ਬਵਾਸੀਰ ਹੋਣ ''ਤੇ ਰੱਖੋ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼

05/28/2017 5:30:16 PM

ਜਲੰਧਰ— ਬਵਾਸੀਰ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਇਸ ਨੂੰ ਅੰਗਰੇਜੀ ''ਚ ਪਾਈਲਸ ਵੀ ਕਹਿੰਦੇ ਹਨ। ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ-ਖੂਨੀ ਅਤੇ ਵਾਦੀ। ਖੂਨੀ ਬਵਾਸੀਰ ''ਚ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੁੰਦੀ ਸਿਰਫ ਖੂਨ ਆਉਂਦਾ ਹੈ ਅਤੇ ਵਾਦੀ ਬਵਾਸੀਰ ਰਹਿਣ ਨਾਲ ਪੇਟ ਖਰਾਬ ਰਹਿੰਦਾ ਹੈ ਅਤੇ ਕਬਜ਼ ਹੋ ਜਾਂਦੀ ਹੈ। ਇਹ ਸਮੱੱਸਿਆ ਗਲਤ ਖਾਣ-ਪੀਣ ਨਾਲ ਵੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਵਾਸੀਰ ਹੋਣ ਦੀ ਸਥਿਤੀ ''ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
1. ਬਵਾਸੀਰ ਹੋਣ ''ਤੇ ਮਸਾਲੇਦਾਰ ਅਤੇ ਤਲਿਆ ਖਾਣਾ ਨਹੀਂ ਖਾਣਾ ਚਾਹੀਦਾ। ਇਸ ਦੇ ਇਲਾਵਾ ਖਾਣ ''ਚ ਘੱਟ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਪਾਈਲਸ ਦੀ ਸਮੱਸਿਆ ਵਾਲੇ ਲੋਕਾਂ ਨੂੰ ਜੰਕ ਫੂਡ ਘੱਟ ਖਾਣਾ ਚਾਹੀਦਾ ਹੈ।
3. ਇਸ ਸਮੱਸਿਆ ਤੋਂ ਜਲਦੀ ਰਾਹਤ ਪਾਉਣ ਲਈ ਬੀਨਸ (ਰਾਜਮਾ) ਅਤੇ ਦਾਲਾਂ ਨਹੀਂ ਖਾਣੀਆਂ ਚਾਹੀਦੀਆਂ।
4. ਉਂਝ ਤਾਂ ਦੇਸੀ ਘਿਓ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਪਾਈਲਸ ਦੀ ਸਮੱੱਸਿਆ ਹੋਣ ''ਤੇ ਨਹੀਂ ਖਾਣਾ ਚਾਹੀਦਾ ।
5. ਪਾਈਲਸ ਹੋਣ ''ਤੇ ਘਰ ''ਚ ਜਮਾਇਆ ਦਹੀਂ ਖਾਣਾ ਚਾਹੀਦਾ ਹੈ ਅਤੇ ਚਾਹ, ਕੌਫੀ, ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ।

6. ਇਸ ਦੇ ਇਲਾਵਾ ਕਿਸੇ ਵੀ ਤਰ੍ਹਾਂ ਦਾ ਮਾਸਾਹਾਰੀ ਭੋਜਨ ਨਹੀਂ ਖਾਣਾ ਚਾਹੀਦਾ।