ਪਹਿਲੀ ਬਾਰ ਕਿਸੇ ਨਾਲ Online Chatting ਕਰਦੇ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ

02/26/2018 4:29:49 PM

ਨਵੀਂ ਦਿੱਲੀ—ਅੱਜਕਲ ਦੇ ਦੌਰ 'ਚ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਜੋ ਇੰਟਰਨੈੱਟ ਦੀ ਵਰਤੋਂ ਨਾ ਕਰਦਾ ਹੋਵੇ। ਅੱਜ ਦੇ ਸਮੇਂ 'ਚ ਖਰੀਦਦਾਰੀ ਨੂੰ ਲੈ ਕੇ ਦੋਸਤਾਂ ਦੇ ਨਾਲ ਗੱਲ ਕਰਨ ਲਈ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਬਹੁਤ ਸਾਰੇ ਲੜਕੇ ਅਤੇ ਲੜਕੀਆਂ 6 ਤੋਂ 7 ਘੰਟੇ ਆਨਲਾਈਨ ਚੈਟਿੰਗ ਕਰਨ 'ਚ ਬਿਤਾਉਂਦੇ ਹਨ। ਬਿਨ੍ਹਾਂ ਕਿਸੇ ਨੂੰ ਜਾਣੇ ਜਾਂ ਦੇਖੇ ਸਿਰਫ ਉਸਦੀ ਆਨਲਾਈਨ ਪ੍ਰੋਫਾਇਲ ਦੇਖ ਕੇ ਹੀ ਉਸ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ। ਜੋ ਕਈ ਬਾਰ ਖਤਰਨਾਕ ਸਾਬਿਤ ਹੋ ਸਕਦਾ ਹੈ। ਇੰਨਾ ਹੀ ਨਹੀਂ ਕਈ ਬਾਰ ਤਾਂ ਆਨਲਾਈਨ ਫਰਾਡ ਵੀ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ 'ਚ ਕੁਝ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਨਲਾਈਨ ਚੈਟਿੰਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਆਨਲਾਈਨ ਚੈਟਿੰਗ ਕਰਦੇ ਸਮੇਂ ਧਿਆਨ 'ਚ ਰੱਖਣਾ ਚਾਹੀਦਾ ਹੈ।

1. ਪ੍ਰੋਫਾਇਲ ਪਿਕ
ਆਨਲਾਈਨ ਡੇਟਿੰਗ ਪ੍ਰੋਫਾਇਲ ਬਣਾਉਣ ਸਮੇਂ ਸਭ ਤੋਂ ਜ਼ਿਆਦਾ ਧਿਆਨ ਪ੍ਰੋਫਾਇਲ ਪਿਕ 'ਤੇ ਦਿਓ। ਜ਼ਿਆਦਾਤਰ ਲੋਕ ਤਾਂ ਆਪਣੀ ਫੋਟੋ ਨੂੰ ਦੇਖ ਕੇ ਹੀ ਫਰੈਂਡ ਰਿਕਵੇਸਟ ਅਸੈਪਟ ਕਰ ਲੈਂਦੇ ਹਨ। ਆਪਣੀ ਫੋਟੋ ਨਾ ਲਗਾਓ। ਕਈ ਬਾਰ ਦੂਸਰੇ ਲੋਕ ਤੁਹਾਡੀ ਫੋਟੋ ਦਾ ਮਿਸ ਯੂਜ਼ ਵੀ ਕਰ ਲੈਂਦੇ ਹਨ। ਤੁਸੀਂ ਚਾਹੋ ਤਾਂ ਕੋਈ ਹੋਰ ਪਿਕ ਲਗਾ ਸਕਦੇ ਹੋ।
2. ਗੱਲ ਕਰਨ ਦਾ ਤਰੀਕਾ
ਆਨਲਾਈਨ ਚੈਟਿੰਗ ਕਰਦੇ ਸਮੇਂ ਸਿੱਧੀ ਗੱਲ ਕਰੋਂ। ਗੱਲਾਂ ਨੂੰ ਜ਼ਿਆਦਾ ਘੁਮਾ ਫਿਰਾ ਕੇ ਨਾ ਕਰੋ। ਅਜਿਹਾ ਕਰਨ ਨਾਲ ਹੋ ਸਕਦਾ ਹੈ ਕਿ ਦੂਸਰਾ ਵਿਅਕਤੀ ਤੁਹਾਡੀਆਂ ਗੱਲਾਂ 'ਤੋਂ ਬੋਰ ਹੋ ਜਾਵੇ ਅਤੇ ਤੁਹਾਡੇ ਨਾਲ ਗੱਲ ਕਰਨਾ ਬੰਦ ਕਰ ਦੇਵੇ। ਇੱਧਰ-ਉੱਧਰ ਦੀਆਂ ਗੱਲਾਂ ਕਰਨ 'ਤੋਂ ਚੰਗਾ ਹੈ ਕਿ ਘੱਟ ਗੱਲ ਕਰੋ। ਅਜਿਹਾ ਕਰਨ ਨਾਲ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੋ ਉਸਨੂੰ ਆਸਾਨੀ ਨਾਲ ਸਮਝ ਸਕੋਗੇ।
3. ਆਪਣੇ ਬਾਰੇ 'ਚ ਜ਼ਿਆਦਾ ਨਾ ਦੱਸੋ
ਚੈਟਿੰਗ ਕਰਦੇ ਸਮੇਂ ਆਪਣੇ ਬਾਰੇ 'ਚ ਜਿੰਨਾ ਹੋ ਸਕੇ ਘੱਟ ਦੱਸੋ। ਅਜਿਹਾ ਕਰਨ ਨਾਲ ਤੁਹਾਡੀ ਪ੍ਰਾਈਵੈਸੀ ਨੂੰ ਕਈ ਖਤਰਾ ਨਹੀਂ ਹੋਵੇਗਾ। ਜੇਕਰ ਤੁਹਾਨੂੰ ਉਸ ਵਿਅਕਤੀ 'ਤੇ ਵਿਸ਼ਵਾਸ ਹੈ ਤਾਂ ਉਸ ਨੂੰ ਆਪਣੇ ਬਾਰੇ 'ਚ ਦੱਸ ਵੀ ਸਕਦੇ ਹੋ। ਪਰ ਅਜਿਹਾ ਉਦੋਂ ਕਰੋਂ ਜਦੋਂ ਤੁਹਾਨੂੰ ਲੱਗੇ ਕੀ ਉਹ ਤੁਹਾਡੀ ਜਾਣਕਾਰੀ ਦਾ ਕੋਈ ਮਿਸ ਯੂਜ਼ ਨਹੀਂ ਕਰੇਗਾ।
4. ਜ਼ਿਆਦਾ ਪਰਸਨਲ ਗੱਲ ਨਾ ਕਰੋ
ਪਹਿਲੀ ਬਾਰ ਜੇਕਰ ਤੁਸੀਂ ਆਨਲਾਈਨ ਚੈਟਿੰਗ ਕਰ ਰਹੇ ਹੋ, ਤਾਂ ਕਦੀ ਵੀ ਕਿਸੇ ਨਾਲ ਆਪਣੀ ਪਰਸਨਲ ਗੱਲ ਸ਼ੇਅਰ ਨਾ ਕਰੋ। ਉਨ੍ਹਾਂ ਹੀ ਦੱਸੋ ਜਿੰਨਾ ਉਹ ਜਾਣਨਾ ਚਾਹੁੰਦੇ ਹਨ।
5.ਆਪਣੀ ਤਸਵੀਰ ਨਾ ਭੇਜੋ
ਅੱਜਕਲ ਲੜਕੇ ਲੜਕੀਆਂ ਥੋੜੇ ਸਮੇਂ ਗੱਲ ਕਰਨ ਦੇ ਬਾਅਦ ਆਪਣੀ ਤਸਵੀਰ ਇਕ ਦੂਸਰੇ ਨੂੰ ਸ਼ੇਅਰ ਕਰ ਦਿੰਦੇ ਹਨ। ਕਈ ਬਾਰ ਆਪਸੀ ਰਿਸ਼ਤੇ ਸਹੀ ਨਾ ਚੱਲਣ ਦੇ ਕਾਰਣ ਦੂਸਰਾ ਵਿਅਕਤੀ ਤੁਹਾਡੀ ਭੇਜੀ ਹੋਈ ਤਸਵੀਰ ਨੂੰ ਗਲਤ ਤਰੀਕੇ ਨਾਲ ਦੂਸਰਿਆਂ ਸਾਹਮਣੇ ਗਲਤ ਤਰੀਕੇ ਨੇ ਪੇਸ਼ ਕਰ ਸਕਦਾ ਹੈ।