ਇਨ੍ਹਾਂ ਤਰੀਕਿਆਂ ਨਾਲ ਜਾਣੋ ਸ਼ਹਿਦ ਅਸਲੀ ਹੈ ਜਾਂ ਨਕਲੀ

04/25/2018 6:30:25 PM

ਨਵੀਂ ਦਿੱਲੀ— ਸ਼ਹਿਦ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦਾ ਹੈ। ਜ਼ਿਆਦਾਤਰ ਲੋਕ ਮੋਟਾਪਾ ਘੱਟ ਕਰਨ ਲਈ ਨਿੰਬੂ ਦੇ ਪਾਣੀ 'ਚ ਸ਼ਹਿਦ ਮਿਲਾਕੇ ਪੀਂਦੇ ਹਨ। ਇਸ ਲਈ ਸ਼ਹਿਦ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਪਰ ਮਾਰਕਿਟ 'ਚ ਕਈ ਥਾਂਵਾ 'ਤੇ ਮਿਲਾਵਟੀ ਸ਼ਹਿਦ ਵੇਚਿਆ ਜਾਂਦਾ ਹੈ। ਜਿਸ ਕਾਰਨ ਸਿਹਤ ਨੂੰ ਨੁਕਸਾਨ   ਪਹੁੰਚਦਾ ਹੈ। ਮਿਲਾਵਟੀ ਸ਼ਹਿਦ ਦੀ ਪਹਿਚਾਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸੇ ਲਈ ਸ਼ੁੱਧ ਸ਼ਹਿਦ ਦੀ ਪਹਿਚਾਨ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਮਿਲਾਵਟੀ ਅਤੇ ਸ਼ੁੱਧ ਸ਼ਹਿਦ 'ਚ ਕਿਵੇਂ ਅੰਤਰ ਕੀਤਾ ਜਾ ਸਕਦਾ ਹੈ।
1. ਪਾਣੀ ਦੇ ਨਾਲ
ਸ਼ਹਿਦ ਦੀ ਪਹਿਚਾਨ ਕਰਨ ਦੇ ਲਈ ਕੱਚ ਦੇ ਗਿਲਾਸ 'ਚ ਪਾਣੀ ਪਾਓ ਅਤੇ ਇਕ ਚੱਮਚ ਸ਼ਹਿਦ ਲਓ। ਗਲਾਸ 'ਚ ਪਤਲੇ ਤਾਰ ਦੇ ਰੂਪ 'ਚ ਚੱਮਚ ਨਾਲ ਸ਼ਹਿਦ ਸੁਟੋ। ਸ਼ੁੱਧ ਸ਼ਹਿਦ ਉਸੇ ਤਰ੍ਹਾਂ ਗਿਲਾਸ ਦੀ ਤਅ ਤੇ ਬੈਠ ਜਾਵੇਗਾ ਪਰ ਮਿਲਾਵਟੀ ਸ਼ਹਿਦ ਪਾਣੀ 'ਚ ਘੁੱਲ ਜਾਵੇਗਾ। ਜਿਸ ਨਾਲ ਆਸਾਨੀ ਨਾਲ ਦੋਣਾ ਦਾ ਫਰਕ ਪਤਾ ਚੱਲ ਜਾਵੇਗਾ।
2. ਮੱਖੀ
ਮੱਖੀ ਨਾਲ ਵੀ ਸ਼ਹਿਦ ਦੀ ਪਹਿਚਾਨ ਕੀਤੀ ਜਾ ਸਕਦੀ ਹੈ। ਇਸ ਲਈ ਸ਼ਹਿਦ ਦੀ ਸ਼ੀਸ਼ੀ ਨੂੰ ਹਵਾ 'ਚ ਖੁੱਲ੍ਹਾਂ ਛੱਡ ਦਿਓ ਜਿੱਥੇ ਮੱਖੀਆਂ ਹੋਣ। ਸ਼ੁੱਧ ਸ਼ਹਿਦ 'ਚ ਮੱਖੀ ਡਿੱਗਦੀ ਨਹੀਂ ਉੱਡ ਜਾਂਦੀ ਹੈ ਪਰ ਮਿਲਾਵਟੀ ਸ਼ਹਿਦ 'ਚ ਜੇ ਮੱਖੀ ਡਿੱਗ ਜਾਵੇ ਤਾਂ ਉਹ ਦੋਬਾਰਾ ਉੱਡ ਨਹੀਂ ਪਾਉਂਦੀ ਮਰ ਜਾਂਦੀ ਹੈ।
3. ਸ਼ੀਸ਼ੇ ਦੀ ਪਲੇਟ
ਸ਼ੁੱਧ ਅਤੇ ਮਿਲਾਵਟੀ ਸ਼ਹਿਦ ਦੀ ਪਹਿਚਾਨ ਕਰਨ ਦੇ ਲਈ ਇਕ ਸ਼ੀਸ਼ੇ ਦੀ ਪਲੇਟ ਦੀ ਵਰਤੋਂ ਕਰੋ। ਇਸ ਲਈ ਪਲੇਟ 'ਚ ਥੋੜ੍ਹਾਂ ਜਿਹਾ ਸ਼ਹਿਦ ਪਾਓ। ਜੇ ਸ਼ਹਿਦ ਦਾ ਆਕਾਰ ਸੱਪ ਦੀ ਕੁੰਡਲੀ ਦਾ ਬਣ ਜਾਵੇ ਤਾਂ ਸਮਝੋ ਕਿ ਉਹ ਸ਼ੁੱਧ ਹੈ।ਮਿਲਾਵਟੀ ਸ਼ਹਿਦ ਪਲੇਟ 'ਚ ਫੈਲ ਜਾਵੇਗਾ।
4. ਜੰਮ ਜਾਣਾ
ਸ਼ੁੱਧ ਸ਼ਹਿਦ ਦੀ ਸਭ ਤੋਂ ਵੱਡੀ ਪਹਿਚਾਨ ਇਹ ਹੈ ਕਿ ਉਹ ਠੰਡ ਦੇ ਮੌਸਮ 'ਚ ਜੰਮ ਜਾਂਦਾ ਹੈ ਅਤੇ ਗਰਮੀ 'ਚ ਪਿਗਲ ਜਾਂਦਾ ਹੈ ਪਰ ਮਿਲਾਵਟੀ ਸ਼ਹਿਦ ਹਰ ਮੌਸਮ 'ਚ ਇਕੋਂ ਜਿਹਾ ਰਹਿੰਦਾ ਹੈ।
5. ਸਫੈਦ ਕੱਪੜਾ
ਇਸ ਦੇ ਲਈ ਇਕ ਸਫੈਦ ਕੱਪੜਾ ਲਓ ਅਤੇ ਉਸ 'ਚ ਸ਼ਹਿਦ ਪਾਓ। ਕੁਝ ਦੇਰ ਬਾਅਦ ਪਾਣੀ ਨਾਲ ਇਸ ਨੂੰ ਧੋ ਲਓ। ਸ਼ੁੱਧ ਸ਼ਹਿਦ ਦਾ ਕੱਪੜੇ 'ਤੇ ਕੋਈ ਦਾਗ ਨਹੀਂ ਰਹਿੰਦਾ ਪਰ ਮਿਲਾਵਟੀ ਸ਼ਹਿਦ ਦੇ ਦਾਗ ਰਹਿ ਜਾਂਦੇ ਹਨ।