ਰਿਸ਼ਤਾ ਹੋ ਜਾਵੇਗਾ ਪਹਿਲਾਂ ਨਾਲੋਂ ਵੀ ਮਜ਼ਬੂਤ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ

02/20/2018 4:15:17 PM

ਨਵੀਂ ਦਿੱਲੀ— ਦੁਨੀਆ 'ਚ ਰਿਸ਼ਤੇ ਦੇ ਬਿਨ੍ਹਾਂ ਪਿਆਰ ਦਾ ਅਹਿਸਾਸ ਹੀ ਨਹੀਂ ਹੋ ਸਕਦਾ। ਰਿਸ਼ਤਾ ਚਾਹੇ ਕੋਈ ਵੀ ਹੋਵੇ ਖਾਸ ਹੁੰਦਾ ਹੈ। ਇਸ ਨੂੰ ਨਿਭਾਉਣ ਦੇ ਲਈ ਸ਼ੁਰੂਆਤ ਵੀ ਅਲੱਗ ਤਰੀਕੇ ਨਾਲ ਹੋਣੀ ਚਾਹੀਦੀ ਹੈ। ਫਿਰ ਚਾਹੇ ਉਹ ਦੋਸਤੀ ਹੋਵੇ ਜਾਂ ਫਿਰ ਰਿਸ਼ਤੇਦਾਰੀ। ਖੁਸ਼ੀਆਂ ਦਾ ਅਹਿਸਾਸ ਆਪਣਿਆਂ ਨਾਲ ਹੀ ਹੁੰਦਾ ਹੈ। ਇਸ ਨੂੰ ਹਮੇਸ਼ਾ ਦੇ ਲਈ ਗਹਿਰਾ ਕਰਨ ਲਈ ਕੁਝ ਖਾਸ ਗੱਲਾਂ ਦੀ ਤਰ੍ਹਾਂ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂਕਿ ਆਉਣ ਵਾਲਾ ਹਰ ਪਲ ਹਸੀਨ ਰਹੇ। ਜੇਕਰ ਕਿਸੇ ਕਾਰਨ ਰਿਸ਼ਤਿਆਂ 'ਚ ਗਲਤਫਹਿਮੀਆਂ ਆ ਵੀ ਜਾਣ ਤਾਂ ਇਕ ਦੂਸਰੇ 'ਤੇ ਯਕੀਨ ਗਹਿਰਾ ਹੋਵੇ ਕਿ ਕੋਈ ਦੂਸਰਾ ਕੋਈ ਤੁਹਾਡੇ ਦਿਲ 'ਚ ਜਗ੍ਹਾ ਬਣਾ ਨਾ ਸਕੇ। ਪਰ ਇਸਦੇ ਲਈ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਤਾਂਕਿ ਪਿਆਰ ਤੋਂ ਸੰਜੋ ਕੇ ਰੱਖਿਆ ਗਿਆ ਇਹ ਰਿਸ਼ਤਾ ਜ਼ਿੰਦਗੀ ਦੀ ਜ਼ਰੂਰਤ ਬਣ ਜਾਵੇ।

1. ਇਕ ਦੂਸਰੇ ਨੂੰ ਜਾਣਨਾ ਜ਼ਰੂਰੀ
ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਇਸਦੇ ਲਈ ਇਕ ਗੱਲ ਜਾਨ ਲੈਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਉਸਦੀਆਂ ਆਦਤਾਂ ਬਾਰ 'ਚ ਜਾਣਨਾ ਹੋਵੇਗਾ। ਇਸ ਨਾਲ ਤੁਸੀਂ ਖੁਦ ਨੂੰ ਅਤੇ ਆਪਣੇ ਵੱਧਦੇ ਰਿਸ਼ਤੇ ਨੂੰ ਕੁਝ ਸਮਾਂ ਦੇ ਪਾਉਂਗੇ । ਜੋ ਭਵਿੱਖ 'ਚ ਤੁਹਾਡੇ ਲਈ ਪਰੇਸ਼ਾਨੀ ਨਹੀਂ ਬਣੇਗਾ।

2. ਰਿਸ਼ਤੇ ਨਾਲ ਬਣੇ ਪਛਾਨ
ਦੋਸਤੀ ਨੂੰ ਅੱਗੇ ਵਧਾਉਣ ਲਈ ਕੁਝ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇ ਦੋਸਤੀ ਇਸ ਤਰ੍ਹਾਂ ਦੀ ਹੋਵੇ ਜੋ ਤੁਹਾਡੀ ਪਛਾਣ ਬਣੇ। ਇਸ ਗੱਲ ਦਾ ਧਿਆਨ ਰੱਖੋ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਤੁਸੀਂ ਦੋਸਤੀ 'ਚ ਘੁੰਮ ਹੁੰਦੇ ਜਾਓ। ਇਹ ਬਦਲਾਅ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।

3.ਕਦੀ ਕਦੀ ਸ਼ੱਕ ਵੀ ਕਰੋ
ਜਿੱਥੇ ਜ਼ਕੀਨ ਹੈ ਉੱਥੇ ਸ਼ੱਕ ਹੋਣਾ ਵੀ ਕਦੀ ਕਦੀ ਜਾਇਜ ਹੁੰਦਾ ਹੈ। ਪਾਟਨਰ 'ਤੇ ਜ਼ਰੂਰਤ ਤੋਂ ਜ਼ਿਆਦਾ ਯਕੀਨ ਕਰ ਲੈਣ ਨਾਲ ਵੀ ਕਈ ਰਿਸ਼ਤਾ ਖਰਾਬ ਹੋਣ ਦਾ ਡਰ ਰਹਿੰਦਾ ਹੈ। ਥੋੜਾ ਬਹੁਤ ਸ਼ੱਕ ਕਰਨਾ ਜਾਂ ਫਿਰ ਪਜੇਸਿਵ ਹੋਣ ਨਾਲ ਪਾਟਨਰ ਨੂੰ ਵੀ ਪਤਾ ਚੱਲਦਾ ਹੈ ਕਿ ਤੁਸੀਂ ਉਨ੍ਹਾਂ ਲਈ ਕਿੰਨੇ ਜ਼ਰੂਰੀ ਹੋ।

4. ਇਕ ਦੂਸਰੇ ਨੂੰ ਸਮਾਂ ਦਿਓ
ਇਕ-ਦੂਸਰੇ ਦੇ ਨਾਲ ਸਮੇਂ ਬਿਤਾ ਕੇ ਉਸਦੇ ਬਾਰੇ 'ਚ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਕਈ ਬਾਰ ਜ਼ਿਆਦਾ ਦੇਰ ਤੱਕ ਬਣਾਈ ਗਈ ਦੂਰੀ ਵੀ ਰਿਸ਼ਤੇ 'ਚ ਖਟਾਸ ਪੈਦਾ ਕਰ ਸਕਦੀ ਹੈ। ਅਜਿਹੇ 'ਚ ਸਮੇਂ ਦੀ ਕਮੀ ਦੇ ਕਾਰਨ ਜੇਕਰ ਪਾਟਨਰ ਦੇ ਨਾਲ ਨਰਾਜਗੀ ਹੈ ਤਾਂ ਇਕ-ਦੂਸਰੇ ਨੂੰ ਸਮੇਂ ਜ਼ਰੂਰ ਦਿਓ। ਕਿਤੇ ਨਾ ਕਿਤੇ ਤੁਹਾਨੂੰ ਰਿਸ਼ਤੇ 'ਚ ਮਜ਼ਬੂਤੀ ਆਉਣ ਸ਼ੁਰੂ ਹੋ ਜਾਵੇਗੀ।