ਆਓ ਜਾਣੀਏ ਦੁਨੀਆ ਦੀ ਸਭ ਤੋਂ ਮਸ਼ਹੂਰ ਮੰਜ਼ਲ ਆਈਫ਼ਲ ਟਾਵਰ ਦੇ ਬਾਰੇ ''ਚ

03/24/2017 5:04:07 PM

ਮੁੰਬਈ— ਆਪਣੇ ਰੁਝੇਵਿਆਂ ਭਰੀ ਜਿੰਦਗੀ ''ਚੋਂ ਲੋਕ ਕੁਝ ਸਮਾਂ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਬਿਤਾਉਣਾ ਚਾਹੁੰਦੇ ਹਨ। ਇਸ ਲਈ ਉਹ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਮੰਜ਼ਲ ਕਿਹਾ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਪੈਰਿਸ ਦੇ ਆਈਫ਼ਲ ਟਾਵਰ ਦੀ। ਇਹ ਫਰਾਂਸ ਦੀ ਰਾਜਧਾਨੀ ਪੈਰਿਸ ''ਚ ਸਥਿਤ ਹੈ। ਆਈਫ਼ਲ ਟਾਵਰ ਦਾ ਨਾਂ ਇਸ ਦੀ ਰਚਨਾ ਕਰਨ ਵਾਲੇ ਗੁਸਤਾਵ ਆਈਫ਼ਲ ਦੇ ਨਾਂ ''ਤੇ ਰੱਖਿਆ ਗਿਆ। ਅੱਜ ਅਸੀਂ ਤੁਹਾਨੂੰ ਇਸ ਨਾਲ ਸੰਬੰਧਿਤ ਕੁਝ ਖਾਸ ਅਤੇ ਰੋਚਕ ਗੱਲਾਂ ਦੱਸਣ ਜਾ ਰਹੇ ਹਾਂ।
1. ਇਹ ਟਾਵਰ ਸਾਲ 1889 ''ਚ ਬਣਾਇਆ ਗਿਆ ਅਤੇ ਇਹ ਉਸ ਸਮੇਂ ਦੀ ਸਭ ਤੋਂ ਉੱਚੀ ਇਮਾਰਤ ਸੀ।
2. ਇੱਥੇ ਪੂਰੀ ਦੁਨੀਆ ''ਚੋਂ ਲੋਕ ਘੁੰਮਣ ਲਈ ਆਉਂਦੇ ਹਨ। ਆਈਫ਼ਲ ਟਾਵਰ ਦਾ ਨਜ਼ਾਰਾ ਹੀ ਕੁਝ ਅਜਿਹਾ ਹੈ ਕਿ ਟੂਰਿਸਟ ਇਸ ਵੱਲ ਆਕਰਸ਼ਿਤ ਹੁੰਦੇ ਹਨ। ਇੱਥੇ ਹਰ ਸਾਲ ਲਗਭਗ 70 ਲੱਖ ਟੂਰਿਸਟ ਆਉਂਦੇ ਹਨ।
3. ਰਾਤ ਨੂੰ ਆਈਫ਼ਲ ਟਾਵਰ ਦੀ ਰੋਸ਼ਨੀ ਦੇਖਣ ਯੋਗ ਹੁੰਦੀ ਹੈ। ਇਸ ''ਚ ਤਕਰੀਬਨ 20,000 ਬਲਬ ਲੱਗੇ ਹਨ, ਜੋ ਰਾਤ ਨੂੰ ਵੱਖ-ਵੱਖ ਰੰਗਾਂ ''ਚ ਰੋਸ਼ਨੀ ਦਿੰਦੇ ਹਨ। 
4. ਇਸ ਉੱਤੇ ਜਾਣ ਲਈ 1665 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਪਰ ਯਾਤਰੀਆਂ ਦੀ ਸਹੂਲਤ ਲਈ ਲਿਫਟ ਦਾ ਵੀ ਪ੍ਰਬੰਧ ਹੈ।
5. ਇਸ ਨੂੰ ਬਣਾਉਣ ਵਾਲੇ ਇੰਜੀਨੀਅਰ ਗੁਸਤਾਵ ਆਈਫ਼ਲ ਦਾ ਖੁਦ ਦਾ ਇਕ ਫਲੈਟ ਇਸ ਟਾਵਰ ''ਤੇ ਹੈ।
6. ਇਸ ਟਾਵਰ ''ਚ 18038 ਲੋਹੇ ਦੇ ਟੁੱਕੜੇ ਲਗਾਏ ਗਏ ਹਨ। ਇਨ੍ਹਾਂ ਟੁੱਕੜਿਆਂ ਨੂੰ 25 ਲੱਖ ਕਿੱਲਾਂ ਨਾਲ ਜੋੜਿਆ ਗਿਆ ਹੈ।
7. ਇਸ ਦੀ ਦੂਜੀ ਮੰਜ਼ਲ ਤੋਂ ਪੈਰਿਸ ਦਾ ਸੁੰਦਰ ਨਜ਼ਾਰਾ ਦੇਖਿਆ ਜਾ ਸਕਦਾ ਹੈ। ਜਦੋਂ ਮੌਸਮ ਸਾਫ ਹੋਵੇ ਤਾਂ 70 ਕਿਲੋਮੀਟਰ ਦੀ ਦੂਰੀ ਤੱਕ ਦੇਖਿਆ ਜਾ ਸਕਦਾ ਹੈ। ਇਸੇ ਮੰਜ਼ਲ ''ਤੇ ਇਕ ਕੌਫ਼ੀ ਘਰ ਅਤੇ ਸਾਮਾਨ ਖਰੀਦਣ ਲਈ ਦੁਕਾਨਾਂ ਵੀ ਹਨ।
8. ਇਸ ਟਾਵਰ ਦੀ ਤੀਜ਼ੀ ਮੰਜ਼ਲ ਨੂੰ ਚਾਰੇ ਪਾਸਿਓਂ ਕੱਚ ਨਾਲ ਬੰਦ ਕੀਤਾ ਗਿਆ ਹੈ। ਇੱਥੇ ਗੁਸਤਾਵ ਆਈਫ਼ਲ ਦਾ ਦਫਤਰ ਹੈ, ਜਿਸ ''ਚ ਉਨ੍ਹਾਂ ਦਾ ਮੋਮ ਦਾ ਬੁੱਤ ਰੱਖਿਆ ਹੋਇਆ ਹੈ। 
9. ਹੁਣ ਤੱਕ ਦੁਨੀਆ ਭਰ ''ਚ ਇਸ ਦੀ  ਨਕਲ ਦੀਆਂ ਲਗਭਗ 30 ਤੋਂ ਵੀ ਜ਼ਿਆਦਾ ਇਮਾਰਤਾਂ ਬਣਾਈਆਂ ਗਈਆਂ ਹਨ।
10. ਇਸ ਟਾਵਰ ''ਚ ਲਗਾਏ ਗਏ ਲੋਹੇ ਦਾ ਕੁਲ ਭਾਰ 7300ਟਨ ਹੈ, ਜਦਕਿ ਪੂਰਾ ਟਾਵਰ 10100 ਟਨ ਭਾਰੀ ਹੈ।