ਭਾਰ ਘੱਟ ਕਰਨ ''ਚ ਫਾਇਦੇਮੰਦ ਹਨ ਇਹ ਜੂਸ

01/24/2017 9:44:39 AM

ਜਲੰਧਰ— ਮੋਟਾਪੇ ਦੀ ਸਮੱਸਿਆ ਅੱਜਕਲ ਆਮ ਹੋ ਗਈ ਹੈ। ਮੋਟਾਪੇ ਤੋਂ ਪਰੇਸ਼ਾਨ ਲੋਕ ਆਪਣੇ ਭਾਰ ਨੂੰ ਘੱਟ ਕਰਨ ਲਈ ਕਈ ਤਰੀਕੇ ਆਪਣਾਉਂਦੇ ਹਨ। ਜ਼ਿਆਦਾਤਰ ਲੋਕ ਡਾਇਟਿੰਗ ਕਰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ ''ਚ ਪ੍ਰੋਟੀਨ ਸ਼ਾਮਿਲ ਕਰੋ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।  ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਜੂਸ ਦੇ ਬਾਰੇ ਜਿਸਨੂੰ ਭੋਜਨ ਸ਼ਾਮਲ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਜਾਵੇਗਾ।
1. 
ਸਮੱਗਰੀ
- 1 ਕੇਲਾ
- 1 ਸੰਤਰਾ
- 2 ਵੱਡੇ ਚਮਚ ਬਦਾਮ (ਪੀਸੇ ਹੋਏ)
- 2 ਚਮਚ ਅਲਸੀ ਦਾ ਤੇਲ
- 2 ਅੰਜੀਰ
- 1/3 ਕੱਪ ਪਾਣੀ
ਵਿਧੀ
1. ਸਾਰੀ ਸਮੱਗਰੀ ਨੂੰ ਗਰੈਂਡ ਕਰ ਲਓ। ਇਸ ਜੂਸ ਦੀ ਵਰਤੋਂ ਰੋਜ਼ਾਨਾ ਕਰੋ।
2. 
ਸਮੱਗਰੀ
- 1 ਕੱਪ ਰਸਮਲਾਈ
- 1 ਸੇਬ
- 1 ਕੇਲਾ
- 1/2 ਨਿੰਬੂ
- 1/2 ਵੱਡਾ ਚਮਚ ਅਲਸੀ
ਵਿਧੀ
1. ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੂਸ ਤਿਆਰ ਕਰ ਲਓ। ਰੋਜ਼ਾਨਾ ਇਸ ਜੂਸ ਦੀ ਵਰਤੋਂ ਕਰੋ.
3.
ਸਮੱਗਰੀ
- 2 ਕੀਵੀ 
- 1 ਕੇਲਾ
- 1/2 ਸੇਬ
- ਸੰਤਰਾ
- 1 ਵੱਡਾ ਚਮਚ ਅਲਸੀ
- 1 ਵੱਡਾ ਚਮਚ ਹੇਜ਼ਲਨਟ 
ਵਿਧੀ
1. ਸਾਰੀਆਂ ਚੀਜ਼ਾਂ ਨੂੰ ਗਰੈਂਡ ਕਰਕੇ ਜੂਸ ਤਿਆਰ ਕਰ ਲਓ। ਇਸ ਜੂਸ ਦੀ ਵਰਤੋਂ ਰੋਜ਼ਾਨਾ ਕਰੋ।