ਜਾਣੋਂ ਇਕ ਅਜਿਹੇ ਕਬੀਲੇ ਬਾਰੇ ਜਿੱਥੇ ਬੱਚਾ ਹੋਣ ਤੋਂ ਬਾਅਦ ਲੋਕ ਕਰਦੇ ਹਨ ਵਿਆਹ

07/09/2017 2:11:31 PM

ਮੁੰਬਈ— ਜਿਸ ਤਰ੍ਹਾਂ ਨਾਲ ਦੁਨੀਆ ਬਦਲ ਰਹੀ ਹੈ, ਰਿਸ਼ਤਿਆਂ ਦੇ ਮਾਇਨੇ ਵੀ ਬਦਲ ਰਹੇ ਹਨ। ਪਹਿਲਾਂ ਜਿੱਥੇ ਲਵ-ਮੈਰਿਜ ਨੂੰ ਲੋਕ ਚੰਗਾ ਨਹੀਂ ਸਮਝਦੇ ਸੀ, ਉੱਥੇ ਹੀ ਅੱਜ ਲਿਵ ਇਨ ਰਿਲੇਸ਼ਨਸ਼ਿਪ ਵੀ ਅੱਜ-ਕੱਲ੍ਹ ਆਮ ਹੋ ਗਈ ਹੈ ਪਰ ਸਮਾਜ ਵਿਚ ਲੋਕ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਚੰਗਾ ਨਹੀਂ ਸਮਝਦੇ। ਉੱਥੇ ਹੀ ਦੇਸ਼ ਵਿਚ ਅਜਿਹੇ ਕਬੀਲੇ ਵੀ ਹਨ ਜੋ ਇਸ ਪਰੰਪਰਾ ਨੂੰ ਲੈ ਕੇ ਹੁਣ ਤੱਕ ਚਲਾ ਰਹੇ ਹਨ।
ਗਰਸੀਆ ਨਾਮ ਦੀ ਇਸ ਜਨਜਾਤੀ ਦੇ ਲੋਕ ਰਾਜਸਥਾਨ ਦੇ ਉਦੇਪੁਰ ਜਿਲੇ ਦੇ ਕੋਲ ਆਦਿ ਵਾਸੀ ਇਲਾਕੇ ਵਿਚ ਰਹਿੰਦੇ ਹਨ। ਇਹ ਲੋਕ ਗੁਜਰਾਤੀ, ਭੀਲੀ, ਮੇਵਾੜੀ ਭਾਸ਼ਾਵਾਂ ਬੋਲਦੇ ਹਨ। ਇਨ੍ਹਾਂ ਲੋਕਾਂ ਵਿਚ ਵਿਆਹ ਤੋਂ ਪਹਿਲਾ ਲੜਕਾ-ਲੜਕੀ ਆਪਣੀ ਪਸੰਦ ਦੇ ਸਾਥੀ ਨਾਲ ਘਰ ਤੋਂ ਦੂਰ ਰਹਿ ਸਕਦੇ ਹਨ। ਬੱਚਾ ਪੈਦਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਵਿਆਹ ਕਰਨ ਦੀ ਆਗਿਆ ਮਿਲ ਜਾਂਦੀ ਹੈ। ਇਸ ਰਿਸ਼ਤੇ ਵਿਚ ਰਹਿਣ ਤੋਂ ਬਾਅਦ ਬੱਚਾ ਪੈਦਾ ਨਾ ਹੋਵੇ ਤਾਂ ਲੜਕੀ ਜਾ ਲੜਕੀ ਸਾਥੀ ਬਦਲ ਵੀ ਸਕਦੇ ਹਨ।
ਗਰਸੀਆ ਲੋਕਾ ਖਾਸ ਤਰ੍ਹਾਂ ਦੀ ਪੌਸ਼ਾਕ ਪਹਿਣਦੇ ਹਨ।