ਸ਼ੇਵਿੰਗ ਦਾ ਸਾਮਾਨ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

05/28/2017 4:20:49 PM

ਨਵੀਂ ਦਿੱਲੀ— ਜਦੋਂ ਮਰਦ ਸ਼ੇਵ ਕਰਦੇ ਹਨ ਤਾਂ ਅਕਸਰ ਕਈ ਪਰੇਸ਼ਾਨੀਆਂ ਹੁੰਦੀਆਂ ਹਨ ਜਿਵੇਂ ਰੇਜ਼ਰ ਜਾਂ ਬਲੇਡ ਨਾਲ ਸਕਿਨ ਦਾ ਕੱਟਣਾ ਜਾਂ ਸਕਿਨ ''ਤੇ ਛੋਟੇ-ਛੋਟੇ ਦਾਣੇ ਪੈ ਜਾਣਾ। ਅੱਜ-ਕਲ੍ਹ ਬਾਜ਼ਾਰ ''ਚ ਅਜਿਹੇ ਉਤਪਾਦ ਉਪਲਬਧ ਹਨ ਜੋ ਇਨ੍ਹਾਂ ਪਰੇਸ਼ਾਨੀਆਂ ਤੋਂ ਤੁਹਾਨੂੰ ਬਚਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਉਤਪਾਦਾਂ ਬਾਰੇ ਦੱਸ ਰਹੇ ਹਾਂ।
1. ਪ੍ਰੀ-ਸ਼ੇਵਿੰਗ ਤੇਲ
ਇਹ ਇਕ ਤਰ੍ਹਾਂ ਦਾ ਤੇਲ ਹੁੰਦਾ ਹੈ ਜੋ ਦਾੜ੍ਹੀ ਦੇ ਵਾਲਾਂ ਨੂੰ ਨਰਮ ਕਰਦਾ ਹੈ ਅਤੇ ਸਕਿਨ ਨੂੰ ਨਮੀ ਦਿੰਦਾ ਹੈ। ਇਸ ਨੂੰ ਸ਼ੇਵ ਕਰਨ ਤੋਂ ਕੁਝ ਮਿੰਟ ਪਹਿਲਾਂ ਲਗਾਉਣਾ ਹੁੰਦਾ ਹੈ।
2. ਸ਼ੇਵਿੰਗ ਕਰੀਮ
ਜੇ ਤੁਹਾਨੂੰ ਸ਼ੇਵਿੰਗ ਕਰਨ ਮਗਰੋਂ ਜਲਨ ਹੁੰਦੀ ਹੈ ਤਾਂ ਤੁਹਾਨੂੰ ਐਲੋਵੇਰਾ ਵਾਲੀ ਸ਼ੇਵਿੰਗ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਹੜੇ ਮਰਦਾਂ ਦੇ ਚਿਹਰੇ ''ਤੇ ਦਾਣੇ ਹੋ ਜਾਂਦੇ ਹਨ ਉਨ੍ਹਾਂ ਨੂੰ ਅਜਿਹੀ ਸ਼ੇਵਿੰਗ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ''ਚ ਸੇਲਿਸਿਲਿਕ ਐਸਿਡ ਜਾਂ ਗਲਾਈਕੋਲਿਕ ਐਸਿਡ ਹੁੰਦਾ ਹੈ।
ਜਦੋਂ ਤੁਸੀਂ ਸ਼ੇਵਿੰਗ ਜਾਂ ਜੈੱਲ ਖਰੀਦੋ ਤਾਂ ਇਹ ਦੇਖ ਲਓ ਕਿ ਇਹ ਹਾਈਪੋਏਲਰਜਿਕ ਹੈ। ਇਸ ਦਾ ਮਤਲਬ ਹੈ ਕਿ ਉਸ ''ਚ ਖੂਸ਼ਬੂ ਵਾਲੇ ਰਸਾਇਣ ਨਾ ਹੋਣ। ਇਸ ਤਰ੍ਹਾਂ ਦੀ ਕਰੀਮ ਨਾਲ ਸਕਿਨ ''ਤੇ ਜਲਨ ਜਾਂ ਦਾਣੇ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
3. ਰੇਜ਼ਰ 
ਬਿਜਲੀ ਨਾਲ ਚੱਲਣ ਵਾਲਾ ਰੇਜ਼ਰ, ਆਮ ਰੇਜ਼ਰ ਦੀ ਤੁਲਨਾ ''ਚ ਸਕਿਨ ਨੂੰ ਘੱਟ ਨੁਕਸਾਨ ਪਹੁੰਚਾਉਂਦਾ ਹੈ। ਸ਼ੇਵਿੰਗ ਕਰਨ ਮਗਰੋਂ ਆਫਟਰ ਸ਼ੇਵ ਲੋਸ਼ਨ ਲਗਾਉਣਾ ਚਾਹੀਦਾ ਹੈ।
4. ਮੋਈਸਚਰਾਈਜ਼ਰ
ਮੋਈਸਚਰਾਈਜ਼ਰ ਸਕਿਨ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਸਕਿਨ ਦੀ ਨਮੀ ਬਣਾਈ ਰੱਖਦਾ ਹੈ। ਇਸ ਲਈ ਸਾਬਣ ਦੀ ਵਰਤੋਂ ਕਰਨ ਦੀ ਜਗ੍ਹਾ ਸਕਿਨ ਲਈ ਅਨੁਕੂਲ ਮੋਈਸਚਰਾਈਜ਼ਰ ਦੀ ਚੋਣ ਕਰਨੀ ਚਾਹੀਦੀ ਹੈ।