ਇਸ ਆਈਲੈਂਡ ਦੀ ਆਬਾਦੀ ਜਾਣ, ਤੁਸੀ ਹੋ ਜਾਵੋਗੇ ਹੈਰਾਨ

02/18/2017 10:17:54 AM

ਮੁੰਬਈ— ਦੁਨੀਆ ਭਰ ''ਚ ਕਈ ਆਈਲੈਂਡ ਹਨ ਜੋ ਆਪਣੀ ਖੂਬਸੂਰਤੀ ਦੇ ਕਾਰਨ ਬਹੁਤ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਈਲੈਂਡ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜਿੱਥੇ ਦੀ ਆਬਾਦੀ ਜਾਣਕੇ ਤੁਸੀਂ ਹੈਰਾਨ ਹੋ ਜਾਵੋਗੇ। ਅਸੀਂ ਗੱਲ ਕਰ ਰਹੇ ਹਾਂ ਫੌਲਾ ਆਈਲੈਂਡ ਦੀ। ਇਹ ਆਈਲੈਂਡ ਅਟਲਾਂਟਿਕ ਮਹਾਸਾਗਰ ਦੇ ''ਚ ਦੁਨੀਆ ਦੇ ਇੱਕ ਕਿਨਾਰੇ ''ਤੇ ਵੱਸਿਆ ਹੈ। ਪੰਜ ਹਜ਼ਾਰ ਸਾਲ ਪੁਰਾਣੇ ਇਸ ਆਈਲੈਂਡ ''ਤੇ ਦੂਰ-ਦੂਰ ਤੱਕ ਕੋਈ ਸ਼ੋਰ ਨਹੀਂ ਹੈ। ਇਹ ਆਈਲੈਂਡ ਗ੍ਰੇਟ-ਬ੍ਰਿਟੇਨ ਦਾ ਸਭ ਤੋਂ ਦਰੁਸਤ ਅਤੇ ਵਿਰਾਨ ਆਈਲੈਂਡ ਹੈ। ਇਸ ਆਈਲੈਂਡ ''ਤੇ ਲਗਭਗ 30 ਲੋਕ ਹੀ ਰਹਿੰਦੇ ਹਨ ਅਤੇ ਇਨ੍ਹਾਂ ''ਚੋਂ ਕਈਆਂ ਦਾ ਸੰਬੰਧ ਇਸ ਆਈਲੈਂਡ ਨਾਲ ਹੈ। ਇਸ ਆਈਲੈਂਡ ''ਤੇ ਇੰਨਟਰਨੇਂਟ, ਟੀ.ਵੀ, ਪੋਸਟ ਆਫਿਸ ਵਰਗੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਇੱਥੇ ਦੇ ਲੋਕਾਂ ਨੂੰ ਘਰਾਂ ਦਾ ਸਮਾਨ ਲੈਣ ਦੇ ਲਈ ਦੂਸਰੇ ਆਈਲੈਂਡ ''ਤੇ ਜਾਣਾ ਪੈਂਦਾ ਹੈ। ਪਹਿਲਾਂ ਇੱਥੇ ਕੁਝ ਵੀ ਨਹੀਂ ਸੀ ਪਰ ਹੁਣ ਇਥੋਂ ਮੇਨ ਲੈਂਡ ਲਈ ਫਲਾਈਟ ਚਲਦੀ ਹੈ ਜੋ ਸ਼ੋਟ ਲੈਂਡ ਦਾ ਮੁੱਖ ਆਈਲੈਂਡ ਹੈ। ਇੱਥੇ ਦੇ ਲੋਕ ਇਸ ਆਈਲੈਂਡ ''ਤੇ ਘੁੰਮਣ ਆਏ ਲੋਕਾਂ ਦਾ ਬਹੁਤ ਖੁਸ਼ੀ ਨਾਲ ਸੁਵਾਗਤ ਕਰਦੇ ਹਨ । ਇੱਥੇ ਦੇ ਲੋਕ ਰਾਤ ਨੂੰ  ਇਕੱਠੇ ਹੁੰਦੇ ਹਨ ਅਤੇ ਗਾਣੇ ਸਮੇਤ ਤਮਾਮ ਪਰੰਪਰਿਕ ਤਰੀਕੇ ਨਾਲ ਉਨ੍ਹਾਂ ਦਾ ਮਨੋਰੰਜ਼ਨ ਕਰਦੇ ਹਨ।

ਇਸ ਆਈਲੈਂਡ ਦੇ ਲੋਕ ਇੱਕ ਤੋਂ ਜ਼ਿਆਦਾ ਕੰਮ ਕਰਦੇ ਹਨ। ਭੇਡ ਪਾਲਣਾ ਵੀ ਇੱਥੇ ਇੱਕ ਪੈਸਾ ਕਮਾਉਣ ਦਾ ਜਰੀਆ ਹੈ। ਫੌਲਾ ਆਈਲੈਂਡ ''ਤੇ ਕ੍ਰਿਸਮਿਸ ਮੇਨ ਲੈਂਡ ਤੋਂ ਤਿੰਨ ਹਫਤੇ ਬਾਅਦ ਮਨਾਉਦੇ ਹਨ ਕਿਉਂਕਿ  ਇੱਥੇ ਹਜੇ ਵੀ ਪੁਰਾਣੇ ਕੈਲੇਂਡਰ ਚੱਲਦੇ ਹਨ। ਤਿਉਹਾਰ ''ਤੇ ਇੱਥੇ ਦੇ ਲੋਕ ਇੱਕ ਦੂਸਰੇ ਨੂੰ ਉਪਹਾਰ ਦਿੰਦੇ ਹਨ। ਅਟਲਾਂਟਿਕ  ਮਹਾਸਾਗਰ ਦੇ ਵਿੱਚ ਹੋਣ ਨਾਲ ਇੱਥੇ ਦਾ ਮੌਸਮ ਖਰਾਬ ਹੀ ਰਹਿੰਦਾ ਹੈ। ਇੱਥੇ ਤੂਫਾਨ ਆਉਂਦੇ ਹਨ।