Cooking Tips : ਲੋਹੜੀ ਦੇ ਤਿਉਹਾਰ ’ਤੇ ਮਹਿਮਾਨਾਂ ਲਈ ਬਣਾਓ ਗੰਨੇ ਦੇ ਰਸ ਨਾਲ ਬਣੀ ਖੀਰ

01/11/2021 10:04:28 AM

ਨਵੀਂ ਦਿੱਲੀ: ਲੋਹੜੀ ਦਾ ਤਿਉਹਾਰ ਭਾਰਤ ’ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਠੰਡ ਘੱਟ ਹੋਣ ਨਾਲ ਬਸੰਦ ਦੀ ਸ਼ੁਰੂਆਤ ਹੁੰਦੀ ਹੈ। ਅਜਿਹੇ ’ਚ ਲੋਕ ਇਸ ਖ਼ਾਸ ਦਿਨ ਨੂੰ ਮਨਾਉਣ ਲਈ ਘਰ ’ਚ ਵੱਖ-ਵੱਖ ਪਕਵਾਨ ਬਣਾਉਂਦੇ ਹਨ। ਖ਼ਾਸ ਤੌਰ ’ਤੇ ਤਿਲਾਂ ਦੇ ਲੱਡੂ, ਖੀਰ, ਗਾਜਰ ਦਾ ਹਲਵਾ ਆਦਿ ਖਾਧਾ ਜਾਂਦਾ ਹੈ। ਭਾਰਤ ਦੀਆਂ ਕਈ ਥਾਵਾਂ ’ਤੇ ਸ਼ਗਨ ਦੇ ਤੌਰ ’ਤੇ ਲੋਕ ਗੰਨੇ ਦੇ ਰਸ ਨਾਲ ਬਣੀ ਖੀਰ ਖਾਂਦੇ ਹਨ। ਚੱਲੋ ਅੱਜ ਅਸÄ ਤੁਹਾਨੂੰ ਇਸ ਖ਼ਾਸ ਖੀਰ ਦੀ ਰੈਸਿਪੀ ਦੱਸਦੇ ਹਾਂ। 

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਸਮੱਗਰੀ 
ਗੰਨੇ ਦਾ ਰਸ-1 ਲੀਟਰ
ਇਲਾਇਚੀ ਪਾਊਡਰ-1/2 ਛੋਟਾ ਚਮਚਾ
ਬਾਸਮਤੀ ਚੌਲ-1/2 ਕੱਪ
ਡਰਾਈ ਫਰੂਟਸ- 2 ਵੱਡੇ ਚਮਚੇ (ਬਾਰੀਕ ਕੱਟੇ ਹੋਏ)

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ 1 ਘੰਟੇ ਤੱਕ ਭਿਓ ਕੇ ਰੱਖੋ।
2. ਹੁਣ ਇਕ ਪੈਨ ’ਚ ਗੰਨੇ ਦਾ ਰਸ ਉਬਾਲੋ।
3. ਫਿਰ ਇਸ ’ਚ ਚੌਲ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਹੌਲੀ ਅੱਗ ’ਤੇ ਪਕਾਓ। 
4. ਹੁਣ ਇਸ ’ਚ ਡਰਾਈ ਫਰੂਟਸ, ਇਲਾਇਚੀ ਪਾਊਡਰ ਪਾ ਦਿਓ। 
5. ਖੀਰ ਨੂੰ ਗਾੜ੍ਹਾ ਹੋਣ ’ਤੇ ਇਸ ਨੂੰ ਅੱਗ ਤੋਂ ਉਤਾਰ ਲਓ।
6. ਇਸ ਨੂੰ ਖਾਣ ਲਈ ਕੌਲੀ ’ਚ ਪਾ ਲਓ। 
7. ਲਓ ਜੀ ਤੁਹਾਡੀ ਗੰਨੇ ਦੀ ਰਸ ਨਾਲ ਬਣੀ ਖੀਰ ਬਣ ਕੇ ਤਿਆਰ ਹੈ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ। 
 

Aarti dhillon

This news is Content Editor Aarti dhillon