ਤਲਾਕ ਦੇ ਬਾਅਦ ਡੇਟਿੰਗ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ-ਧਿਆਨ

11/15/2018 3:57:14 PM

ਨਵੀਂ ਦਿੱਲੀ— ਕਿਸੇ ਰਿਸ਼ਤੇ 'ਚ ਪਿਆਰ ਅਤੇ ਵਿਸ਼ਵਾਸ ਬਣਨ 'ਚ ਸਾਲਾਂ ਲੱਗ ਜਾਂਦੇ ਹਨ ਪਰ ਤੋੜਦੇ ਹੋਏ ਇਕ ਪਲ ਦਾ ਵੀ ਸਮਾਂ ਨਹੀਂ ਲੱਗਦਾ। ਵਿਆਹ ਤੋਂ ਬਾਅਦ ਤਲਾਕ ਹੋਣਾ ਇਕ ਬਹੁਤ ਹੀ ਵੱਡਾ ਸਦਮਾ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਵਿਆਹ ਦੇ ਬਾਅਦ ਖੁਦ ਨੂੰ ਦੂਜਾ ਮੌਕਾ ਦਿੰਦੇ ਹਨ। ਤਲਾਕ ਦੇ ਬਾਅਦ ਇਕੱਲੇਪਨ ਨੂੰ ਦੂਰ ਕਰਨ ਲਈ ਡੇਟਿੰਗ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਜੇਕਰ ਤੁਸੀਂ ਤਲਾਕ ਦੇ ਬਾਅਦ ਪਹਿਲੀ ਵਾਰ ਡੇਟ 'ਤੇ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
 

ਤਲਾਕ ਦੇ ਬਾਅਦ ਡੇਟਿੰਗ ਦੇ ਟਿਪਸ 
 

1. ਮਾਨਸਿਕ ਰੂਪ ਨਾਲ ਹੋਵੇ ਤਿਆਰ 
ਡੇਟਿੰਗ 'ਤੇ ਜਾਣ ਤੋਂ ਪਹਿਲਾਂ ਤੁਸੀਂ ਖੁਦ ਨੂੰ ਮਾਨਸਿਕ ਰੂਪ ਨਾਲ ਤਿਆਰ åਕਰ ਲਓ। ਜੇਕਰ ਤੁਸੀਂ ਨਵੇਂ ਰਿਸ਼ਤੇ 'ਚ ਬੱਝਣ ਲਈ ਤਿਆਰ ਹੋ ਤਾਂ ਹੀ ਡੇਟਿੰਗ ਲਈ ਜਾਓ। 
 

2. ਅਤੀਤ ਦੇ ਬਾਰੇ ਦੱਸੋ
ਪਹਿਲੀ ਡੇਟ 'ਚ ਹੀ ਆਪਣੇ ਪਾਰਟਨਰ ਨੂੰ ਅਤੀਤ ਦੇ ਬਾਰੇ 'ਚ ਸਾਫ-ਸਾਫ ਦੱਸ ਦਿਓ। ਇਸ ਨਾਲ ਤੁਹਾਨੂੰ ਅੱਗੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿਓ। 
 

3. ਬੱਚਿਆਂ ਦਾ ਰੱਖੋ ਧਿਆਨ
ਜੇਕਰ ਤੁਹਾਡੇ ਬੱਚੇ ਹਨ ਤਾਂ ਉਨ੍ਹਾਂ ਨੂੰ ਧਿਆਨ 'ਚ ਰੱਖ ਕੇ ਹੀ ਕੋਈ ਕਦਮ ਚੁਕੋ। ਤਲਾਕ ਦੇ ਬਾਅਦ ਉਸ ਵਿਅਕਤੀ ਨੂੰ ਡੇਟ ਕਰੋ ਜਿਸ ਨਾਲ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਭਾਵਾਤਮਕ ਸੁਰੱਖਿਆ ਵੀ ਮਿਲੇ। 
 

4. ਡ੍ਰੈਸਿੰਗ ਦਾ ਰੱਖੋ ਧਿਆਨ 
ਪਹਿਲੀ ਡੇਟ 'ਤੇ ਸ਼ਾਟਸ ਅਤੇ ਖੁਲ੍ਹੇ ਕੱਪੜੇ ਪਹਿਣ ਕੇ ਬਿਲਕੁਲ ਨਾ ਜਾਓ। ਡੇਟਿੰਗ ਲਈ ਚੰਗੇ ਅਤੇ ਸਮਾਰਟ ਡ੍ਰੈੱਸ ਹੀ ਪਹਿਨੋ। ਜ਼ਿਆਦਾ ਸੈਕਸੀ ਡ੍ਰੈੱਸ ਨੂੰ ਪਹਿਲ ਨਾ ਦਿਓ ਕਿਉਂਕਿ ਅਜਿਹੇ ਕੱਪੜੇ ਸਾਹਮਣੇ ਵਾਲਿਆਂ ਨੂੰ ਤੁਹਾਡੇ ਬਾਰੇ 'ਚ ਗਲਤ ਸਨੇਹਾ ਦੇ ਸਕਦੇ ਹਨ। 
 

5. ਸਹੀ ਥਾਂ ਦੀ ਚੋਣ
ਡੇਟਿੰਗ ਦੇ ਲਈ ਸ਼ਾਂਤ ਰੈਸਟੋਰੈਂਟ ਦੀ ਚੋਣ ਕਰੋ, ਜਿਸ ਨਾਲ ਤੁਸੀਂ ਦੋਹੇਂ ਕੰਫਰਟੇਬਲ ਫੀਲ ਕਰ ਸਕੋ। ਪਬਲਿਕ ਪਲੇਸ ਅਤੇ ਭੀੜ ਵਾਲੀ ਥਾਂ 'ਤੇ ਜਾਣ ਨਾਲ ਤੁਸੀਂ ਇਕ-ਦੂਜੇ ਨਾਲ ਚੰਗੀ ਤਰ੍ਹਾਂ ਨਾਲ ਗੱਲ ਨਹੀਂ ਕਰ ਪਾਓਗੇ। 

Neha Meniya

This news is Content Editor Neha Meniya