ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

05/29/2020 3:39:02 PM

ਨਵੀਂ ਦਿੱਲੀ : ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣਾ ਹਰ ਮਾਤਾ-ਪਿਤਾ ਦਾ ਫਰਜ਼ ਹੁੰਦਾ ਹੈ ਪਰ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਕਰਨਾ ਕਾਫ਼ੀ ਚੁਣੌਤੀਪੂਰਨ ਕੰਮ ਹੈ। ਕੁੱਝ ਮਾਪੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਲਈ ਉਨ੍ਹਾਂ 'ਤੇ ਗੁੱਸਾ ਕਰਦੇ ਜਾਂ ਸਖਤੀ ਨਾਲ ਪੇਸ਼ ਆਉਂਦੇ ਹਨ। ਉਥੇ ਹੀ ਇਨ੍ਹਾਂ ਸਭ ਗੱਲਾਂ ਦਾ ਅਸਰ ਕਈ ਬੱਚਿਆਂ 'ਤੇ ਬੇਹੱਦ ਗਲਤ ਪੈਂਦਾ ਹੈ। ਅਜਿਹੇ ਵਿਚ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਲਈ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ।



ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ
ਕਈ ਮਾਪੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੇ ਚਲਦੇ ਉਨ੍ਹਾਂ 'ਤੇ ਰੋਹਬ ਪਾਉਂਦੇ ਹਨ ਜਾਂ ਝਿੜਕਦੇ ਹਨ। ਉਹ ਬੱਚਿਆਂ ਨੂੰ ਆਪਣੇ ਮੁਤਾਬਕ ਬਣਾਉਣ ਦੇ ਚੱਕਰ ਵਿਚ ਬੱਚੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਇਸ ਤਰ੍ਹਾਂ ਬੱਚਿਆਂ ਨੂੰ ਆਪਣੇ ਮਾਪਿਆਂ ਪ੍ਰਤੀ ਕਈ ਸ਼ਿਕਾਇਤਾਂ ਹੁੰਦੀਆਂ ਹਨ। ਅਜਿਹੇ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਥੋੜ੍ਹਾ ਜਿਹਾ ਬੱਚਿਆਂ ਦੀ ਤਰ੍ਹਾਂ ਸੋਚਣ ਅਤੇ ਉਨ੍ਹਾਂ ਦੀ ਸ਼ਿਕਾਇਤਾਂ ਨੂੰ ਸੁਨਣ ਅਤੇ ਸਮਝਣ ਦੀ ਕੋਸ਼ਿਸ਼ ਕਰਨ। ਇਸ ਤਰ੍ਹਾਂ ਬੱਚੇ ਤੁਹਾਡੇ ਨਾਲ ਘੁੱਲ-ਮਿੱਲ ਕੇ ਰਹਿਣਗੇ। ਉਹ ਤੁਹਾਡੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਨਾਲ ਸੁਨਣਗੇ ਅਤੇ ਮੰਨਣਗੇ।



ਸਾਰਿਆਂ ਸਾਹਮਣੇ ਨਾ ਝਿੜਕੋ
ਬੱਚਿਆਂ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਹੈ। ਉਹ ਭਾਵਨਾਤਮਕ ਤੌਰ 'ਤੇ ਕਾਫੀ ਕਮਜ਼ੋਰ ਹੁੰਦੇ ਹਨ। ਇਸ ਲਈ ਜੇਕਰ ਬੱਚੇ ਤੋਂ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਸਾਰਿਆਂ ਸਾਹਮਣੇ ਝਿੜਕਣ ਦੀ ਗਲਤੀ ਨਾ ਕਰੋ। ਬੱਚਿਆਂ ਵੱਲੋਂ ਕੋਈ ਗਲਤੀ ਕਰਨ 'ਤੇ ਉਨ੍ਹਾਂ ਨੂੰ ਸਾਰਿਆਂ ਸਾਹਮਣੇ ਝਿੜਕਣ ਦੀ ਬਜਾਏ ਇਕੱਲੇ ਪਿਆਰ ਨਾਲ ਸਮਝਾਓ। ਇਸ ਤਰ੍ਹਾਂ ਉਸ ਨੂੰ ਬੁਰਾ ਵੀ ਨਹੀਂ ਲੱਗੇਗਾ ਅਤੇ ਉਹ ਤੁਹਾਡੀਆਂ ਗੱਲਾਂ ਨੂੰ ਵੀ ਸਮਝੇਗਾ।



ਦੋਸਤ ਬਣੋ
ਆਪਣੇ ਬੱਚਿਆਂ ਦਾ ਦੋਸਤ ਬਣਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੀਆਂ ਗੱਲਾਂ, ਸ਼ਿਕਾਇਤਾਂ, ਨਾਰਾਜ਼ਗੀ ਨੂੰ ਇਕ ਦੋਸਤ ਦੀ ਤਰ੍ਹਾਂ ਸਮਝੋ। ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਰੂਚੀਆਂ, ਪਸੰਦ ਅਤੇ ਨਾ-ਪਸੰਦ ਨੂੰ ਜਾਣੋ। ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕੱਢੋ। ਅਜਿਹਾ ਕਰਨ ਨਾਲ ਬੱਚੇ ਤੁਹਾਡੇ ਹੋਰ ਵੀ ਕਰੀਬ ਆਉਣਗੇ।

cherry

This news is Content Editor cherry