ਟੀ ਬੈਗਸ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਕੰਮਾਂ ਲਈ ਕਰੋ ਵਰਤੋਂ

10/20/2018 4:50:38 PM

ਨਵੀਂ ਦਿੱਲੀ— ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ਤਕ ਨਹੀਂ ਹਨ। ਦਿਨ 'ਚ 5 ਤੋਂ 6 ਵਾਰ ਚਾਹ ਪੀਣਾ ਤਾਂ ਆਮ ਹੈ। ਚਾਹ ਬਣਾਉਣ ਲਈ ਕਈ ਲੋਕ ਟੀ ਬੈਗਸ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਬੈਗਸ ਇਕ ਵਾਰ ਚਾਹ ਬਣਾਉਣ ਦੇ ਬਾਅਦ ਬਰਬਾਦ ਹੋ ਜਾਂਦੇ ਹਨ ਪਰ ਅਜਿਹਾ ਨਹੀਂ ਹੈ। ਤੁਸੀਂ ਵਰਤੇ ਗਏ ਟੀ ਬੈਗਸ ਨੂੰ ਦੁਬਾਰਾ ਘਰ ਦੇ ਕੰਮਾਂ ਲਈ ਵਰਤੋਂ 'ਚ ਲਿਆ ਸਕਦੇ ਹੋ।
 

1. ਬੈਗਸ ਦੀ ਬਦਬੂ ਦੂਰ 
ਰੋਜ਼ਾਨਾ ਫਰਿੱਜ਼ ਦੀ ਸਫਾਈ ਨਾ ਕਰਨ ਨਾਲ ਉਸ 'ਚੋਂ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਟੀ ਬੈਗਸ ਬਹੁਤ ਹੈਲਪਫੁੱਲ ਹੈ। ਵਰਤੋਂ ਕੀਤੇ ਗਏ ਟੀ ਬੈਗਸ ਨੂੰ ਫਰਿੱਜ਼ 'ਚ ਰੱਖ ਦਿਓ। ਅਜਿਹਾ ਕਰਨ ਨਾਲ ਹੌਲੀ-ਹੌਲੀ ਬਦਬੂ ਦੂਰ ਹੋ ਜਾਵੇਗੀ।
 

2. ਕੁਦਰਤੀ ਮਾਊਥਵਾਸ਼
ਗ੍ਰੀਨ ਟੀ ਜਾਂ ਫਿਰ ਪੇਪਰਮਿੰਟ ਵਰਗੇ ਟੀ ਬੈਗਸ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਮਾਊਥਵਾਸ਼ ਬਣਾ ਸਕਦੇ ਹੋ। ਮਾਊਥਵਾਸ਼ ਬਣਾਉਣ ਲਈ ਟੀ ਬੈਗਸ ਨੂੰ ਗਰਮ ਪਾਣੀ 'ਚ ਭਿਓਂ ਕੇ ਠੰਡਾ ਹੋਣ ਲਈ ਰੱਖ ਦਿਓ। ਤੁਹਾਡਾ ਮਾਊਥਵਾਸ਼ ਤਿਆਰ ਹੈ। 
 

3. ਸ਼ੀਸ਼ੇ ਦੀ ਸਫਾਈ
ਕੱਚ ਦੇ ਸ਼ੀਸ਼ੇ 'ਤੇ ਪਏ ਦਾਗ-ਧੱਬਿਆਂ ਨੂੰ ਵੀ ਟੀ ਬੈਗਸ ਨਾਲ ਦੂਰ ਕੀਤਾ ਜਾ ਸਕਦਾ ਹੈ। ਵਰਤੋਂ 'ਚ ਲਿਆਉਂਦੇ ਗਏ ਬੈਗਸ ਨੂੰ ਖਿੜਕੀਆਂ ਜਾਂ ਡ੍ਰੈਸਿੰਗ ਟੇਬਲ ਨੂੰ ਸ਼ੀਸ਼ੇ 'ਤੇ ਹਲਕੇ ਹੱਥਾਂ ਨਾਲ ਰਗੜੋ। ਅਜਿਹਾ ਕਰਨ ਨਾਲ ਸ਼ੀਸ਼ੇ ਬਿਲਕੁਲ ਨਵੇਂ ਦਿੱਸਣ ਲੱਗ ਜਾਣਗੇ।
 

4. ਚੂਹਿਆਂ ਦੀ ਛੁੱਟੀ 
ਚੂਹੇ ਘਰ 'ਚ ਗੰਦਗੀ ਫੈਲਾਉਣ ਨਾਲ ਹੀ ਸਾਮਾਨ ਵੀ ਖਰਾਬ ਕਰਦੇ ਹਨ। ਉਨ੍ਹਾਂ ਨੂੰ ਭਜਾਉਣ ਲਈ ਅਸੀਂ ਕੀ ਕੁਝ ਨਹੀਂ ਕਰਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਟੀ ਬੈਗਸ ਨਾਲ ਚੂਹਿਆਂ ਨੂੰ ਆਸਾਨੀ ਨਾਲ ਘਰ ਤੋਂ ਭਜਾਇਆ ਜਾ ਸਕਦਾ ਹੈ। ਟੀ ਬੈਗਸ 'ਚ ਪੇਪਰਮਿੰਟ ਆਇਲ ਦੀਆਂ ਕੁੱਝ ਬੂੰਦਾਂ ਪਾ ਦਿਓ। ਇਸ ਨਾਲ ਚੂਹੇ, ਮੱਕੜੀ ਅਤੇ ਕੀੜੀਆਂ ਸਭ ਤੋਂ ਛੁਟਕਾਰਾ ਮਿਲ ਜਾਂਦਾ ਹੈ।
 

5. ਲਕੜੀ ਦੇ ਫਰਨੀਚਰ ਅਤੇ ਫਰਸ਼ ਦੀ ਸਫਾਈ
ਲੱਕੜ ਦੇ ਫਰਨੀਚਰ ਅਤੇ ਫਰਸ਼ ਨੂੰ ਚਮਕਾਉਣ ਲਈ ਟੀ ਬੈਗਸ ਨੂੰ ਪਾਣੀ 'ਚ ਉਬਾਲ ਲਓ ਅਤੇ ਫਿਰ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ 'ਤੇ ਟੀ ਬੈਗਸ ਵਾਲੇ ਪਾਣੀ 'ਚ ਨਰਮ ਕੱਪੜਾ ਡੁਬੋ ਕੇ ਫਰਨੀਚਰ ਅਤੇ ਫਰਸ਼ ਦੀ ਸਫਾਈ ਕਰੋ।