ਦਿਲ ਨੂੰ ਰੱਖਣਾ ਹੈ ਤੰਦਰੁਸਤ ਤਾਂ ਜੀ ਭਰ ਕੇ ਲਓ ਛੁੱਟੀਆਂ!

06/23/2019 11:41:22 AM

ਨਵੀਂ ਦਿੱਲੀ(ਬਿਊਰੋ)— ਆਪਣੀ ਦੌੜ-ਭੱਜ ਭਰੀ ਰੁਟੀਨ ’ਚੋਂ ਕੁਝ ਸਮਾਂ ਛੁੱਟੀਆਂ ਲਈ ਵੀ ਕੱਢੋ ਕਿਉਂਕਿ ਇਨ੍ਹਾਂ ਛੁੱਟੀਆਂ ਦੀ ਮਦਦ ਨਾਲ ਤੁਸੀਂ ਨਾ ਸਿਰਫ ਖੁਦ ਨੂੰ ਸਟ੍ਰੈੱਸ ਤੋਂ ਮੁਕਤੀ ਦਿਵਾ ਸਕਦੇ ਹੋ ਸਗੋਂ ਇਸ ਨਾਲ ਦਿਲ ਦੀਅਾਂ ਬੀਮਾਰੀਆਂ ਦੇ ਹੋਣ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਹਾਲ ਹੀ ’ਚ ਕੀਤੇ ਗਏ ਇਕ ਅਧਿਐਨ ’ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਮਨੋਵਿਗਿਆਨ ਅਤੇ ਸਿਹਤ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ’ਚ ਦੇਖਿਆ ਗਿਆ ਹੈ ਕਿ ਛੁੱਟੀਆਂ ਮੈਟਾਬਾਲਿਜ਼ਮ ਸਬੰਧੀ ਲੱਛਣਾਂ ਨੂੰ ਘੱਟ ਕਰਨ ’ਚ ਮਦਦਗਾਰ ਹਨ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਅਮਰੀਕਾ ’ਚ ਸਥਿਤ ਸਿਰੈਕਿਊਜ਼ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬ੍ਰਾਇਸ ਹਿਊਰਸਕਾ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ 12 ਮਹੀਨਿਆਂ ’ਚ ਅਕਸਰ ਹੀ ਛੁੱਟੀਆਂ ਲਈਆਂ ਹਨ, ਉਨ੍ਹਾਂ ’ਚ ਮੈਟਾਬਾਲਿਜ਼ਮ ਸਿੰਡ੍ਰੋਮ ਅਤੇ ਉਸ ਦੇ ਲੱਛਣਾਂ ਦਾ ਖਤਰਾ ਘੱਟ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਟਾਬਾਲਿਜ਼ਮ ਸਿੰਡ੍ਰੋਮ ਦਿਲ ਦੀਆਂ ਬੀਮਾਰੀਆਂ ਲਈ ਖਤਰਨਾਕ ਕਾਰਕਾਂ ਦਾ ਇਕ ਸੰਗ੍ਰਹਿ ਹੈ। ਜੇ ਤੁਹਾਡੇ ’ਚ ਇਹ ਜ਼ਿਆਦਾ ਹੈ ਤਾਂ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਕਿਤੇ ਵੱਧ ਹੈ। ਇਹ ਅਹਿਮ ਹੈ ਕਿਉਂਕਿ ਅਸੀਂ ਅਸਲ ’ਚ ਇਹ ਦੇਖ ਰਹੇ ਹਾਂ ਕਿ ਜੋ ਇਨਸਾਨ ਅਕਸਰ ਹੀ ਛੁੱਟੀਆਂ ’ਤੇ ਜਾਂਦਾ ਹੈ, ਉਸ ’ਚ ਦਿਲ ਦੇ ਰੋਗ ਦਾ ਖਤਰਾ ਘੱਟ ਪਾਇਆ ਗਿਆ ਕਿਉਂਕਿ ਮੈਟਾਬਾਲਿਜ਼ਮ ਸਬੰਧੀ ਲੱਛਣ ਅਸਥਾਈ ਹਨ ਯਾਨੀ ਉਹ ਬਦਲ ਸਕਦੇ ਹਨ ਜਾਂ ਫਿਰ ਉਨ੍ਹਾਂ ਨੂੰ ਮਿਟਾਇਆ ਜਾ ਸਕਦਾ ਹੈ।

manju bala

This news is Content Editor manju bala