ਖੀਰਾ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਕਰਦਾ ਹੈ ਦੂਰ

03/15/2018 12:15:20 PM

ਨਵੀਂ ਦਿੱਲੀ— ਖੀਰਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਗਰਮੀਆਂ 'ਚ ਖੀਰੇ ਦਾ ਸਲਾਦ ਜਾਂ ਆਚਾਰ ਖਾਦਾ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨਾਲ ਹੀ ਇਹ ਸਕਿਨ ਲਈ ਵੀ ਬਹੁਤ ਹੀ ਚੰਗਾ ਹੁੰਦਾ ਹੈ। ਇਸ 'ਚ ਮੌਜੂਦ ਮੈਗਨੀਜ, ਬੀਟਾ ਕੈਰੋਟੀਨ, ਵਿਟਾਮਿਨ ਏ ਅਤੇ ਸੀ ਵਰਗੇ ਹੋਰ ਪੋਸ਼ਕ ਤੱਤ ਸਕਿਨ ਅਤੇ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਗਰਮੀਆਂ 'ਚ ਅਕਸਰ ਚਮੜੀ ਸਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਖੀਰੇ ਦੀ ਵਰਤੋਂ ਕਰਕੇ ਤੁਸੀਂ ਚਮੜੀ ਨੂੰ ਖੂਬਸੂਰਤ ਅਤੇ ਸਿਹਤਮੰਦ ਬਣਾ ਸਕਦੇ ਹੋ। ਆਓ ਜਾਣਦੇ ਹਾਂ ਖੀਰੇ ਨਾਲ ਸਕਿਨ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਟੈਨਿੰਗ ਅਤੇ ਸਨਬਰਨ ਤੋਂ ਛੁਟਕਾਰਾ
ਗਰਮੀਆਂ 'ਚ ਟੈਨਿੰਗ ਅਤੇ ਸਨਬਰਨ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਖੀਰਾ ਬਹੁਤ ਫਾਇਦੇਮੰਦ ਹੁੰਦਾ ਹੈ। ਖੀਰੇ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਕੁਝ ਦਿਨਾਂ ਤਕ ਇਸ ਤਰ੍ਹਾਂ ਨਾਲ ਖੀਰੇ ਦੀ ਵਰਤੋਂ ਕਰਨ ਨਾਲ ਚਿਹਰਾ ਫਿਰ ਤੋਂ ਚਮਕਣ ਲੱਗੇਗਾ।
2. ਝੁਰੜੀਆਂ ਤੋਂ ਰਾਹਤ
ਬੁਢਾਪੇ 'ਚ ਝੁਰੜੀਆਂ ਦੀ ਸਮੱਸਿਆ ਹੋਣਾ ਆਮ ਹੈ ਪਰ ਕੁਝ ਲੋਕਾਂ ਨੂੰ ਉਮਰ ਤੋਂ ਪਹਿਲਾਂ ਝੁਰੜੀਆਂ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਤੁਸੀਂ ਇਨਾਂ ਤੋਂ ਛੁਟਕਾਰਾ ਪਾਉਣ ਲਈ ਖੀਰੇ ਦੀ ਵਰਤੋਂ ਵੀ ਕਰ ਸਕਦੀ ਹੋ। ਇਸ ਦੇ ਨਾਲ ਹੀ ਰੈਡਿਕਲਸ ਤੋਂ ਛੁਟਕਾਰਾ ਮਿਲ ਜਾਵੇਗਾ।
3. ਅੱਖਾਂ ਦੀ ਸੋਜ ਦੂਰ ਕਰੇ
ਕੁਝ ਲੋਕਾਂ ਦੀ ਅੱਖਾਂ ਹਮੇਸ਼ਾ ਸੁਜੀਆਂ ਰਹਿੰਦੀਆਂ ਹਨ ਜੋ ਉਨ੍ਹਾਂ ਦੀ ਪਰਸਨੈਲਿਟੀ ਨੂੰ ਖਰਾਬ ਕਰ ਦਿੰਦੀਆਂ ਹਨ। ਅੱਖਾਂ ਦੀ ਸੋਜ ਨੂੰ ਘੱਟ ਕਰਨ ਲਈ ਖੀਰੇ ਦੇ ਸਲਾਈਸ ਨੂੰ ਆਪਣੀ ਅੱਖਾਂ 'ਤੇ 20 ਮਿੰਟ ਤਕ ਰੱਖੋ। ਅਜਿਹਾ ਕਰਨ ਨਾਲ ਅੱਖਾਂ ਦੀ ਸੋਜ ਦੂਰ ਹੋ ਜਾਵੇਗੀ।
4. ਡਾਰਕ ਸਰਕਲ ਤੋਂ ਰਾਹਤ
ਅੱਖਾਂ ਦੇ ਥੱਲੇ ਦੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਖੀਰੇ ਦੇ ਦੋ ਸਲਾਈਸ ਲਓ। ਇਨ੍ਹਾਂ ਨੂੰ ਘੱਟ ਤੋਂ ਘੱਟ 15 ਮਿੰਟ ਲਈ ਅੱਖਾਂ 'ਤੇ ਰੱਖਣ ਨਾਲ ਕੁਝ ਹੀ ਦਿਨਾਂ 'ਚ ਡਾਰਕ ਸਰਕਲ ਦੀ ਸਮੱਸਿਆ ਖਤਮ ਹੋ ਜਾਵੇਗੀ।
5. ਰੋਮ ਛਿੱਦਰ
ਜਿਨ੍ਹਾਂ ਲੋਕਾਂ ਦੀ ਸਕਿਨ ਆਇਲੀ ਹੁੰਦੀ ਹੈ ਉਨ੍ਹਾਂ ਦੀ ਚਮੜੀ ਬਹੁਤ ਜ਼ਿਆਦਾ ਨਰਮ ਹੁੰਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਂਝ ਹੀ ਰੋਮ ਛਿੱਦਰ ਖੁਲ੍ਹਦੇ ਜਾਂਦੇ ਹਨ। ਇਸ ਨਾਲ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਫੇਸ ਦੀ ਖੂਬਸੂਰਤੀ ਨੂੰ ਬਣਾਏ ਰੱਖਣ ਲਈ ਖੀਰੇ ਦੇ ਰਸ 'ਚ ਨਿੰਬੂ, ਸ਼ਹਿਦ ਅਤੇ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। ਹਫਤੇ 'ਚ 2-3 ਵਾਰ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਰੋਮ ਛਿੱਦਰ ਬੰਦ ਹੋ ਜਾਣਗੇ।