ਗਰਭ ਅਵਸਥਾ ਵਿੱਚ ਇਸ ਤਰ੍ਹਾਂ ਰੱਖੋ ਆਪਣੀ ਚਮੜੀ ਦਾ ਖਾਸ ਖਿਆਲ

07/07/2017 8:40:03 AM

ਜਲੰਧਰ— ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ ਪਰ ਗਰਭ ਅਵਸਥਾ ਵਿੱਚ ਹਾਰਮੋਨਸ ਬਦਲਾਅ ਦੇ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਚਿਹਰੇ ਉੱਤੇ ਮੁਹਾਸੇ, ਛਾਈਆਂ ਅਤੇ ਖੁਜਲੀ ਹੋ ਜਾਂਦੀ ਹੈ। ਇਸ ਤੋਂ ਬਚਣ ਦੇ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਆਪਣਾ ਸਕਦੇ ਹੋ।
1. ਛਾਈਆਂ 
ਇਸ ਸਮੇਂ ਦੌਰਾਨ ਔਰਤਾਂ ਦੀ ਗਰਦਨ ਅਤੇ ਹੱਥਾਂ ਉੱਤੇ ਕਾਲਾਪਣ ਆਉਣ ਲੱਗਦਾ ਹੈ। ਇਸ ਤੋਂ ਬਚਣ ਦੇ ਲਈ ਜਿਨ੍ਹਾਂ ਹੋ ਸਕਦੇ ਧੁੱਪ ਦੇ ਤੇਜ਼ ਰੋਸ਼ਨੀ ਤੋਂ ਬਚੋਂ ਅਤੇ ਜੇਕਰ ਧੁੱਪ ਵਿੱਚ ਬਾਹਰ ਜਾ ਵੀ ਰਹੇ ਹੋ ਤਾਂ ਸਨਸਕਰੀਨ ਜ਼ਰੂਰ ਲਗਾਓ।
2. ਮੁਹਾਸੇ
ਗਰਭ ਅਵਸਥਾਂ ਵਿੱਚ ਔਰਤਾਂ ਦੀ ਚਮੜੀ ਆਇਲੀ ਹੋ ਜਾਂਦੀ ਹੈ ਅਤੇ ਚਿਹਰੇ ਉੱਤੇ ਮੁਹਾਸੇ ਨਿਕਲਣ ਲੱਗਦੇ ਹਨ। ਅਜਿਹੀ ਹਾਲਤ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਣਗੇ। ਜੇਕਰ ਫਿਰ ਵੀ ਮੁਹਾਸੇ ਹੁੰਦੇ ਹਨ ਤਾਂ ਚਿਹਰੇ ਨੂੰ ਸਾਫ ਕਰੋ ਅਥੇ ਟੀ ਟ੍ਰੀ ਆਇਲ ਲਗਾਓ।
3. ਖੁੱਜਲੀ
ਖੁੱਜਲੀ ਹੋਣ ਉੱਤੇ ਚਮੜੀ ਉੱਤੇ ਤੇਲ ਲਗਾਓ ਅਤੇ ਜ਼ਿਆਦਾ ਪਾਣੀ ਪੀਓ। ਇਸ ਨਾਲ ਚਮੜੀ ਵਿੱਚ ਨਮੀ ਆਵੇਗੀ।
4. ਰੁੱਖੀ ਚਮੜੀ
ਰੁੱਖੀ ਚਮੜੀ ਹੋਣ ਉੱਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰੇ ਉੱਤੇ ਮਾਇਸ਼ਚਰਾਇਜਰ ਦੀ ਮਸਾਜ ਕਰੋ।