''ਇਨਕਮ'' ਦੇ ਮਾਮਲੇ ''ਚ ਪੁਰਸ਼ਾਂ ਤੋਂ ਘੱਟ ਨਹੀਂ ਹਨ ਔਰਤਾਂ!

02/17/2017 1:01:47 PM

ਉਹ ਜ਼ਮਾਨਾ ਗਿਆ ਜਦੋਂ ਸਿਰਫ ਮਰਦ ਹੀ ਕਮਾਉਂਦੇ ਸਨ। ਹੁਣ ਦੇਖੋਂ ਔਰਤਾਂ ਨੇ ਘਰ ਦੇ ਕੰਮ ਦੇ ਨਾਲ-ਨਾਲ ਬਾਹਰ ਦਾ ਕੰਮ ਵੀ ਕਿੰਨੀ ਚੰਗੀ ਤਰ੍ਹਾਂ ਸੰਭਾਲ ਲਿਆ ਹੈ। ਕੁਝ ਸਮੇਂ ਪਹਿਲਾ ਕੀਤੀ ਗਈ ਖੋਜ਼ ਮੁਤਾਬਕ ਭਾਰਤ ''ਚ ਆਮਦਨੀ  ਦੇ ਮਾਮਲੇ '' ਚ ਔਰਤਾਂ ਪੁਰਸ਼ਾਂ ਤੋਂ ਅੱਗੇ ਨਿਕਲ ਗਈਆਂ ਹਨ। ਹੁਣ ਇੰਨ੍ਹਾਂ ਨੂੰ ਸੁਪਰਵੂਮੈਨ ਵੀ ਕਿਹਾ ਜਾਂਦਾ ਹੈ। ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਭਾਰਤ ਦੀਆਂ ਔਰਤਾਂ ਕਮਾਈ ''ਚ ਪੁਰਸ਼ਾਂ ''ਤੇ ਭਾਰੀ ਹਨ। 

1. ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਉਹ ਹਿੱਸੇ ਜਿੱਥੇ ਔਰਤਾਂ ਨੂੰ ਮਰਦਾਂ ਤੋਂ ਜ਼ਿਆਦਾ ਇਨਕਮ ਮਿਲਦੀ ਹੈ। ਇਕ ਰਿਪੋਰਟ ਮੁਤਾਬਕ ਇਨ੍ਹਾਂ ਹਿੱਸਿਆ ਵਿਚ ਮਰਦਾਂ ਦੀ ਤੁਲਨਾ ''ਚ ਔਰਤਾਂ ਦੀ ਔਸਤ ਇਨਕਮ 77 ਫ਼ੀਸਦੀ ਹੈ। 

2. ਉਤਰਾਖੰਡ, ਰਾਜਸਥਾਨ, ਜੰਮੂ ਕਸ਼ਮੀਰ, ਮਣੀਪੁਰ ਅਤੇ ਗੋਆ 5 ਅਜਿਹੇ ਰਾਜ ਹਨ। ਜਿਥੇ ਔਰਤਾਂ ਅਤੇ ਮਰਦਾਂ ਦੀ ਇਨਕਮ ''ਚ ਥੋੜ੍ਹਾ ਹੀ ਫ਼ਰਕ ਹੈ। 

3. ਨਾਗਾਲੈਂਡ ਅਤੇ ਸਿੱਕਮ ਦੇਸ਼ ਦੇ ਦੋ ਅਜਿਹੇ ਰਾਜ ਹਨ। ਜਿਥੇ ਪੇਂਡੂ ਇਲਾਕਿਆਂ ''ਚ ਸ਼ਹਿਰੀ ਇਲਾਕਿਆਂ ਦੀ ਤੁਲਨਾ ''ਚ ਔਰਤਾਂ ਜ਼ਿਆਦਾ ਪੈਸੇ ਕਮਾਉਂਦੀਆਂ ਹਨ। 

4. ਸਿੱਕਮ, ਨਾਗਾਲੈਂਡ, ਮਿਜ਼ੋਰਮ, ਆਂਧਰਾ-ਪ੍ਰਦੇਸ਼ ਅਜਿਹੇ ਰਾਜ ਹਨ, ਜਿਥੇ ਪਿੰਡ ਦੀਆਂ ਔਰਤਾਂ ਦੀ ਆਮਦਨ ਸਭ ਤੋਂ ਜ਼ਿਆਦਾ ਹੈ। ਇੰਨ੍ਹਾਂ 5 ਰਾਜਾ ਵਿਚ ਸ਼ਹਿਰੀ ਔਰਤਾਂ ਦੀ ਤੁਲਨਾ ''ਚ ਪਿੰਡ ਦੀਆਂ ਔਰਤਾਂ ਦੀ ਔਸਤ ਆਮਦਨ 55 ਫੀਸਦੀ ਹੈ। 

5. ਮੱਧ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਗੁਜਰਾਤ ਅਤੇ ਉੜੀਸਾ ਅਜਿਹੇ ਰਾਜ ਹਨ, ਜਿੱਥੇ ਔਰਤਾਂ ਦੀ ਇਨਕਮ ਬਹੁਤ ਥੋੜ੍ਹੀ ਹੈ।