ਘਰ ਦੀ ਸਜਾਵਟ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

07/14/2017 4:43:23 PM

ਨਵੀਂ ਦਿੱਲੀ— ਘਰ ਨੂੰ ਸਾਫ-ਸੁੱਥਰਾ ਰੱਖਣਾ ਉਨ੍ਹਾਂ ਹੀ ਜ਼ਰੂਰੀ ਹੈ ਜਿਨ੍ਹਾਂ ਖੁੱਦ ਦੀ ਸਫਾਈ ਕਰਨਾ। ਸਾਰਾ ਦਿਨ ਕੰਮ ਕਰਕੇ ਘਰ ਵਿਚ ਆਕੇ ਥਕਾਵਟ ਦੂਰ ਹੋ ਜਾਂਦੀ ਹੈ ਪਰ ਜੇ ਘਰ ਵਿਚ ਗੰਦਗੀ ਹੈ ਤਾਂ ਬੈਠਣ ਦਾ ਮਨ ਨਹੀਂ ਕਰਦਾ ਹੈ। ਇਸ ਤੋਂ ਇਲਾਵਾ ਜੇ ਘਰ ਦੀ ਸਜਾਵਟ ਠੀਕ ਢੰਗ ਨਾਲ ਨਾ ਹੋਵੇ ਤਾਂ ਦੇਖਣ ਵਿਚ ਚੰਗਾ ਨਹੀਂ ਲਗਦਾ ਪਰ ਕੁਝ ਔਰਤਾਂ ਘਰ ਵਿਚ ਇਨ੍ਹਾਂ ਸਾਮਾਨ ਲੈ ਆਉਂਦੀਆਂ ਹੈ ਜਿਸ ਨਾਲ ਘਰ ਭਰਿਆਂ ਹੋਇਆ ਦਿਖਾਈ ਦਿੰਦਾ ਹੈ। ਅਜਿਹੇ ਵਿਚ ਘਰ ਦੀ ਸਜਾਵਟ ਲਈ ਕੁਝ ਖਾਸ ਗਲਤੀਆਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੋ ਅਕਸਰ ਔਰਤਾਂ ਕਰ ਜਾਂਦੀਆਂ ਹਨ। 
1. ਫਰਨੀਚਰ 
ਕੁਝ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਜਿਹੋ ਜਿਹਾ ਫਰਨੀਚਰ ਦੂਜਿਆਂ ਦੇ ਘਰ ਦੇਖਦੀਆਂ ਹਨ ਉਂਜ ਹੀ ਆਪਣੇ ਘਰ ਲਈ ਵੀ ਖਰੀਦਣਾ ਚਾਹੁੰਦੀਆਂ ਹਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਜੋ ਚੀਜ਼ ਦੂਜਿਆਂ ਦੇ ਘਰ ਵਿਚ ਚੰਗੀ ਲੱਗੇ ਉਹ ਤੁਹਾਡੇ ਘਰ ਦੀ ਸ਼ੋਭਾ ਨੂੰ ਵੀ ਵਧਾਓ। ਆਪਣੀ ਘਰ ਵਿਚ ਥਾਂ ਦੇ ਹਿਸਾਬ ਨਾਲ ਹੀ ਫਰਨੀਚਰ ਦੀ ਚੋਣ ਕਰੋ ਤਾਂ ਕਿ ਘਰ ਭਰਿਆ-ਭਰਿਆ ਦਿਖਾਈ ਨਾ ਦੇਵੇ।
2. ਪਰਦਿਆਂ ਦੇ ਰੰਗ
ਘਰ ਵਿਚ ਨਵੇਂ ਪਰਦੇ ਲਗਾਉਣ ਲਈ ਦੀਵਾਰਾਂ ਦੇ ਰੰਗ ਦਾ ਧਿਆਨ ਜ਼ਰੂਰ ਰੱਖੋ ਕਿਉਂਕਿ ਜੇ ਪਰਦਿਆਂ ਅਤੇ ਪੇਂਟ ਦਾ ਰੰਗ ਇਕ ਦੂਜੇ ਤੋਂ ਵੱਖਰਾ ਹੋਵੇ ਤਾਂ ਘਰ ਦੀ ਸਾਰੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਪਰਦੇ ਖਰੀਦਦੇ ਸਮੇਂ ਦੀਵਾਰਾਂ ਨਾਲ ਮਿਲਦੇ-ਜੁਲਦੇ ਪਰਦੇ ਹੀ ਖਰੀਦੋ।
3. ਫਾਲਤੂ ਚੀਜ਼ਾਂ
ਜ਼ਿਆਦਾਤਰ ਔਰਤਾਂ ਬਾਜ਼ਾਰ ਵਿਚ ਉਨ੍ਹਾਂ ਚੀਜ਼ਾਂ ਨੂੰ ਵੀ ਖਰੀਦ ਲੈਂਦੀਆਂ ਹਨ ਜਿਨ੍ਹਾਂ ਦੀ ਘਰ ਵਿਚ ਕੋਈ ਵਰਤੋਂ ਨਹੀਂ ਹੁੰਦੀ ਅਤੇ ਸਿਰਫ ਸਜਾਵਟ ਲਈ ਹੀ ਉਨ੍ਹਾਂ ਨੂੰ ਘਰ ਵਿਚ ਲੈ ਆਉਂਦੀਆਂ ਹਨ ਪਰ ਇਨ੍ਹਾਂ ਚੀਜ਼ਾਂ ਨਾਲ ਇਕ ਤਾਂ ਫਾਲਤੂ ਪੈਸੇ ਖਰਚ ਹੁੰਦੇ ਹਨ ਅਤੇ ਘਰ ਵੀ ਛੋਟਾ ਦਿਖਾਈ ਦਿੰਦਾ ਹੈ।
4. ਸੋਫਾ ਅਤੇ ਕੁਸ਼ਨ 
ਟੀ.ਵੀ. ਸੀਰੀਅਲਸ  ਵਿਚ ਜਿਸ ਤਰ੍ਹਾਂ ਦੇ ਸੋਫੇ ਅਤੇ ਬੈੱਡ 'ਤੇ ਦੀਵਾਰਾਂ ਦੇ ਕੁਸ਼ਨ ਪਏ ਹੁੰਦੇ ਹਨ, ਉਸੇ ਤਰ੍ਹਾਂ ਔਰਤਾਂ ਵੀ ਆਪਣੇ ਘਰ ਵਿਚ ਕੁਸ਼ਨ ਲੈ ਆਉਂਦੀਆਂ ਹਨ ਪਰ ਸੋਫੇ ਅਤੇ ਦੀਵਾਨ 'ਤੇ ਜ਼ਿਆਦਾ ਕੁਸ਼ਨ ਹੋਣ ਨਾਲ ਸਜਾਵਟ ਖਰਾਬ ਹੋ ਜਾਂਦੀ ਹੈ।
5. ਪੁਰਾਣਾ ਸਾਮਾਨ
ਘਰ ਵਿਚ ਕਈ ਪੁਰਾਣੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੁੱਟਣ ਦਾ ਮਨ ਨਹੀਂ ਕਰਦਾ ਅਤੇ ਔਰਤਾਂ ਉਨ੍ਹਾਂ ਛੱਤ 'ਤੇ ਇਹ ਸੋਚ ਕੇ ਸੰਭਾਲ ਕੇ ਰੱਖ ਦਿੰਦੀਆਂ ਹਨ ਕਿ ਕਦੀ ਤਾਂ ਇਸ ਦੀ ਵਰਤੋਂ ਹੋਵੇਗੀ, ਜਦੋਂ ਵੀ ਪੁਰਾਣੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਨੂੰ ਸਾਲ ਹੋ ਜਾਵੇ ਤਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ