ਭਾਰਤ ਦੇ ਖੂਬਸੂਰਤ ਬਗੀਚੇ

02/25/2017 9:39:13 AM

ਮੁੰਬਈ—ਕਈ ਲੋਕਾਂ ਨੂੰ ਬਗੀਚੇ ਬਹੁਤ ਪਸੰਦ ਹੁੰਦੇ ਹਨ। ਸ਼ਾਮ ਦੇ ਸਮੇਂ ਲੋਕ ਬਗੀਚੇ ''ਚ ਜਾ ਤੇ ਸਮਾਂ ਬਿਤਾਉਣਾ ਚਾਹੁੰਦੇ ਹਨ। ਭਾਰਤ ''ਚ ਵੀ ਕਈ ਅਜਿਹੇ ਗਾਰਡਨ ਹਨ ਜਿੱਥੇ ਜਾ ਕੇ ਰੋਮਾਂਚਕ ਅਨੁਭਵ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਖੂਬਸੂਰਤ ਗਾਰਡਨ ਦੇ ਬਾਰੇ ਦੱਸਣ ਜਾ ਰਹੇ ਹਾਂ।
1.ਬੋਟੈਨੀਕਲ ਗਾਰਡਨ,ਊਟੀ
1847 ''ਚ ਇਸ ਗਾਰਡਨ ਨੂੰ ਬਣਾਇਆ ਗਿਆ ਸੀ। ਊਟੀ ''ਚ ਸਥਿਤ ਇਸ ਗਾਰਡਨ ''ਚ 2000 ਤੋਂ ਜ਼ਿਆਦਾ ਵਿਦੇਸ਼ੀ ਪ੍ਰਜਾਤੀ ਦੇ ਪੇੜ-ਪੌਦੇ ਪਾਏ ਜਾਂਦੇ ਹਨ। ਇੱਥੇ ਹਰ ਸਾਲ ਸਰਦੀਆਂ ''ਚ ਤਿਉਹਾਰ ਮਨਾਇਆ ਜਾਂਦਾ ਹੈ ਜਿਸ ''ਚ ਕਈ ਲੋਕ ਸ਼ਾਮਿਲ ਹੁੰਦੇ ਹਨ।
2.ਹੈਂਗਿੰਗ ਗਾਰਡਨ. ਮੁੰਬਈ—
ਮੁੰਬਈ ''ਚ ਬਣਿਆ ਇਹ ਗਾਰਡਨ ਬਹੁਤ ਖੂਬਸੂਰਤ ਹੈ। ਇੱਥੇ ਕਈ ਤਰ੍ਹਾਂ ਦੇ ਫੁੱਲ ਅਤੇ ਪੌਦੇ ਲਗਾਏ ਜਾਂਦੇ ਹਨ।
3. ਵਰਿੰਦਾਵਨ ਗਾਰਡਨ, ਮੌਸੂਰ
ਇਹ ਗਾਰਡਨ ਮੌਸੂਰ ਤੋਂ 20 ਕਿ. ਮੀ ਦੂਰ ਕ੍ਰਿਸ਼ਨ ਰਾਜ ਸਾਗਰ ਡੈਮ ਦੇ ਥੱਲੇ ਬਣਿਆ ਹੋਇਆ ਹੈ। ਇਹ ਗਾਰਡਨ ਬਹੁਤ ਵੱਡਾ ਹੈ। ਇਸ ਗਾਰਡਨ ਨੂੰ ਕਸ਼ਮੀਰ ਦੇ ਸ਼ਾਲੀਮਾਰ ਗਾਰਡਨ ਦੀ ਤਰ੍ਹਾਂ ਮੁਗਲ ਸਟਾਇਲ ''ਚ ਬਣਾਇਆ ਗਿਆ ਹੈ।
4. ਨਿਸ਼ਾਤ ਬਾਗ . ਸ਼੍ਰੀਨਗਰ
ਇਹ ਭਾਰਤ ਦਾ ਦੂਜਾ ਵੱਡਾ ਗਾਰਡਨ ਹੈ। ਇਸ ਗਾਰਡਨ ਤੋਂ ਤੁਸੀਂ ਡਲ ਝੀਲ ਦੀ ਖੂਬਸੂਰਤੀ ਦਾ ਨਜ਼ਾਰਾ ਵੀ ਦੇਖ ਸਕਦੇ ਹੋ। ਦੇਖਣ ''ਚ ਇਹ ਨਜ਼ਾਰਾ ਬਹੁਤ ਖੂਬਸੂਰਤ ਹੈ।
5.ਇੰਡੀਅਨ ਬੋਟੈਨੀਕਲ ਗਾਰਡਨ, ਕਲਕੱਤਾ
ਇਹ ਗਾਰਡਨ ਹੂਗਲੀ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ। ਇਸ ''ਚ ਕਈ ਤਰ੍ਹਾਂ ਦੇ ਪੇੜ-ਪੌਦੇ ਲੱਗੇ ਹੋਏ ਹਨ। ਇਥੇ ਵਿਸ਼ਵ ਦਾ ਸਭ ਤੋਂ ਚੌੜਾ ਬਰਗਦ ਦਾ ਦਰੱਖਤ ਹੈ।