ਸੜੀ ਪ੍ਰੈੱਸ ਨੂੰ ਸਾਫ ਕਰਨਗੇ ਇਹ ਨੁਸਖੇ

02/22/2020 1:44:17 PM

ਜਲੰਧਰ—ਅੱਜ ਕੱਲ ਹਰ ਇਕ ਘਰ 'ਚ ਪ੍ਰੈੱਸ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਅਸੀਂ ਜ਼ਲਦੀ 'ਚ ਹੁੰਦੇ ਹਾਂ ਤਾਂ ਸੋਚਦੇ ਹਾਂ ਕਿ ਚੱਲੋ ਘਰ 'ਚ ਹੀ ਕੱਪੜੇ ਪ੍ਰੈੱਸ ਕੀਤੇ ਜਾਣ ਤਾਂ ਜ਼ਲਦੀ-ਜ਼ਲਦੀ 'ਚ ਕਈ ਵਾਰ ਕੱਪੜੇ ਸਾੜ ਵੀ ਲੈਂਦੇ ਹਾਂ ਜਿਸ ਕਰਕੇ ਕੱਪੜੇ ਪ੍ਰੈੱਸ ਨਾਲ ਚਿਪਕ ਜਾਂਦੇ ਹਨ ਜਿਸ ਕਾਰਨ ਕੱਪੜੇ ਠੀਕ ਤਰ੍ਹਾਂ ਨਾਲ ਪ੍ਰੈੱਸ ਨਹੀਂ ਹੋ ਪਾਉਂਦੇ ਹਨ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਘਰੇ ਹੀ ਪ੍ਰੈੱਸ ਸਾਫ ਕਰਨ ਦੇ ਨੁਸਖੇ ਦੱਸਦੇ ਹਾਂ ਜੋ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਮਿੰਟਾਂ 'ਚ ਦੂਰ ਕਰਨਗੇ।
ਨਮਕ—ਸੜੇ ਹੋਏ ਪ੍ਰੈੱਸ ਦੇ ਹਿੱਸੇ ਨੂੰ ਨਮਕ ਨਾਲ ਸਾਫ ਕੀਤਾ ਜਾ ਸਕਦਾ ਹੈ ਇਸ ਲਈ ਸੁੱਕੇ ਤੌਲੀਏ 'ਤੇ ਇਕ ਚਮਚ ਨਮਕ ਛਿੜਕੋ ਫਿਰ ਪ੍ਰੈੱਸ ਦਾ ਪਲੱਗ ਲਗਾ ਕੇ ਉਸ ਨੂੰ ਤੇਜ਼ ਵੋਲਟੇਜ਼ 'ਤੇ ਰੱਖੋ, ਸਟੀਮ ਨੂੰ ਬਿਲਕੁੱਲ ਬੰਦ ਕਰ ਦਿਓ। ਫਿਰ ਪ੍ਰੈੱਸ ਨੂੰ ਨਮਕ ਵਾਲੇ ਕੱਪੜੇ 'ਤੇ ਆਰਾਮ ਨਾਲ ਰਗੜੋ ਅਜਿਹਾ ਕਰਨ ਨਾਲ ਪ੍ਰੈੱਸ 'ਤੇ ਜਮ੍ਹੀ ਹੋਈ ਗੰਦਗੀ ਨਮਕ ਦੇ ਨਾਲ ਚਿਪਕ ਜਾਵੇਗੀ ਅਤੇ ਪ੍ਰੈੱਸ ਦੀ ਪਰਤ ਬਿਲਕੱਲ ਸਾਫ ਹੋ ਜਾਵੇਗੀ।


ਟੁੱਥਪੇਸਟ
ਟੁੱਥਪੇਸਟ ਨਾਲ ਸਿਰਫ ਦੰਦ ਹੀ ਨਹੀਂ ਸਗੋਂ ਪ੍ਰੈੱਸ ਵੀ ਸਾਫ ਹੋ ਸਕਦੀ ਹੈ ਇਸ ਦੇ ਲਈ ਠੰਡੀ ਪ੍ਰੈੱਸ 'ਤੇ ਥੋੜ੍ਹਾ ਜਿਹਾ ਟੂਥਪੇਸਟ ਲਗਾਓ। ਫਿਰ ਇਸ ਨੂੰ ਕਿਸੇ ਕੱਪੜੇ ਦੀ ਮਦਦ ਨਾਲ ਰਗੜ ਕੇ ਸਾਫ ਕਰ ਲਓ ਇਸ ਦੇ ਬਾਅਦ 5 ਮਿੰਟ ਲਈ ਪ੍ਰੈੱਸ ਨੂੰ ਕਿਸੇ ਕੱਪੜੇ ਦੀ ਮਦਦ ਨਾਲ ਸਟੀਮ ਕਰੋ। ਇਸ ਨਾਲ ਪ੍ਰੈੱਸ 'ਤੇ ਪਏ ਹੋਏ ਦਾਗ ਸਾਫ ਹੋ ਜਾਣਗੇ।


ਬੇਕਿੰਗ ਸੋਡਾ
ਬੇਕਿੰਗ ਸੋਡੇ ਦੀ ਵਰਤੋਂ ਨਾਲ ਵੀ ਪ੍ਰੈੱਸ ਆਸਾਨੀ ਨਾਲ ਸਾਫ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਕ ਕੌਲੀ 'ਚ ਇਕ ਚਮਚ ਬੇਕਿੰਗ ਸੋਡਾ ਅਤੇ ਇਕ ਚਮਚ ਪਾਣੀ ਲਓ। ਹੁਣ ਇਨ੍ਹਾਂ ਦੋਹਾਂ ਨੂੰ ਮਿਲ ਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਪ੍ਰੈੱਸ 'ਤੇ ਲਗਾਓ ਅਤੇ ਕੱਪੜੇ ਨਾਲ ਇਸ ਨੂੰ ਸਾਫ ਕਰ ਲਓ। ਫਿਰ ਪੰਜ ਮਿੰਟ ਲਈ ਕੱਪੜੇ 'ਤੇ ਇਸ ਨੂੰ ਸਟੀਮ ਕਰੋ ਜਿਸ ਤੋਂ ਬਾਅਦ ਇਸ ਦੇ ਦਾਗ ਨਿਕਲ ਜਾਣਗੇ।


ਸਿਰਕਾ ਅਤੇ ਨਮਕ
ਸਿਰਕਾ ਅਤੇ ਨਮਕ ਨਾਲ ਵੀ ਤੁਸੀਂ ਪ੍ਰੈੱਸ ਨੂੰ ਸਾਫ ਕਰ ਸਕਦੇ ਹੋ। ਇਸ ਦੇ ਲਈ ਦੋ ਚਮਚ ਸਿਰਕਾ ਅਤੇ ਇਕ ਚਮਚ ਨਮਕ ਲੈ ਕੇ ਹੌਲੀ ਅੱਗ 'ਤੇ ਰੱਖੋ ਅਤੇ ਨਮਕ ਦੇ ਘੁੱਲਣ ਦੀ ਉਡੀਕ ਕਰੋ ਪਰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖੋ ਕਿ ਸਿਰਕੇ ਨੂੰ ਉਬਲਣ ਨਾ ਦਿਓ ਫਿਰ ਇਸ ਘੋਲ ਨੂੰ ਅੱਗ ਤੋਂ ਉਤਾਰ ਕੇ ਥੋੜ੍ਹਾ ਠੰਡਾ ਹੋਣ ਦਿਓ ਫਿਰ ਇਸ ਤੋਂ ਬਾਅਦ ਦਾਗ ਨੂੰ ਹਟਾਉਣ ਲਈ ਕਿਸੇ ਮੋਟੇ ਬਰੱਸ਼ ਦੀ ਮਦਦ ਨਾਲ ਪ੍ਰੈੱਸ ਦੀ ਪਲੇਟ ਨੂੰ ਸਾਫ ਕਰ ਲਓ। ਪਲੇਟ ਨੂੰ ਸਾਫ ਕਰਨ ਲਈ ਮੈਟਲ ਨਾਲ ਬਣੇ ਬਰੱਸ਼ ਦੀ ਵਰਤੋਂ ਨਾ ਕਰੋ। ਮੈਟਲ ਨਾਲ ਬਣਿਆ ਬਰੱਸ਼ ਪਲੇਟ 'ਚ ਖੁਰਦਨਾਪਣ ਅਤੇ ਖਰੋਂਚ ਲਿਆ ਸਕਦਾ ਹੈ ਜੋ ਪ੍ਰੈੱਸ ਨੂੰ ਖਰਾਬ ਕਰ ਸਕਦਾ ਹੈ।


ਡਿਟਰਜੈੱਟ
ਡਿਟਰਜੈੱਟ ਨਾਲ ਤੁਸੀਂ ਸਿਰਫ ਕੱਪੜੇ ਹੀ ਨਹੀਂ ਪ੍ਰੈੱਸ ਵੀ ਸਾਫ ਕਰ ਸਕਦੇ ਹੋ ਇਸ ਲਈ ਗਰਮ ਪਾਣੀ 'ਚ ਥੋੜ੍ਹਾ ਜਿਹਾ ਡਿਟਰਜੈੱਟ ਪਾਊਡਰ ਪਾਓ ਅਤੇ ਝੱਗ ਆਉਣ ਤੱਕ ਇਸ ਨੂੰ ਮਿਲਾਓ। ਫਿਰ ਕਿਸੇ ਕੱਪੜੇ ਦੀ ਮਦਦ ਨਾਲ ਇਸ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਫਿਰ ਤੋਂ ਤੁਹਾਡੀ ਪ੍ਰੈੱਸ ਬਿਲਕੁੱਲ ਨਵੀਂ ਹੋ ਜਾਵੇ ਅਤੇ ਵਧੀਆ ਤਰੀਕੇ ਨਾਲ ਕੱਪੜੇ ਪ੍ਰੈੱਸ ਕਰੇਗੀ।

Aarti dhillon

This news is Content Editor Aarti dhillon