ਘਰ 'ਚ ਬਣਾਓ Infinity Gauntlet Cake

05/03/2018 2:39:41 PM

ਜਲੰਧਰ—ਜਲੰਧਰ— ਮਿੱਠੇ ਦੋ ਸ਼ੌਕੀਨ ਲੋਕ ਕੇਕ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਇਹ ਖਾਣ 'ਚ ਜਿੰਨਾ ਟੇਸਟੀ ਹੁੰਦੇ ਹਨ, ਇਨ੍ਹਾਂ ਦੀ ਵੱਖ-ਵੱਖ ਤਰ੍ਹਾਂ ਦੀ ਸ਼ੇਪ ਬੱਚੇ ਦੇਖ ਕੇ ਬਹੁਤ ਖੁਸ਼ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰ 'ਚ Infinity Gauntlet Cake ਬਣਾਉਣ ਦਾ ਤਰੀਕਾ ਦੱਸ ਰਹੇ ਹਾਂ।
ਸਮੱਗਰੀ—
ਆਈਸਿੰਗ ਸ਼ੂਗਰ - 1 ਕਿਲੋ ਗ੍ਰਾਮ
ਮੱਖਣ - 500 ਗ੍ਰਾਮ
ਵਨੀਲਾ ਐਕਸਟਰੈਕਟ - 1 ਜਾਂ ਅੱਧਾ ਚੱਮਚ
ਦੁੱਧ - 50 ਮਿਲੀਲੀਟਰ
ਕੇਕ ਬੇਸ - 1 - 15 (1 ਇੰਚ ਮੋਟਾ)
ਰਾਇਸ ਕਰਿੱਪੀ ਵਾਰ - 10-15
ਸ਼ੂਗਰ ਫੋਂਡੇਂਟ
ਐਡੀਬਲ ਗਲੂ
ਪਿਘਲੀ ਹੋਈ ਕੈਂਡੀਜ
ਨੈਚੂਰਲ ਫੂਡ ਕਲਰ
ਵਿਧੀ—
1. ਇਕ ਬੋਲ 'ਚ 1 ਕਿਲੋ ਗ੍ਰਾਮ ਆਈਸਿੰਗ ਸ਼ੂਗਰ, 500 ਗ੍ਰਾਮ ਮੱਖਣ, 1 ਤੋਂ ਅੱਧਾ ਚੱਮਚ ਵਨੀਲਾ ਐਕਸਟਰੈਕਟ ਅਤੇ 500 ਮਿਲੀਲੀਟਰ ਦੁੱਧ ਪਾ ਕੇ ਫੈਂਟ ਲਓ। ਇਸ ਤਿਆਰ ਬਟਰ ਕਰੀਮ ਨੂੰ ਇਕ ਪਾਸੇ ਰੱਖ ਲਓ।
2. ਹੁਣ ਕੇਕ ਦੇ ਸਾਰੇ ਬੇਸ ਨੂੰ 2 ਲੇਯਰਸ 'ਚ ਕੱਟ ਲਓ। ਇਸ ਤੋਂ ਬਾਅਦ ਕੇਕ ਦੇ ਬੇਸ 'ਤੇ ਤਿਆਰ ਬਟਰ ਕਰੀਮ ਲਗਾਓ ਅਤੇ ਇਸ ਦੇ ਉੱਤੇ ਕੇਕ ਦੀ ਇਕ ਹੋਰ ਲੇਅਰ ਰੱਖੋ ਅਤੇ ਇਸੇ ਤਰ੍ਹਾਂ ਕੇਕ ਦੇ 4 ਬੇਸ 'ਤੇ ਬਟਰ ਕਰੀਮ ਲਗਾਉਂਦੇ ਜਾਓ ਅਤੇ ਫਿਰ ਇਸ ਦੇ ਬਾਅਦ 4 ਲੱਕੜੀ ਦੀ ਸਟਿਕ ਕੇਕ ਦੇ ਵਿਚਕਾਰ ਇਕ-ਇਕ ਕਰਕੇ ਕੁਝ ਦੂਰੀ 'ਤੇ ਲਗਾਓ, ਜਿਸ ਦੇ ਨਾਲ ਕੇਕ ਨੂੰ ਸਪੋਰਟ ਮਿਲ ਜਾਵੇਗੀ।
4. ਇਸ ਸਟਿਕਸ 'ਤੇ ਗੋਲ ਆਕਾਰ ਦਾ ਕਾਰਡਬੋਰਡ ਬੇਸ ਲਗਾ ਕੇ ਇਸ ਦੇ 'ਤੇ ਵੀ ਬਟਰ ਕਰੀਮ ਅਪਲਾਈ ਕਰੋ।
5. ਇਸ ਤੋਂ ਬਾਅਦ ਬਾਕੀ ਦੇ ਬਚੇ ਕੇਕ ਬੇਸ ਨੂੰ ਵੀ ਇਕ-ਇਕ ਕਰਕੇ ਇਸ ਦੇ 'ਤੇ ਬਟਰ ਕਰੀਮ ਲਗਾ ਕੇ ਟਿਕਾਉਂਦੇ ਜਾਓ।
6. ਸਾਰੇ ਕੇਕ ਬੇਸ ਲੱਗ ਜਾਣ ਤੋਂ ਬਾਅਦ ਇਸ ਦੀ ਹੱਥ ਦੇ ਆਕਾਰ 'ਚ ਕਟਿੰਗ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਕੇਕ ਦੀ ਸਾਵਧਾਨੀ ਅਤੇ ਆਰਾਮ ਨਾਲ ਕਟਿੰਗ ਹੋਵੇ ਤਾਂ ਹੱਥ ਦੀ ਸ਼ੇਪ ਆਵੇਗੀ।
7. ਹੁਣ ਬਟਰ ਕਰੀਮ ਨਾਲ ਕੇਕ ਦੇ ਚਾਰੇ ਪਾਸੇ ਕੋਟਿੰਗ ਕਰੋ।
8. ਇਸ ਤੋਂ ਬਾਅਦ 10-15 ਰਾਇਸ ਕਰਿੱਪੀ ਵਾਰ ਲੈ ਕੇ ਇਸ ਨੂੰ ਪੀਸ ਲਓ। ਪੀਸੇ ਹੋਏ ਰਾਈਸ ਕਰਿੱਪੀ ਵਾਰ ਨਾਲ ਹੱਥ ਦੀ ਉਂਗਲ ਅਤੇ ਅੰਗੂਠੇ ਦੀ ਸ਼ੇਪ ਬਣਾਓ।
9. ਇਨ੍ਹਾਂ ਉਂਗਲੀਆਂ ਅਤੇ ਅੰਗੂਠੇ 'ਤੇ ਵੁਡੇਨ ਸਟਿਕ ਲਗਾਓ ਤਾਂ ਕਿ ਇਨ੍ਹਾਂ ਨੂੰ ਕੇਕ 'ਤੇ ਆਸਾਨੀ ਨਾਲ ਲਗਾਇਆ ਜਾ ਸਕੇ।
10. ਹੁਣ ਸ਼ੂਗਰ ਫੋਂਡੇਂਟ ਨੂੰ ਵੇਲਣ ਨਾਸ ਰੋਟੀ ਦੀ ਤਰ੍ਹਾਂ ਪਤਲੀ ਲੇਅਰ 'ਚ ਬੇਲ ਲਓ।
11. ਵੇਲੇ ਹੋਏ ਸ਼ੂਗਰ ਫੋਂਡੇਂਟ ਨੂੰ ਰਾਈਸ ਕਰਿੱਪੀ ਵਾਰ ਨਾਲ ਬਣੀ ਉਂਗਲੀਆਂ ਅਤੇ ਅੰਗੂਠੇ 'ਤੇ ਚੰਗੀ ਤਰ੍ਹਾਂ ਨਾਲ ਲਪੇਟ ਕੇ  Gauntlet ਦੀ ਤਰ੍ਹਾਂ ਡੈਕੋਰੇਟ ਕਰੋ।
12. ਦਬਾਰਾ ਫਿਰ ਸ਼ੂਗਰ ਫੋਂਡੇਂਟ ਨੂੰ ਬੇਲ ਕਰ ਇਸ 'ਤੇ ਪ੍ਰਿੰਟ ਕੀਤੇ ਹੋਏ Gauntlet  ਦੇ ਪੇਪਰ ਨੂੰ ਰੱਖੋ ਅਤੇ ਇਸ ਦੀ ਮਦਦ ਨਾਲ ਕੱਟ ਕਰ ਕੇ ਸ਼ੇਪ ਬਣਾਉਂਦੇ ਜਾਓ। ਜਦੋਂ ਇਹ ਸਾਰੇ ਪੀਸ ਕੱਟ ਲਓ ਤਾਂ ਐਡੀਬਲ ਗਲੂ ਦੀ ਮਦਦ ਨਾਸ ਚਿਪਕਾਓ।
13. ਕੈਂਡੀਜ  ਦੇ ਜੈਮਸ ਸਟੋਨ ਬਣਾਉਣ ਲਈ ਸ਼ੂਗਰ ਫੋਂਡੇਂਟ ਨੂੰ ਲੋਈ ਦੇ ਆਕਾਰ ਵਿਚ ਬਣਾ ਕੇ ਇਸ ਨੂੰ ਉਂਗਲ ਨਾਲ ਦਬਾਵਓ ਅਤੇ ਫਿਰ ਇਸ ਵਿਚ ਪਿਘਲੀ ਹੋਈ ਕੈਂਡੀਜ ਪਾ ਕੇ ਠੰਡਾ ਹੋਣ ਦਿਓ।
14. ਜਦੋਂ ਇਹ ਸਟੋਨ ਦੀ ਸ਼ੇਪ 'ਚ ਆ ਜਾਵੇ ਇਸ ਨੂੰ ਸ਼ੂਗਰ ਫੋਂਡੇਂਟ ਤੋਂ ਵੱਖ ਕਰ ਲਓ। ਇਸੇ ਤਰ੍ਹਾਂ ਬਾਕੀ ਦੇ ਕਲਰਫੁੱਲ ਸਟੋਨ ਵੀ ਬਣਾਓ।
15. ਹੁਣ ਸ਼ੂਗਰ ਫੋਂਡੇਂਟ ਨੂੰ ਫਿਰ ਦੁਬਾਰਾ ਬੇਲ ਕੇ ਇਸ ਦੀ ਲੰਬੀ ਚੋਰਸ ਪੱਟੀਆਂ ਕੱਟ ਲਓ ਅਤੇ ਇਸ ਨਾਲ ਪੂਰਾ ਕੇਕ ਕਵਰ ਕਰੋ। 16. ਕੇਕ ਕਵਰ ਹੋਣ ਤੋਂ ਬਾਅਦ ਇਸ 'ਤੇ ਪਹਿਲਾਂ ਤੋਂ ਬਣਾ ਕਰ ਰੱਖੀ ਹੋਈਆਂ ਉਂਗਲੀਆਂ ਅਤੇ ਅੰਗੂਠਾ ਲਗਾਓ।
17. ਇਸ ਤੋਂ ਬਾਅਦ ਪਹਿਲਾਂ ਤੋਂ ਬਣਾ ਕਰ ਰੱਖੀ ਹੋਈ Gauntlet ਦੀ ਸ਼ੇਪ ਨਾਲ ਕੇਕ ਨੂੰ ਡੈਕੋਰੇਟ ਕਰੋ, ਇਸ ਦੇ ਲਈ ਕੇਕ ਟੂਲ ਦਾ ਇਸਤੇਮਾਲ ਵੀ ਕਰ ਸਕਦੇ ਹੋ।
18. ਹੁਣ ਨੈਚੁਰਲ ਫੂਡ ਕਲਰ ਨਾਲ ਕੇਕ ਨੂੰ ਪੇਂਟ ਕਰੋ ਅਤੇ ਫਿਰ ਜੇਮਸ ਸਟੋਨ ਲਗਾਓ।
19. Infinity Gauntlet Cake ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।