ਇਸ ਖੂਹ ਦੇ ਪਾਣੀ ਨੂੰ ਛੂਹਦੇ ਹੀ ਹਰ ਚੀਜ਼ ਬਣ ਜਾਂਦੀ ਹੈ ਪੱਥਰ

01/06/2017 11:02:20 AM

ਮੁੰਬਈ— ਪਹਿਲੇ ਜਮਾਨੇ ''ਚ ਲੋਕ ਖੂਹਾਂ ਚੋਂ ਪਾਣੀ ਦਾ ਇਸਤੇਮਾਲ ਕਰਦੇ ਸਨ। ਲੋਕ ਦੂਰ ਦੂਰ ਤੋਂ ਖੂਹਾਂ ਚੋਂ ਪਾਣੀ ਭਰ ਕਰ ਲਿਆਉਂਦੇ ਸਨ। ਸਮਾਂ ਬਦਲਣ ਦੇ ਨਾਲ ਅੱਜ ਕੱਲ ਪਿੰਡਾ ਵਿੱਚ ਵੀ ਖੂਹ ਦੇਖਣ ਨੂੰ ਘੱਟ ਮਿਲਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਖੂਹ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਲੋਕਾਂ ਦੇ ਲਈ ਖੋਫ ਬਣ ਚੁਕਾ ਹੈ। ਇਹ ਖੂਹ ਦੁਨੀਆ ਭਰ ''ਚ ਆਪਣੇ ਪਾਣੀ ਦੇ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਖੂਹ ਦੇ ਪਾਣੀ ''ਚ ਜੋ ਕੁਝ ਵੀ ਡਿੱਗ ਦਾ ਹੈ ਉਹ ਪੱਥਰ ''ਚ ਬਦਲ ਜਾਂਦਾ ਹੈ। 
ਇਹ ਖੂਹ ਇੰਗਲੈਂਡ ਦੇ ਨਯੂਰਜਬਰੋ ''ਤ ਸਥਿਤ ਹੈ। ਇੱਥੇ ਰਹਿਣ ਵਾਲੇ ਲੋਕ ਇਸ ਖੂਹ ਨੂੰ ਦੈਤਯ ਦਾ ਖੂਹ ਕਹਿੰਦੇ ਹਨ। ਕੋਈ ਵੀ ਚੀਜ਼ ਚਾਹੇ ਉਹ ਪਤੀਆਂ ਹੋਣ ਜਾਂ ਕੋਈ ਮਰਿਆ ਹੋਇਆ ਜੀਵ  ਸਭ ਕੁਝ ਪਾਣੀ ''ਚ ਡਿੱਗਣ ਦੇ ਕੁਝ ਦੇਰ ਹਫਤੇ  ਪੱਥਰ ''ਚ ਤਬਦੀਲ ਹੋ ਜਾਂਦਾ ਹੈ । ਇਸ ਖੂਹ  ਦੇ ਕੋਲ ਕੋਈ ਵੀ ਇੰਨਸਾਨ ਜਾਣਾ ਪਸੰਦ ਨਹੀਂ ਕਰਦਾ । ਉਨ੍ਹਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ  ਕਿ ਕਿਤੇ ਉਹ ਵੀ ਪੱਥਰ ''ਚ ਨਾ ਬਦਲ ਜਾਣ । ਵੈਸੇ ਇਸ ਖੂਹ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਦੇ ਹਨ। ਇੱਥੇ ਆਉਣ ਵਾਲੇ ਲੋਕ ਆਪਣਾ ਕੁਝ ਸਮਾਨ ਜਿਵੇ ਕਿ ਕੱਪੜੇ , ਖਿਲੌਣੇ ਅਤੇ ਰਸੋਈ ਦਾ ਸਾਮਾਨ ਛੱਡ ਜਾਂਦੇ ਹਨ ਅਤੇ ਫਿਰ ਕੁਝ ਹਫਤਿਆਂ ਬਾਅਦ ਉਸ ਨੂੰ ਪੱਥਰ ''ਚ ਤਬਦੀਲ ਹੋਇਆ ਦੇਖਣ ਆਉਦੇ ਹਨ।
ਅੱਜ ਵੀ ਇੱਥੇ 18 ਵੀ ਸਦੀ ਦੀਆਂ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ । ਹੁਣ ਇਹ ਖੂਹ ਇਕ ਟੂਰਿਸਟ ਡੇਸਿਨੇਸ਼ਨ  ਬਣ ਚੁਕਿਆ ਹੈ। ਇਕ ਅਧਿਐਨ ਦੇ ਮੁਤਾਬਿਕ , ਇਸ ਖੂਹ ਦੇ ਪਾਣੀ ''ਚ  ਮੌਜੂਦ ਮਿਨਰਲਸ  ਦੇ ਕਾਰਨ ਚੀਜ਼ਾਂ ਪੱਥਰ ''ਚ ਬਦਲ ਜਾਂਦੀਆਂ ਹਨ। ਕਿਸੇ ਵੀ ਚੀਜ਼ ''ਤੇ ਪਾਣੀ ਡਿੱਗਣ ਦੇ ਕਾਰਨ ਉਸ ''ਤੇ ਇੱਕ ਸਖਤ ਪਰਤ ਬਣ ਜਾਂਦੀ ਹੈ,  ਜਿਸ ਨਾਲ ਉਹ ਦੇਖਣ ''ਚ ਪੱਥਰ ਲੱਗਦੀ ਹੈ ।