ਮੁੰਬਈ : ਸਰਦੀਆਂ ਸ਼ੁਰੂ ਹੁੰਦੇ ਹੀ ਪਿੰਕ ਸਿਟੀ ਯਾਨੀ ਜੈਪੁਰ ਦਾ ਮੌਸਮ ਵੀ ਕਾਫੀ ਰੋਮਾਂਟਿਕ ਹੋ ਜਾਂਦਾ ਹੈ। ਇਸ ਲਈ ਜੈਪੁਰ ਘੁੰਮਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ 100 ਸਾਲ ਪੁਰਾਣੇ ਜੈਪੁਰ ਸ਼ਹਿਰ ਨੂੰ ਪੁਰਾ ਐਕਸਪਲੋਰ ਕਰਨ ਲਈ ਤੁਹਾਨੂੰ ਸਿਰਫ 2 ਦਿਨ ਹੀ ਚਾਹੀਦੇ ਹੋਣਗੇ। ਇਤਿਹਾਸਿਕ ਇਮਾਰਤਾਂ ਲਈ ਮਸ਼ਹੂਰ ਜੈਪੁਰ ਸ਼ਹਿਰ ਆਪਣੀਆਂ ਇਤਿਹਾਸਿਕ ਇਮਾਰਤਾਂ ਲਈ ਬਹੁਤ ਹੀ ਮਸ਼ਹੂਰ ਹੈ। ਇੱਥੇ ਦੇਖਣ ਅਤੇ ਘੁੰਮਣ ਲਈ ਬਹੁਤ ਸਾਰੇ ਪੁਰਾਣੇ ਕਿਲ੍ਹੇ, ਮਹਿਲ ਅਤੇ ਮੰਦਰ ਹਨ।



ਖਰੀਦਦਾਰੀ ਦਾ ਮਜ਼ਾ
ਘੁੰਮਣ ਦੇ ਨਾਲ-ਨਾਲ ਤੁਸੀਂ ਜੈਪੁਰ 'ਚ ਖਰੀਦਦਾਰੀ ਦਾ ਮਜ਼ਾ ਵੀ ਲੈ ਸਕਦੇ ਹੋ। ਜੈਪੁਰ 'ਚ ਅੱਜ ਵੀ ਪੁਰਾਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ। ਇਸ ਕਾਰਨ ਇੱਥੇ ਸ਼ਾਪਿੰਗ ਕਰਨ ਦਾ ਇਕ ਵੱਖਰਾ ਹੀ ਮਜ਼ਾ ਹੁੰਦਾ ਹੈ।

ਜੈਪੁਰ ਘੁੰਮਣ ਦਾ ਠੀਕ ਸਮਾਂ
ਜੈਪੁਰ ਘੁੰਮਣ ਲਈ ਨਵੰਬਰ ਅਤੇ ਦਸੰਬਰ ਦਾ ਮਹੀਨਾ ਬਿਲਕੁੱਲ ਸਹੀ ਹੁੰਦਾ ਹੈ, ਕਿਉਂਕਿ ਨਵੰਬਰ 'ਚ ਇੱਥੋਂ ਦਾ ਤਾਪਮਾਨ 15 ਤੋਂ 25 ਡਿੱਗਰੀ ਰਹਿੰਦਾ ਹੈ। ਇਸ ਮੌਸਮ 'ਚ ਤੁਸੀਂ ਇੱਥੇ ਝੀਲ 'ਚ ਬੋਟਿੰਗ ਦੇ ਨਾਲ ਜਲਮਹਿਲ ਦੇਖਣ ਦਾ ਮਜ਼ਾ ਵੀ ਲੈ ਸਕਦੇ ਹੋ। ਇਹ ਮਹਿਲ ਇੰਨਾਂ ਖੂਬਸੂਰਤ ਹੈ ਕਿ ਇੱਥੇ ਦੂਰੋਂ-ਦੂਰੋਂ ਲੋਕ ਘੁੰਮਣ ਲਈ ਆਉਂਦੇ ਹਨ।



ਜੈਪੁਰ ਦੇ ਮੰਦਰ ਵੀ ਹਨ ਪ੍ਰਸਿੱਧ
ਝੀਲ ਅਤੇ ਕਿਲਿਆਂ ਤੋਂ ਇਲਾਵਾ ਤੁਸੀਂ ਮੰਦਰਾਂ ਵਿਚ ਘੁੰਮ ਸਕਦੇ ਹੋ। ਇੱਥੇ ਤੁਸੀਂ ਜਗਤ ਸ਼੍ਰੋਮਣੀ ਮੰਦਰ, ਗੋਵਿੰਦ ਦੇਵਜੀ ਮੰਦਰ ਆਦਿ ਵਰਗੇ ਮੰਦਰਾਂ ਵਿਚ ਘੁੰਮ ਸਕਦੇ ਹੋ। ਇਸ ਦੇ ਇਲਾਵਾ ਸਿਟੀ ਪੈਲੇਸ ਦੇ ਅੰਦਰ ਬਣਿਆ ਭਗਵਾਨ ਕ੍ਰਿਸ਼ਣ ਦਾ ਮੰਦਰ ਵੀ ਘੁੰਮਣ ਲਈ ਕਾਫੀ ਮਸ਼ਹੂਰ ਹੈ।

ਘੁੰਮਣ ਲਈ ਪ੍ਰਸਿੱਧ ਹਨ ਇਹ ਥਾਂਵਾਂ
ਜੈਪੁਰ ਵਿਚ ਘੁੰਮਣ ਲਈ ਆਮੇਰ ਕਿਲ੍ਹਾ, ਜੈਯਗੜ੍ਹ ਕਿਲ੍ਹਾ, ਸਿਟੀ ਪੈਲੇਸ, ਹਵਾ ਮਹਿਲ, ਨਾਹਰਗੜ੍ਹ ਕਿਲ੍ਹਾ, ਅਲਬਰਟ ਹਾਲ, ਸਿਸੋਦੀਆ ਰਾਣੀ ਮਹਿਲ ਅਤੇ ਸਟੈਚੂ ਸਰਕਲ ਵਰਗੀਆਂ ਥਾਂਵਾਂ ਵੀ ਹਨ।

cherry

This news is Content Editor cherry