ਰਸੋਈ ਵਿਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

07/27/2017 3:53:42 PM

ਨਵੀਂ ਦਿੱਲੀ— ਰਸੋਈ ਨੂੰ ਸਾਫ ਸੁਥਰਾ ਰੱਖਣਾ ਆਸਾਨ ਕੰਮ ਨਹੀਂ ਹੈ। ਇਸ ਦੀ ਵਰਤੋਂ ਨਾਲ ਹੋਣ ਵਾਲੀ ਹਰ ਖਾਣੇ ਦੀ ਚੀਜ਼ ਜਿਵੇਂ ਸਬਜ਼ੀਆਂ, ਦਾਲਾਂ, ਬਿਸਕੁਟ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ, ਜਿਸ ਨੂੰ ਸੰਭਲਾਕੇ ਰੱਖਣਾ ਜ਼ਰੂਰੀ ਹੁੰਦਾ ਹੈ। ਰਸੋਈ ਨਾਲ ਜੁੜੀਆਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਬਾਰੇ ਵਿਚ ਹਰ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼-ਰੋਜ਼ ਬਿਨਾਂ ਵਜ੍ਹਾ ਤੋਂ ਦੋਹਰਾਈ ਜਾਣ ਵਾਲੀਆਂ ਗਲਤੀਆਂ ਦੂਰ ਹੋ ਜਾਣਗੀਆਂ ਅਤੇ ਕੰਮ ਵੀ ਸੋਖਾ ਹੋ ਜਾਵੇਗਾ।
1. ਇਨ੍ਹਾਂ ਚੀਜ਼ਾਂ ਨੂੰ ਫਰਿੱਜ਼ ਤੋਂ ਦੂਰ ਰੱਖੋ
ਅਸੀਂ ਲੋਕ ਅਕਸਰ ਹਰ ਚੀਜ਼ ਨੂੰ ਫਰਿੱਜ ਵਿਚ ਰੱਖ ਦਿੰਦੇ ਹਾਂ ਜਿਵੇਂ ਬਰੈੱਡ, ਆਲੂ, ਕੇਲੇ ਅਤੇ ਸੇਬ। ਇਨ੍ਹਾਂ ਚੀਜ਼ਾਂ ਨੂੰ ਬਿਨਾਂ ਫਰਿੱਜ ਦੇ ਬਹਿਤਰ ਤਰੀਕੇ ਨਾਲ ਸਟੋਰ ਕਰ ਸਕਦੇ ਹੋ। ਆਲੂ ਨੂੰ ਫਰਿੱਜ ਵਿਚ ਰੱਖਣ ਨਾਲ ਇਸ ਦਾ ਸੁਆਦ ਮਿੱਠਾ ਹੋ ਜਾਂਦਾ ਹੈ। ਟਮਾਟਰ ਦਾ ਸੁਆਦ ਖਰਾਬ ਹੋ ਜਾਂਦਾ ਹੈ।
2. ਆਲੂ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੈਸ਼
ਆਲੂ ਨੂੰ ਮੈਸ਼ ਕਰਨ ਲਈ ਬਲੈਂਡਰ ਦੀ ਵਰਤੋਂ ਨਾਲ ਕਰੋ। ਇਸ ਨਾਲ ਇਹ ਚਿਪਚਿਪੇ ਹੋ ਜਾਂਦੇ ਹਨ। ਇਸ ਦਾ ਸੁਆਦ ਬਣਾਈ ਰੱਖਣ ਲਈ ਸਿੰਪਲ ਤਰੀਕੇ ਨਾਲ ਮੈਸ਼ ਕਰੋ।
3. ਪਾਸਤਾ ਨੂੰ ਇੰਝ ਉਬਾਲੋ
ਪਾਸਤਾ ਉਬਾਲ ਰਹੇ ਹੋ ਤਾਂ ਉਸ ਨੂੰ ਪੈਨ ਵਿਚ ਪਾ ਕੇ ਗੈਸ 'ਤੇ ਰੱਖੋ ਅਤੇ ਇਕ ਮਿੰਟ ਲਈ ਕੜਸ਼ੀ ਨਾਲ ਹਿਲਾਓ। ਇਸ ਨਾਲ ਪਾਸਤਾ ਖਰਾਬ ਨਹੀਂ ਹੋਵੇਗਾ।
4. ਬਰੈੱਡ ਨੂੰ ਇੰਝ ਕਰੋ ਸਟੋਰ 
ਬਰੈੱਡ ਨੂੰ ਫਰਿੱਜ ਵਿਚ ਸਟੋਰ ਕਰਨਾ ਹੈ ਤਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰਕੇ ਰੱਖੋ। ਇਸ ਨਾਲ ਇਹ ਸੁੱਕੇਗੀ ਨਹੀਂ ਅਤੇ ਬਾਕੀ ਚੀਜ਼ਾਂ ਵਿਚੋਂ ਵੀ ਬਦਬੂ ਨਹੀਂ ਆਵੇਗੀ।