ਪਬਲਿਕ ਪਲੇਸ ''ਤੇ ਜਿੱਦ ਕਰਦੇ ਬੱਚਿਆਂ ਨੂੰ ਕੰਟਰੋਲ ''ਚ ਰੱਖਣਗੇ ਇਹ ਟਿਪਸ

10/19/2019 11:59:05 AM

ਨਵੀਂ ਦਿੱਲੀ—ਮਾਤਾ-ਪਿਤਾ ਜਦੋਂ ਵੀ ਮਾਰਕਿਟ ਘੁੰਮਣ ਜਾਂਦੇ ਹਨ ਤਾਂ ਬੱਚੇ ਹਮੇਸ਼ਾ ਹੀ ਕਿਸੇ ਚੀਜ਼ ਨੂੰ ਦੇਖ ਕੇ ਉਸ ਨੂੰ ਲੈਣ ਦੀ ਜਿੱਦ ਕਰਨ ਲੱਗਦੇ ਹਨ। ਇਨ੍ਹਾਂ ਹਾਲਾਤਾਂ ਦਾ ਤੁਹਾਨੂੰ ਕਈ ਵਾਰ ਸਾਹਮਣਾ ਕਰਨਾ ਪਇਆ ਹੋਵੇਗਾ। ਪਬਲਿਕ ਪਲੇਸ 'ਤੇ ਰੋਂਦੇ ਹੋਏ ਬੱਚੇ ਨੂੰ ਦੇਖ ਕੇ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਉਨ੍ਹਾਂ ਦੀ ਲੋੜ ਪੂਰੀ ਕਰਨੀ ਪੈਂਦੀ ਹੈ। ਅਜਿਹੇ 'ਚ ਤੁਸੀਂ ਬੱਚਿਆਂ ਨੂੰ ਬਾਹਰ ਲੈ ਜਾਣਾ ਜੇਕਰ ਵਧੀਆ ਸਮਝਦੀ ਹੋ ਤਾਂ ਅਸੀਂ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚਿਆਂ ਨੂੰ ਬਾਹਰ ਲੈ ਜਾਣਾ ਜੇਕਰ ਵਧੀਆ ਸਮਝਦੀ ਹੋ ਤਾਂ ਤੁਹਾਡੇ ਬੱਚੇ ਅਨੁਸ਼ਾਸਨ 'ਚ ਰਹਿਣਗੇ ਅਤੇ ਤੁਹਾਨੂੰ ਤੰਗ ਨਹੀਂ ਕਰਨਗੇ।


ਪਹਿਲਾਂ ਹੀ ਸਮਝਾ ਕੇ ਲੈ ਜਾਓ
ਜਦੋਂ ਵੀ ਕਦੇ ਬਾਹਰ ਜਾਓ ਬੱਚੇ ਨੂੰ ਪਹਿਲਾਂ ਹੀ ਸਮਝਾ ਦਿਓ ਕਿ ਤੁਸੀਂ ਬਾਹਰ ਜਾ ਰਹੇ ਹੋ ਇਸ ਲਈ ਉਹ ਪਬਲਿਕ ਪਲੇਸ 'ਤੇ ਕਿਸੇ ਵੀ ਤਰ੍ਹਾਂ ਦੀ ਜਿੱਦ ਨਾ ਕਰਨ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਸਮਾਨ ਨਹੀਂ ਮਿਲੇਗਾ। ਇਸ ਦੇ ਨਾਲ ਬੱਚਿਆਂ ਦੀ ਸ਼ਾਪਿੰਗ ਲਈ ਇਕ ਦਿਨ ਫਿਕਸ ਕਰ ਦਿਓ ਜਿਸ ਦਿਨ ਉਹ ਆਪਣੀ ਮਰਜ਼ੀ ਦਾ ਸਮਾਨ ਖਰੀਦ ਸਕਣ। ਅਜਿਹੇ 'ਚ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਬਾਹਰ ਜਾਣ 'ਤੇ ਉਹ ਕਿੰਨੀ ਵੀ ਜਿੱਦ ਕਿਉਂ ਨਾ ਕਰ ਲੈਣ ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
ਘਰ 'ਚ ਰੱਖੋ ਅਨੁਸ਼ਾਸਨ
ਹਰ ਚੀਜ਼ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ ਜਦੋਂ ਤੁਸੀਂ ਘਰ 'ਚ ਵੀ ਬੱਚਿਆਂ 'ਚ ਅਨੁਸਾਸ਼ਨ ਰੱਖੋਗੀ ਤਾਂ ਉਹ ਜ਼ਿਆਦਾ ਜਿੱਦੀ ਨਹੀਂ ਬਣਨਗੇ। ਉਨ੍ਹਾਂ ਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਪੈਂਪਰ ਨਾ ਕਰੋ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਨਾ ਕਰੋ ਉਨ੍ਹਾਂ ਨੂੰ ਪਿਆਰ ਦੇ ਨਾਲ ਅਨੁਸ਼ਾਸਨ 'ਚ ਰਹਿ ਕੇ ਉਨ੍ਹਾਂ ਦੀ ਜ਼ਿੰਮੇਦਾਰੀ ਨੂੰ ਵੀ ਸਮਝੋ।


ਬੱਚਿਆਂ ਨੂੰ ਰੱਖੋ ਬਿਜ਼ੀ
ਬਾਜ਼ਾਰ ਜਾ ਕੇ ਕੁਝ ਬੱਚੇ ਚੀਜ਼ ਦੇ ਲਾਲਚ 'ਚ ਆ ਕੇ ਤਾਂ ਕੁਝ ਬੋਰ ਹੋ ਕੇ ਜਲਦੀ ਘਰ ਜਾਣ ਦੀ ਜਿੱਦ 'ਚ ਤੁਹਾਨੂੰ ਤੰਗ ਕਰਦੇ ਹਨ। ਇਸ ਲਈ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਜਾਣ ਤੋਂ ਪਹਿਲਾਂ ਹੀ ਬੱਚਿਆਂ ਦਾ ਇੰਟਰਟੇਨਮੈਂਟ ਦਾ ਪੂਰਾ ਇੰਤਜਾਮ ਕਰਕੇ ਜਾਓ। ਜੇਕਰ ਤੁਸੀਂ ਕਿਤੇ ਦੂਰ ਟ੍ਰੈਵਲ ਕਰਨ ਲਈ ਜਾ ਰਹੀ ਹੋ ਤਾਂ ਆਪਣੇ ਨਾਲ ਬੱਚਿਆਂ ਦੇ ਖੇਡਣ ਲਈ ਕੁਝ ਖਿਡੌਣੇ ਲੈ ਜਾਓ। ਅਜਿਹੇ 'ਚ ਬੱਚੇ ਵੀ ਬੋਰ ਨਹੀਂ ਹੋਣਗੇ ਅਤੇ ਤੁਹਾਡਾ ਸਫਰ ਵੀ ਆਸਾਨੀ ਨਾਲ ਬੀਤ ਜਾਵੇਗਾ।  

Aarti dhillon

This news is Content Editor Aarti dhillon