ਰਾਸ਼ੀ ਨਾਲ ਜਾਣੋ ਇਸ ਸਾਲ ਕਿਹੋ ਜਿਹੀ ਰਹੇਗੀ ਤੁਹਾਡੀ ਲਵ ਲਾਈਫ

01/11/2018 6:15:58 PM

ਨਵੀਂ ਦਿੱਲੀ— ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਲਵ ਲਾਈਫ 'ਚ ਕੋਈ ਵੀ ਸਮੱਸਿਆ ਨਾ ਹੋਵੇ। ਲੋਕ ਸਾਲ ਦੀ ਸ਼ੁਰੂਆਤ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਰਿਜੋਲਯੂਸ਼ਨ ਬਣਵਾਉਂਦੇ ਹਨ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਪਿਆਰ ਨਹੀਂ ਮਿਲਿਆ ਉਹ ਇਸ ਸਾਲ ਵੀ ਆਪਣੀ ਸਾਲਮੇਂਟ ਦੀ ਤਲਾਸ਼ ਕਰਨਗੇ। ਆਪਣੇ ਰਿਲੇਸ਼ਨਸ਼ਿਪ ਦੀ ਸਚਾਈ ਜਾਣਨ ਲਈ ਲੋਕ ਰਾਸ਼ੀਫਲ ਵੀ ਪੜਦੇ ਹਨ। ਅੱਜ ਅਸੀਂ ਤੁਹਾਨੂੰ ਰਾਸ਼ੀ ਦੇ ਹਿਸਾਬ ਨਾਲ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਲਈ 2018 ਕਿਹੜੀ ਖੁਸ਼ਖਬਰੀ ਲੈ ਕੇ ਆਵੇਗਾ। ਕਿਹੜੇ ਲੋਕਾਂ ਦੀ ਲਵ ਲਾਈਫ ਇਸ ਸਾਲ ਚੰਗੀ ਰਹੇਗੀ ਅਤੇ ਕਿਸ ਨੂੰ ਉਨ੍ਹਾਂ ਦਾ ਪਿਆਰ ਮਿਲ ਜਾਵੇਗਾ। ਤਾਂ ਆਓ ਜਾਣਦੇ ਹਾਂ ਤੁਹਾਡੀ ਲਵ ਲਾਈਫ ਬਾਰੇ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ...
1. ਮੇਖ
ਇਸ ਰਾਸ਼ੀ ਦੇ ਲੋਕਾਂ ਲਈ ਇਹ ਸਾਲ ਮੋਹਬੱਤ ਅਤੇ ਪ੍ਰੇਮ ਭਰਿਆ ਰਹਿਣ ਵਾਲਾ ਹੈ। ਜੋ ਲੋਕ ਸਿੰਗਲ ਹੈ ਉਨ੍ਹਾਂ ਨੂੰ ਇਸ ਸਾਲ ਉਨ੍ਹਾਂ ਨੂੰ ਸੋਲਮੇਟ ਮਿਲ ਸਕਦਾ ਹੈ।
2. ਬ੍ਰਿਖ
ਪਿਆਰ ਦੇ ਮਾਮਲੇ 'ਚ ਇਹ ਸਾਲ ਤੁਹਾਡੇ ਲਈ ਬੇਹੱਦ ਸ਼ੁੱਭ ਰਹਿਣ ਵਾਲਾ ਹੈ। ਜੇ ਤੁਸੀਂ ਆਪਣੇ ਪਾਰਟਨਰ ਦੇ ਬਾਰੇ 'ਚ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਦੀ ਸੋਚ ਰਹੇ ਹੋ ਤਾਂ ਬੇਫਿਕਰ ਹੋ ਕੇ ਗੱਲ ਕਰੋ।
3. ਮਿਥੁਨ
ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਰੱਖਣ ਲਈ ਛੋਟੀ-ਛੋਟੀ ਪਲੈਨਿੰਗ ਬਣਾਉਂਦੇ ਰਹੋ। ਤੁਹਾਡੀ ਸਾਕਾਰਾਤਮਕ ਸੋਚ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਦਿੰਦੀ ਹੈ।
4. ਕਰਕ
ਪਿਆਰ ਦੇ ਰਿਸ਼ਤੇ ਨੂੰ ਵਿਆਹ 'ਚ ਬਦਲਣ ਲਈ ਇਹ ਸਾਲ ਇਸ ਰਾਸ਼ੀ ਦੇ ਲੋਕਾਂ ਲਈ ਸ਼ੁੱਭ ਹੈ। ਇਸ ਤੋਂ ਇਲਾਵਾ ਜੋ ਲੋਕ ਅਜੇ ਵੀ ਸਿੰਗਲ ਹਨ ਉਨ੍ਹਾਂ ਦੀ ਤਲਾਸ਼ ਇਸ ਸਾਲ ਖਤਮ ਹੋ ਜਾਵੇਗੀ।
5. ਸਿੰਘ
ਇਸ ਸਾਲ ਤੁਸੀਂ ਆਪਣੇ ਪਾਰਟਨਰ ਦੇ ਨਾਲ ਮਿਲ ਕੇ ਕੁਝ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਵੈਵਾਹਿਕ ਜੀਵਨ ਦੇ ਨਾਲ-ਨਾਲ ਬਿਜਨੈੱਸ ਲਈ ਵੀ ਇਹ ਸਾਲ ਇਸ ਰਾਸ਼ੀ ਲਈ ਸ਼ੁੱਭ ਹੈ।
6. ਕੰਨਿਆ
ਇਸ ਸਾਲ ਤੁਸੀਂ ਆਪਣੇ ਗੁੱਸੇ 'ਤੇ ਕੰਟਰੋਲ ਰੱਖੋ। ਤੁਹਾਡੇ ਗੁੱਸੇ ਦੇ ਕਾਰਨ ਤੁਹਾਡਾ ਪਾਰਟਨਰ ਦੂਰ ਹੋ ਸਕਦਾ ਹੈ। ਤੁਹਾਡੇ ਸਾਕਾਰਾਤਮਕ ਬਦਲਾਅ ਕਾਰਨ ਰਿਸ਼ਤੇ 'ਚ ਪਿਆਰ ਹੋਰ ਵੀ ਵਧ ਸਕਦਾ ਹੈ।

7. ਤੁਲਾ
ਪਿਆਰ ਦੇ ਮਾਮਲੇ 'ਚ ਇਸ ਰਾਸ਼ੀ ਦੇ ਲੋਕਾਂ ਨੂੰ ਚੁਨੋਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਨਾਲ ਘਬਰਾਓ ਨਾ। ਇਸ ਸਾਲ ਤੁਸੀਂ ਜਿਸ ਨੂੰ ਸੱਚੇ ਦਿਲ ਨਾਲ ਚਾਹੁੰਦੇ ਹੋ ਉਹ ਤੁਹਾਨੂੰ ਜ਼ਰੂਰ ਮਿਲੇਗਾ।
8. ਬ੍ਰਿਸ਼ਚਕ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਇਸ ਸਾਲ ਕੋਈ ਪ੍ਰਪੋਜ਼ਲ ਮਿਲ ਸਕਦਾ ਹੈ। ਇਸ ਸਾਲ ਤੁਹਾਡੀ ਜ਼ਿੰਦਗੀ 'ਚ ਕੋਈ ਖਾਸ ਇਨਸਾਨ ਆ ਸਕਦਾ ਹੈ।
9. ਧਨ
ਜੇ ਇਸ ਸਾਲ ਤੁਸੀਂ ਪਾਰਟਨਰ ਦੇ ਨਾਲ ਸੈਰ-ਸਪਾਟੇ ਦੀ ਯੋਜਨਾ ਬਣਾ ਰਹੇ ਹੋ ਤਾਂ ਜ਼ਰੂਰ ਜਾਓ। ਇਸ ਨਾਲ ਤੁਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕੋਗੇ। ਜਿਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਵੇਗਾ।
10. ਮਕਰ
ਇਹ ਸਾਲ ਤੁਹਾਡੇ ਲਈ ਕਾਫੀ ਸ਼ਾਨਦਾਰ ਹੈ। ਇਸ ਰਾਸ਼ੀ ਦੇ ਲੋਕਾਂ ਦਾ ਪਾਰਟਨਰ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਸਿੰਗਲ ਲੋਕਾਂ ਨੂੰ ਵੀ ਪਾਰਟਨਰ ਜ਼ਰੂਰ ਮਿਲੇਗਾ।
11. ਕੰਭ
ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਇਹ ਸਾਲ ਤੁਹਾਡੇ ਲਈ ਸ਼ੁੱਭ ਹੈ। ਇਸ ਲਈ ਆਪਣੇ ਪਿਆਰ ਦਾ ਇਜ਼ਹਾਰ ਜ਼ਰੂਰ ਕਰੋ। ਇਸ ਤੋਂ ਇਲਾਵਾ ਵੈਵਾਹਿਕ ਲੋਕਾਂ ਲਈ ਵੀ ਇਹ ਸਾਲ ਕਾਫੀ ਚੰਗਾ ਹੋਵੇਗਾ।
12. ਮੀਨ
ਮੀਨ ਰਾਸ਼ੀ ਵਾਲੇ ਲੋਕਾਂ ਲਈ ਇਹ ਸਾਲ ਪ੍ਰੇਮ ਅਤੇ ਸ਼ਾਂਤੀ ਭਰਿਆ ਰਹੇਗਾ। ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ ਵਿਆਹ ਦੀ ਹੈ ਉਨ੍ਹਾਂ ਲਈ ਚੰਗੇ ਪ੍ਰਸਤਾਵ ਆ ਸਕਦੇ ਹਨ।