ਤੁਹਾਡੇ ਵਿਆਹ ਨੂੰ ਚਾਰ ਚੰਨ ਲਗਾ ਸਕਦੇ ਹਨ ਨਵੇਂ ਡਿਜ਼ਾਇਨ ਦੇ ਇਹ ਕਲੀਰੇ

06/12/2020 1:10:56 PM

ਜਲੰਧਰ - ਭਾਰਤੀ ਸਭਿਆਚਾਰ 'ਚ ਕੱਚ ਦੀਆਂ ਹਰੀਆਂ ਲਾਲ ਚੂੜੀਆਂ ਨੂੰ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਚੂੜੀਆਂ ਨਾਲ ਭਰੇ ਵਹੁਟੀ ਦੇ ਹੱਥ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਇਸ ਦੌਰਾਨ ਜੇਕਰ ਗੱਲ ਪੰਜਾਬੀ ਵਿਆਹ ਦੀ ਕੀਤੀ ਜਾਵੇ ਤਾਂ ਅਕਸਰ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੰਜਾਬੀ ਲਾੜੀ ਦੇ ਹੱਥਾਂ 'ਚ ਕੱਚ ਦੀਆਂ ਚੂੜੀਆਂ ਨਹੀਂ ਸਗੋਂ ਪੰਜਾਬੀ ਚੂੜਾ ਹੁੰਦਾ ਹੈ। ਚੂੜਾ ਪਾਉਣ ਤੋਂ ਬਾਅਦ ਕੁੜੀਆਂ ਦੇ ਹੱਥਾਂ ਵਿਚ ਕਲੀਰੇ ਵੀ ਬੰਨ੍ਹੇ ਜਾਂਦੇ ਹਨ। ਕਲੀਰਾ ਇੱਕ ਅਜਿਹਾ ਗਹਿਣਾ ਹੈ, ਜੋ ਵਿਆਹ ਦੇ ਸਮੇਂ ਲਾੜੀ ਆਪਣੇ ਦੋਹਾਂ ਹੱਥਾਂ ਦੀਆਂ ਵੀਣੀਆਂ ’ਤੇ ਬੰਨ੍ਹਦੀ ਹੈ। ਕਲੀਰਾ ਮੌਲੀ ਦੇ ਤੰਦ ਵਿਚ ਜੁੱਟ ਅਤੇ ਕੋਡੀਆਂ ਪਰੋ ਕੇ ਬਣਾਇਆ ਜਾਂਦਾ ਹੈ। ਸਟਾਈਲਿਸ਼ ਅਤੇ ਖੂਬਸੂਰਤ ਦਿਖਣ ਦੇ ਲਈ ਹਰ ਲਾੜੀ ਕਈ ਤਰ੍ਹਾਂ ਦੇ ਕਲੀਰੇ ਪਹਿਣਦੀ ਹੈ। ਕਈ ਤਾਂ ਆਪਣੀ ਬ੍ਰਾਈਡਲ ਆਓਟਫਿਟ ਦੇ ਨਾਲ ਮੈਚਿੰਗ ਕਲੀਰਾ ਕੈਰੀ ਕਰਦੀ ਹੈ। 

ਦੱਸ ਦੇਈਏ ਕਿ ਕਲੀਰੇ ਦੀ ਰਸਮ ਠੀਕ ਚੂੜੇ ਦੀ ਰਸਮ ਤੋਂ ਬਾਅਦ ਹੁੰਦੀ ਹੈ। ਇਕ ਵਾਰ ਜਦੋਂ ਕਲੀਰੇ ਕੁੜੀ ਦੀਆਂ ਚੂੜੀਆਂ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤੇ ਉਹ ਆਪਣੇ ਹੱਥਾਂ ਨੂੰ ਆਪਣੀਆਂ ਕੁਆਰੀਆਂ ਸਹੇਲੀਆਂ ਦੇ ਸਿਰ 'ਤੇ ਝਟਕ ਦੀ ਹੈ। ਫਿਰ ਕਲੀਰਾ ਜਿਸ ਦੇ ਸਿਰ 'ਤੇ ਡਿੱਗਦਾ ਹੈ, ਵਿਆਹ ਦਾ ਅਗਲਾ ਨੰਬਰ ਉਸ ਦਾ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵੀ ਵਿਆਹ ਵਾਲੇ ਦਿਨ ਖੂਬਸੂਰਤ ਦਿਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਲੀਰਿਆਂ ਨੂੰ ਟ੍ਰਾਈ ਕਰ ਸਕਦੇ ਹੋ।

ਨਵੇ ਡਿਜ਼ਾਇਨ ਦੇ ਕਲੀਰੇ ...........    

 

rajwinder kaur

This news is Content Editor rajwinder kaur