ਗਰਭ ਅਵਸਥਾ ''ਚ ਮਾਂ ਅਤੇ ਬੱਚੇ ਲਈ ਬੇਹੱਦ ਫਾਇਦੇਮੰਦ ਹਨ ਇਹ ਜੂਸ

10/18/2018 11:20:20 AM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਆਪਣੇ ਖਾਣ-ਪੀਣ ਦਾ ਬਹੁਤ ਧਿਆਨ ਰੱਖਦੀਆਂ ਹਨ। ਉਹ ਹਰ ਚੀਜ਼ ਖਾਣ ਤੋਂ ਪਹਿਲਾਂ ਵੱਡਿਆਂ ਤੋਂ ਪੁੱਛਦੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਕਿਤੇ ਕੁਝ ਗਲਤ ਖਾਣ ਜਾਂ ਪੀਣ ਨਾਲ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਗਰਭ ਅਵਸਥਾ ਦੌਰਾਨ ਪੋਸ਼ਣ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਬੱਚੇ ਦਾ ਸੰਪੂਰਣ ਵਿਕਾਸ ਹੋ ਸਕੇ। ਇਸ ਅਵਸਥਾ 'ਚ ਜੂਸ ਪੀਣ ਨਾਲ ਵੀ ਬੱਚੇ ਨੂੰ ਸਾਰੇ ਪੋਸ਼ਕ ਤੱੱਤ ਮਿਲ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਜੂਸ ਬਾਰੇ ਦੱਸ ਰਹੇ ਹਾਂ ਜੋ ਬੱਚੇ ਅਤੇ ਮਾਂ ਦੋਹਾਂ ਲਈ ਬੇਹੱਦ ਫਾਇਦੇਮੰਦ ਹੈ। 
ਆਓ ਜਾਣਦੇ ਹਾਂ ਇਸ ਬਾਰੇ...
 

1. ਸੇਬ ਦਾ ਜੂਸ
ਗਰਭ ਅਵਸਥਾ 'ਚ ਸੇਬ ਦਾ ਜੂਸ ਪੀਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਆਈਰਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਗਰਭਵਤੀ ਔਰਤਾਂ ਦੇ ਸਰੀਰ 'ਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਇਸ ਅਵਸਥਾ 'ਚ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਆਇਰਨ ਦੀ ਕਮੀ ਰਹਿੰਦੀ ਹੈ ਉਨ੍ਹਾਂ ਨੂੰ ਸੇਬ ਦਾ ਜੂਸ ਪੀਣਾ ਚਾਹੀਦਾ ਹੈ।
 

2. ਸੰਤਰਾ ਅਤੇ ਮਸੰਮੀ ਦਾ ਜੂਸ
ਸੰਤਰਾ ਅਤੇ ਮਸੰਮੀ ਦੇ ਜੂਸ 'ਚ ਕਈ ਤਰ੍ਹਾਂ ਦੇ ਵਿਟਾਮਿਨਸ ਮੌਜੂਦ ਹੁੰਦੇ ਹਨ ਜੋ ਮਾਂ ਅਤੇ ਹੋਣ ਵਾਲੇ ਬੱਚੇ ਦੀਆਂ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਗਰਭਵਤੀ ਔਰਤਾਂ 'ਚ ਆਈਰਨ ਜਾਂ ਵਿਟਾਮਿਨ ਦੀ ਕਮੀ ਕਾਰਨ ਬੱਚੇ ਦੇ ਸਰੀਰ ਨੂੰ ਕਾਫੀ ਖਤਰਾ ਹੋ ਸਕਦਾ ਹੈ।
 

3. ਅੰਗੂਰ ਦਾ ਜੂਸ
ਅੰਗੂਰ 'ਚ ਕਈ ਸਾਰੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਮਾਂ ਅਤੇ ਬੱਚੇ ਦੋਹਾਂ ਲਈ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਬੱਚੇ ਦਾ ਵਿਕਾਸ ਠੀਕ ਤਰ੍ਹਾਂ ਨਾਲ ਹੁੰਦਾ ਹੈ। ਮਾਂ ਅਤੇ ਬੱਚੇ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਨੂੰ ਅੰਗੂਰ ਦਾ ਜੂਸ ਪਿਲਾਓ।
 

4. ਕ੍ਰੇਨਬੇਰੀ ਦਾ ਜੂਸ
ਇਸ ਅਵਸਥਾ 'ਚ ਕ੍ਰੇਨਬੇਰੀ ਦਾ ਜੂਸ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕ੍ਰੇਨਬੇਰੀ ਦੇ ਜੂਸ 'ਚ ਪਾਣੀ ਅਤੇ ਖੰਡ ਮਿਲਾ ਕੇ ਪੀਓ। ਇਸ 'ਚ ਮੌਜੂਦ ਮਿਨਰਲਸ ਅਤੇ ਵਿਟਾਮਿਨ ਗਰਭ ਅਵਸਥਾ 'ਚ ਕਾਫੀ ਫਾਇਦੇਮੰਦ ਹੁੰਦੇ ਹਨ।

neha meniya

This news is Content Editor neha meniya