256 ਸਾਲ ਤੱਕ ਜਿੰਦਾ ਰਿਹਾ ਇਹ ਵਿਅਕਤੀ, ਜਾਣੋ ਇਸ ਦੀ ਲੰਬੀ ਉਮਰ ਦਾ ਰਾਜ਼

07/20/2017 1:54:48 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਅਤੇ ਮਿਲਾਵਟ ਭਰੇ ਖਾਣ-ਪੀਣ ਦੀ ਵਜ੍ਹਾ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਜਿਸ ਵਜ੍ਹਾ ਨਾਲ ਅੱਜਕਲ ਲੋਕ ਜ਼ਿਆਦਾ ਤੋਂ ਜ਼ਿਆਦਾ 60 ਸਾਲ ਤੱਕ ਹੀ ਜਿੰਦਾ ਰਹਿ ਪਾਉਂਦੇ ਹਨ ਪਰ ਪਹਿਲੇ ਸਮੇਂ ਵਿਚ ਲੋਕਾਂ ਦੀ ਉਮਰ ਕਾਫੀ ਲੰਬੀ ਹੁੰਦੀ ਸੀ ਅਤੇ 80-90 ਸਾਲ ਤੱਕ ਸਿਹਤਮੰਦ ਜ਼ਿੰਦਗੀ ਜਿਉਂਦੇ ਸੀ। ਅਜਿਹਾ ਹੀ ਚੀਨ ਦੇ ਰਹਿਣ ਵਾਲੇ ਵਿਅਕਤੀ ਦੇ ਬਾਰੇ ਗੱਲ ਕਰਾਂਗੇ ਜੋ 256 ਸਾਲ ਤੱਕ ਜਿੰਦਾ ਰਿਹਾ।
ਚੀਨ ਦਾ ਰਹਿਣ ਵਾਲਾ ਲਿ ਚਿੰਗ ਯੂਨ ਨਾਂ ਦੇ ਇਸ ਵਿਅਕਤੀ ਦਾ ਜਨਮ ਸ਼ੋਜਿਆ ਸ਼ਹਿਰ ਵਿਚ 1677 ਵਿਚ ਹੋਇਆ ਸੀ ਅਤੇ ਉਨ੍ਹਾਂ ਨੂੰ 23 ਵਿਆਹ ਕੀਤੇ ਸੀ ਜਿਸ ਵਿਚ ਉਨ੍ਹਾਂ ਦੇ 200 ਬੱਚੇ ਹੋਏ। ਲਿ ਚਿੰਗ ਯੂਨ ਇਕ ਕੁਦਰਤੀ ਡਾਕਟਰ ਸੀ ਅਤੇ ਉਹ ਮਾਰਸ਼ਲ ਆਰਟ ਵੀ ਜਾਣਦੇ ਸਾ। ਉਨ੍ਹਾਂ ਦੇ ਮੁਤਾਬਕ ਲਿ ਚਿੰਗ ਯੂਨ ਨੇ 10 ਸਾਲ ਦੀ ਉਮਰ ਵਿਚ ਅੋਸ਼ਧੀ ਵਿਗਿਆਨ ਵਿਚ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਪਹਾੜਾ ਤੋਂ ਜੜੀ ਬੂਟੀਆਂ ਨੂੰ ਇਕੱਠਾ ਕੀਤਾ ਅਤੇ ਉਸ ਤੋਂ ਹੀ ਲੰਬੀ ਉਮਰ ਪਾਉਣ ਲਈ ਜੜੀ ਬੂਟੀਆਂ ਦਾ ਪਤਾ ਲਗਾਇਆ। 40 ਸਾਲ ਦੀ ਉਮਰ ਤੱਕ ਉਹ ਲਿੰਗਜੀ, ਗੋਜੀ ਬੇਰੀ, ਜੰਗਲੀ ਜੀਂਸੇਂਗ, ਗੋਡੂ ਕੋਲਾ ਜੜੀ ਬੂਟੀਆਂ ਅਤੇ ਚਾਵਲ ਨਾਲ ਬਣੀਆਂ ਸ਼ਰਾਬ ਦੀ ਭੋਜਨ ਵਿਚ ਵਰਤੋਂ ਕਰਦੇ ਸਨ। 
71 ਸਾਲ ਦੀ ਉਮਰ ਵਿਚ ਲਿ ਚਿੰਗ ਯੂਨ ਮਾਰਸ਼ਲ ਆਰਟ ਦੇ ਅਧਿਆਪਕ ਦੇ ਰੂਪ ਵਿਚ ਚੀਨੀ ਸੇਨਾ ਵਿਚ ਸ਼ਾਮਲ ਹੋ ਗਏ। ਲਿ ਬਚਪਨ ਤੋਂ ਹੀ ਪੜਣ-ਲਿਖਣ ਵਿਚ ਕਾਫੀ ਮਾਹਿਰ ਸੀ ਉਂਦੋਂ ਤੋਂ 10 ਸਾਲ ਦੀ ਉਮਰ ਵਿਚ ਜੜੀ ਬੂਟੀਆਂ ਨੂੰ ਇਕੱਠਾ ਕਰਕੇ ਕਈ ਸ਼ਹਿਰਾਂ ਦੀ ਯਾਤਰਾ ਕਰ ਚੁੱਕੇ ਹਨ। ਬੂ ਪੇਈ ਫੂ ਨਾਂ ਦਾ ਵਿਅਕਤੀ ਲਿ ਨਾਲ ਉਨ੍ਹਾਂ ਲੰਬੀ ਉਮਰ ਰਾਜ਼ ਜਾਣਨ ਲਈ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਜਿੱਥੇ ਲਿ ਨੇ ਦੱਸਿਆ ਕਿ ਸਾਹ ਲੈਣ ਦੀ ਸਹੀ ਤਕਨੀਕ ਅਤੇ ਸ਼ਾਂਤ ਮਨ ਹੀ ਲੰਬੀ ਉਮਰ ਦਾ ਰਾਜ਼ ਹੈ।