ਬੱਚੇ ਦਾ ਭਾਰ ਵਧਾਉਣ ''ਚ ਮਦਦਗਾਰ ਹਨ ਇਹ ਹੈਲਦੀ ਫੂਡ

10/22/2018 10:47:17 AM

ਨਵੀਂ ਦਿੱਲੀ— ਬੱਚੇ ਦਾ ਖਾਣ-ਪੀਣ ਸਹੀ ਨਾ ਹੋਣ ਕਾਰਨ ਉਨ੍ਹਾਂ ਦਾ ਭਾਰ ਉਮਰ ਮੁਤਾਬਕ ਨਹੀਂ ਵੱਧ ਪਾਉਂਦਾ। ਬੱਚਿਆਂ ਦਾ ਭਾਰ ਵਧਾਉਣ 'ਚ ਭੋਜਨ ਸਭ ਤੋਂ ਜ਼ਿਆਦਾ ਸਹਾਈ ਹੁੰਦਾ ਹੈ ਜਦਕਿ ਖਾਣੇ ਦੇ ਮਾਮਲੇ 'ਚ ਹੀ ਬੱਚੇ ਬਹੁਤ ਨਖਰੇ ਦਿਖਾਉਂਦੇ ਹਨ। ਅਜਿਹੇ 'ਚ ਮਾਤਾ-ਪਿਤਾ ਨੂੰ ਸਮਝ ਨਹੀਂ ਆਉਂਦੀ ਕਿ ਬੱਚਿਆਂ ਨੂੰ ਕੀ ਅਤੇ ਕਿਵੇਂ ਖਵਾਇਆ ਜਾਵੇ ਕਿ ਉਨ੍ਹਾਂ ਦਾ ਭਾਰ ਵੀ ਸੰਤੁਲਿਤ ਰਹੇ। ਜੇਕਰ ਤੁਹਾਡਾ ਬੱਚਾ ਵੀ ਅਜਿਹਾ ਹੀ ਕਰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਬੱਚੇ ਲਈ ਬਹੁਤ ਹੀ ਫਾਇਦੇਮੰਦ ਹੈ। 
 

1. ਮਲਾਈ ਸਮੇਤ ਦੁੱਧ ਪਿਲਾਓ
ਤੁਸੀਂ ਭਾਂਵੇ ਹੀ ਆਪਣਾ ਭਾਰ ਸੰਤੁਲਿਤ ਰੱਖਣ ਲਈ ਮਲਾਈ ਰਹਿਤ ਦੁੱਧ ਪੀਂਦੀ ਹੋ ਪਰ ਜੇਕਰ ਬੱਚੇ ਦਾ ਭਾਰ ਘੱਟ ਹੈ ਤਾਂ ਉਸ ਨੂੰ ਮਲਾਈ ਵਾਲਾ ਦੁੱਧ ਪਿਲਾਓ। ਜੇਕਰ ਉਸ ਨੂੰ ਪੀਣ 'ਚ ਚੰਗਾ ਨਹੀਂ ਲੱਗਦਾ ਤਾਂ ਸ਼ੇਕ ਬਣਾ ਕੇ ਦਿਓ। ਯਾਦ ਰੱਖੋ ਕਿ ਉਸ ਦਾ ਭਾਰ ਵਧਾਉਣ ਲਈ ਉਸ ਦੇ ਸਰੀਰ 'ਚ ਮਲਾਈ ਪਹੁੰਚਣੀ ਜ਼ਰੂਰੀ ਹੈ।
 

2. ਘਿਉ ਅਤੇ ਮੱਖਣ 
ਬੱਚੇ ਦਾ ਭਾਰ ਵਧਾਉਣਾ ਹੋਵੇ ਤਾਂ ਉਸ ਨੂੰ ਘਿਉ ਅਤੇ ਮੱਖਣ ਖਿਲਾਉਣਾ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਉਸ ਨੂੰ ਇਹ ਸਭ ਦਾਲ 'ਚ ਪਾ ਕੇ ਦਿਓ ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਹੋਵੇਗਾ।
 

3. ਸੂਪ, ਸੈਂਡਵਿਚ,ਖੀਰ ਅਤੇ ਹਲਵਾ
ਸੂਪ, ਸੈਂਡਵਿਚ, ਖੀਰ ਅਤੇ ਹਲਵਾ ਇਹ ਚਾਰੋ ਹੀ ਚੀਜ਼ਾਂ ਬੱਚੇ ਦੀ ਸਿਹਤ ਨੂੰ ਲਾਭ ਪਹੁੰਚਾਉਂਦੀਆਂ ਹਨ ਜੇਕਰ ਇਨ੍ਹਾਂ ਨੂੰ ਸਹੀ ਮਾਤਰਾ 'ਚ ਦਿੱਤਾ ਜਾਵੇ।
 

4. ਆਲੂ ਅਤੇ ਅੰਡਾ 
ਅੰਡਾ ਅਤੇ ਆਲੂ ਦੋਹਾਂ 'ਚ ਤਾਕਤ ਹੁੰਦੀ ਹੈ। ਅੰਡੇ 'ਚ ਪ੍ਰੋਟੀਨ ਤਾਂ ਆਲੂ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ। ਬੱਚਿਆਂ ਨੂੰ ਇਹ ਦੋਹਾਂ ਚੀਜ਼ਾਂ ਦੇਣ ਨਾਲ ਉਨ੍ਹਾਂ ਦਾ ਭਾਰ ਵਧਣ ਲੱਗੇਗਾ। 
 

5. ਸਪਰਾਊਟ 
ਬੱਚੇ ਨੂੰ ਨਿਯਮਿਤ ਰੂਪ 'ਚ ਸਪਰਾਊਟ ਅਤੇ ਪੁੰਗਰੀ ਹੋਈ ਦਾਲ ਖਵਾਓ। ਇਸ ਨਾਲ ਵੀ ਉਸ ਦਾ ਭਾਰ ਸਹੀ ਹੋਵੇਗਾ। ਜੇਕਰ ਬੱਚਾ ਬਹੁਤ ਛੋਟਾ ਹੈ ਤਾਂ ਉਸ ਨੂੰ ਦਾਲ ਦਾ ਪਾਣੀ ਪਿਲਾਓ।