ਜਾਣੋ ਕਿਨ੍ਹਾਂ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਹਲਦੀ ਦੀ ਵਰਤੋ

03/29/2017 2:00:16 PM

ਜਲੰਧਰ— ਹਲਦੀ ਦੀ ਹਰ ਕੋਈ ਭੋਜਨ ਬਣਾਉਣ ਸਮੇਂ ਵਰਤੋਂ ਕਰਦਾ ਹੈ। ਇਸ ਨਾਲ ਖਾਣੇ ''ਚ ਖੂਬਸੂਰਤ ਰੰਗ ਅਤੇ ਸੁਆਦ ਆਉਂਦਾ ਹੈ। ਇਹ ਚਮੜੀ ਅਤੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ। ਇਹ ਇਕ ਦਵਾਈ ਦਾ ਕੰਮ ਵੀ ਕਰਦੀ ਹੈ ਸਰੀਰ ''ਤੇ ਜੇ ਕਿੱਤੇ ਵੀ ਜ਼ਖਮ ਹੋ ਜਾਵੇ ਤਾਂ ਉਸ ਨੂੰ ਠੀਕ ਕਰਨ ''ਚ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਜਿੰਨੇ ਲਾਭ ਹਨ ਉਂਝ ਹੀ ਇਸ ਦੇ ਕਈ ਨੁਕਸਾਨ ਵੀ ਹਨ। ਆਓ ਜਾਣਦੇ ਹਾਂ ਇਸ ਬਾਰੇ
1. ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਹਲਦੀ ਦੀ ਵਰਤੋ ਨਹੀਂ ਕਰਨੀ ਚਾਹੀਦੀ। ਇਹ ਤੁਹਾਡੀ ਐਲਰਜੀ ਨੂੰ ਹੋਰ ਵੀ ਵਧਾ ਦਿੰਦੀ ਹੈ।
2. ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ''ਚ ਮੌਜੂਦ ਤੱਤ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੇ ਹਨ। 
3. ਕਈ ਗਰਭਵਤੀ ਔਰਤਾਂ ਦੁੱਧ ''ਚ ਹਲਦੀ ਮਿਲਾ ਕੇ ਪੀਂਦੀਆਂ ਹਨ ਤਾਂ ਕਿ ਉਨ੍ਹਾਂ ਦਾ ਬੱਚਾ ਗੋਰਾ ਪੈਦਾ ਹੋਵੇ। ਇਹ ਗਰਭ ''ਚ ਸੰਕੁਚਨ ਪੈਦਾ ਕਰਦਾ ਹੈ।
4. ਜੇ ਪਹਿਲਾਂ ਤੋਂ ਹੀ ਅਨੀਮੀਆ ਦੀ ਸਮੱਸਿਆ ਨਾਲ ਪਰੇਸ਼ਾਨ ਹੋ ਤਾਂ ਹਲਦੀ ਦੀ ਵਰਤੋ ਨਾ ਕਰੋ।
5. ਸ਼ੂਗਰ ਦੇ ਰੋਗੀਆਂ ਦੇ ਲਈ ਹਲਦੀ ਚੰਗੀ ਹੈ ਪਰ ਜ਼ਿਆਦਾ ਹਲਦੀ ਦੀ ਵਰਤੋ ਨਾਲ ਬਲੱਡ ਸ਼ੂਗਰ ਕਾਫੀ ਘੱਟ ਜਾਂਦਾ ਹੈ। ਇਸ ਲਈ ਇਸ ਦੀ ਵਰਤੋ ਧਿਆਨ ਨਾਲ ਕਰੋ। 
6. ਜਿਨ੍ਹਾਂ ਲੋਕਾਂ ਨੂੰ ਗੈਸ ਵਰਗੀ ਸਮੱਸਿਆ ਰਹਿੰਦੀ ਹੈ ਉਸ ਨੂੰ ਤਾਂ ਹਲਦੀ ਦੀ ਵਰਤੋ ਬਹੁਤ ਘੱਟ ਕਰਨੀ ਚਾਹੀਦੀ ਹੈ। 
7. ਜੇ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਸਿਰ ਦਰਦ ਹੁੰਦਾ ਹੈ ਤਾਂ ਇਸ ਦਾ ਇਕ ਕਾਰਨ ਹਲਦੀ ਵੀ ਹੋ ਸਕਦੀ ਹੈ।