ਸਿਹਤ ਲਈ ਲਾਭਦਾਇਕ ਹੈ ਖਿੱਚੜੀ

02/08/2017 3:06:04 PM

ਜਲੰਧਰ— ਖਿੱਚੜੀ ਖਾਣ ''ਚ ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਲਾਭਦਾÎਇਦ ਹੁੰਦੀ ਹੈ। ਇਸ ''ਚ ਕਣਕ, ਚਾਵਲ, ਬਾਜਰਾ, ਸਾਬਤੀ ਮੂੰਗੀ, ਤਿਲ, ਜਵੈਣ ਦਾ ਮਿਸ਼ਰਣ ਹੈ। ਇਹ ਦਾਲ ਅਤੇ ਅਨਾਜ ਦੇ ਹਰ ਤਰਾਂ ਦੇ ਤੱਤਾਂ ਨਾਲ ਭਰਪੂਰ ਹੈ। ਇਹ ਦਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੀ ਵਰਤੋਂ ਨਾਲ ਕਮਜ਼ੋਰੀ ਨਹੀ ਆਉਂਦੀ। ਸਰੀਰ ਤੰਦਰੁਸਤ ਰਹਿੰਦਾ ਹੈ। ਇਸ ''ਚ ਭਰਪੂਰ ਮਾਤਰਾ ''ਚ ਵਿਟਾਮਿਨ ਪਾਏ ਜਾਂਦੇ ਹਨ। ਇਸਦੇ ਨਾਲ ਸਲਾਦ ਖਾਣ ਨਾਲ ਸਵਾਦ ''ਚ ਵਾਧਾ ਹੁੰਦਾ ਹੈ, ਉੱਥੇ ਅੰਤੜੀਆਂ ਦੀ ਸਫਾਈ ਵੀ ਹੁੰਦੀ ਹੈ। 
ਖਿੱੱਚੜੀ ਦਾ ਸੇਵਨ ਕਰਨ ਨਾਲ ਸਰੀਰ ''ਚ ਦੀ ਪੁਰਾਣੀ ਤੋਂ ਪੁਰਾਣੀ ਬੀਮਾਰੀ ਦੂਰ ਹੁੰਦੀ ਹੈ। ਸਰੀਰ ਦੀ ਸਫਾਈ ਹੁੰਦੀ ਹੈ। ਚਟਪਟੇ ਖਾਣੇ, ਮਸਾਲੇ- ਦਾਰ ਸਬਜ਼ੀਆਂ, ਦਾਲਾਂ ਖਾਣ ਨਾਲ ਸਰੀਰ ਚ ਤੇਜਾਬ ਪੈਦਾ ਹੁੰਦਾ ਹੈ, ਖਿਚੜੀ ਉਹ ਸਾਰੇ ਗੰਦੇ ਪਟਾਰਥਾਂ ਨੂੰ ਸਰੀਰ ਚੋਂ ਬਾਹਰ ਕੱਢ ਕੇ ਸਰੀਰ ਨੂੰ ਸਾਫ ਤੰਦਰੁਸਤ ਕਰ ਦਿੰਦੀ ਹੈ। ਖਿੱਚੜੀ ਦਾ ਸੇਵਨ ਕਰਨ ਨਾਲ ਖੱਟੇ ਡਕਾਰ ਬੰਦ ਹੋ ਜਾਂਦੇ ਹਨ। ਪੇਟ ਗੈਸ ਖਤਮ ਹੁੰਦੀ ਹੈ। ਡਾਕਟਰ ਸਾਨੂੰ ਭਾਵੇਂ ਆਟੇ ਦੀ ਰੋਟੀ ਖਾਣ ਨੂੰ ਕਹਿੰਦੇ ਹਨ ਪਰ ਕਣਕ ਦੀ ਪਿਸਾਈ ਵੇਲੇ ਵਿਟਾਮਿਨ ਦਾ ਬਹੁਤ ਸਾਰਾ ਹਿੱਸਾ ਸੜ ਜਾਂਦਾ ਹੈ। ਪਰ ਖਿਚੜੀ ''ਚ ਸਾਬਤੀ ਕਣਕ ਹੋਣ ਕਰਕੇ ਕਣਕ ਦਾ ਛਿਲਕਾ ਅੰਤੜੀਆਂ ''ਚ ਚਿਪਕਦਾ ਨਹੀ, ਦਾਲਾਂ ਦੀ ਛਿੱਲ ਵੀ ਉਸੇ ਤਰਾਂ ਖਿਚੜੀ ਨਾਲ ਪੇਟ ਅੰਦਰ ਜਾਂਦੀ ਹੈ। ਖਿੱਚੜੀ ਨਾਲ ਪੇਟ ਵੀ ਸਾਫ ਹੋ ਜਾਂਦਾ ਹੈ।