ਚੰਦਰ ਗ੍ਰਹਿਣ 2020 : ਗਰਭਵਤੀ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ

06/05/2020 11:26:55 AM

ਨਵੀਂ ਦਿੱਲੀ : ਸਾਲ 2020 ਦਾ ਦੂਜਾ ਵੱਡਾ ਚੰਦਰ ਗ੍ਰਹਿਣ 5 ਜੂਨ ਯਾਨੀ ਅੱਜ ਲੱਗੇਗਾ। ਹਿੰਦੀ ਪੰਚਾਗ ਅਨੁਸਾਰ ਜਿਏਸ਼ਠ ਮਾਸ ਦੀ ਪੂਰਨਮਾਸ਼ੀ ਤਾਰੀਖ਼ 5 ਜੂਨ ਨੂੰ ਹੈ। ਇਸ ਦਿਨ ਰਾਤ ਨੂੰ 11 ਵੱਜ ਕੇ 16 ਮਿੰਟ ਤੋਂ ਗ੍ਰਹਿਣ ਸ਼ੁਰੂ ਹੋਵੇਗਾ। ਉਥੇ ਹੀ ਰਾਤ 2 ਵੱਜ ਕੇ 34 ਮਿੰਟ 'ਤੇ ਇਹ ਖ਼ਤਮ ਹੋ ਜਾਵੇਗਾ। ਚੰਦਰ ਗ੍ਰਹਿਣ ਦੌਰਾਨ ਸੂਤਕ ਲੱਗ ਜਾਂਦਾ ਹੈ, ਜਿਸ ਵਿਚ ਕੰਮ ਕਰਨ ਲਈ ਮਨ੍ਹਾ ਕੀਤਾ ਜਾਂਦਾ ਹੈ। ਉਥੇ ਹੀ ਗਰਭਵਤੀ ਔਰਤਾਂ ਨੂੰ ਇਸ ਦੌਰਾਨ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਆਓ ਜਾਣਦੇ ਹਾਂ ਕਿ ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ ...
ਬਾਹਰ ਨਾ ਜਾਓ

ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਜੱਚਾ-ਬੱਚਾ ਦੋਵਾਂ 'ਤੇ ਬੁਰਾ ਅਸਰ ਪੈਂਦਾ ਹੈ।  ਗ੍ਰਹਿਣ ਦੇ ਸਮੇਂ ਗਰਭਵਤੀ ਨੂੰ ਪੂਰਾ ਆਰਾਮ ਕਰਨਾ ਚਾਹੀਦਾ ਹੈ।



ਭਗਵਾਨ ਦਾ ਜਪ ਕਰੋ
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਭਗਵਾਨ ਦਾ ਧਿਆਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਕਾਲ ਵਿਚ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਗੰਗਾ ਜਲ ਦਾ ਛਿੜਕਾਅ
ਗ੍ਰਹਿਣ ਖਤਮ ਹੋਣ ਦੇ ਬਾਅਦ ਘਰ ਵਿਚ ਗੰਗਾ ਜਲ ਦਾ ਛਿੜਕਾਅ ਜ਼ਰੂਰ ਕਰੋ। ਇਸ ਨਾਲ ਘਰ ਦੀ ਨਕਾਰਾਤਮਕਤਾ ਦੂਰ ਹੋ ਜਾਵੇਗੀ।

ਗ੍ਰਹਿਣ ਦੇ ਬਾਅਦ ਕਰੋ ਇਸ਼ਨਾਨ
ਜਦੋਂ ਗ੍ਰਹਿਣ ਖਤਮ ਹੋ ਜਾਵੇ ਤਾਂ ਉਸ ਦੇ ਬਾਅਦ ਜ਼ਰੂਰ ਇਸ਼ਨਾਨ ਕਰੋ। ਇਸ ਨਾਲ ਗ੍ਰਹਿਣ ਦੌਰਾਨ ਨਿਕਲੀਆਂ ਦੂਸ਼ਿਤ ਕਿਰਨਾਂ ਦਾ ਅਸਰ ਤੁਹਾਡੇ 'ਤੇ ਨਹੀਂ ਹੋਵੇਗਾ।



ਕੁੱਝ ਵੀ ਖਾਣ ਤੋਂ ਕਰੋ ਪਰਹੇਜ
ਗ੍ਰਹਿਣ ਤੋਂ ਪਹਿਲਾਂ ਖਾਣਾ ਖਾ ਲਓ। ਗ੍ਰਹਿਣ ਦੀ ਮਿਆਦ ਦੌਰਾਨ ਕੁੱਝ ਵੀ ਨਾ ਖਾਓ। ਦਰਅਸਲ ਗ੍ਰਹਿਣ ਦੌਰਾਨ ਜੋ ਕਿਰਨਾਂ ਨਿਕਲਦੀਆਂ ਹਨ, ਉਹ ਖਾਣੇ ਨੂੰ ਅਸ਼ੁੱਧ ਕਰ ਦਿੰਦੀਆਂ ਹਨ। ਦੂਸ਼ਿਤ ਖਾਣਾ ਖਾਣ ਨਾਲ ਬੱਚੇ ਅਤੇ ਮਾਂ ਦੋਵਾਂ ਨੂੰ ਨੁਕਸਾਨ ਹੁੰਦਾ ਹੈ।

ਨੁਕੀਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ
ਗ੍ਰਹਿਣ ਲੱਗਣ ਦੌਰਾਨ ਗਰਭਵਤੀ ਔਰਤਾਂ ਨੂੰ ਕਿਸੇ ਵੀ ਨੁਕੀਲੀ ਚੀਜ਼ ਜਿਵੇਂ ਚਾਕੂ, ਸੂਈ, ਕੈਚੀ ਅਤੇ ਪੈਨ ਆਦਿ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਨਾਰੀਅਲ ਰੱਖੋ
ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਆਪਣੇ ਕੋਲ 1 ਨਾਰੀਅਲ ਰੱਖਣਾ ਚਾਹੀਦਾ ਹੈ। ਇਸ ਨਾਲ ਨੈਗੇਟਿਵ ਐਨਰਜੀ ਆਲੇ-ਦੁਆਲੇ ਨਹੀਂ ਆਉਂਦੀ।



ਨੰਗੀਆਂ ਅੱਖਾਂ ਨਾਲ ਨਾ ਵੇਖੋ ਗ੍ਰਹਿਣ
ਗਰਭਵਤੀ ਔਰਤਾਂ ਨੂੰ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਬਿਲਕੁੱਲ ਵੀ ਨਹੀਂ ਵੇਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੋਣ ਵਾਲੇ ਬੱਚੇ ਦੀ ਜਨਮ ਤੋਂ ਹੀ ਅੱਖਾਂ ਦੀ ਰੋਸ਼ਨੀ ਘੱਟ ਹੋਵੇਗੀ।

cherry

This news is Content Editor cherry