ਇਸ ਤਰ੍ਹਾਂ ਛੋਟੀ ਰਸੋਈ ਨੂੰ ਕਰੋ ਮੈਨੇਜ, ਲੱਗੇਗੀ ਵੱਡੀ

04/19/2018 3:43:27 PM

ਜਲੰਧਰ— ਰਸੋਈ ਘਰ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੁੰਦਾ ਹੈ। ਘਰ ਦੀਆਂ ਔਰਤਾਂ ਦਾ ਜ਼ਿਆਦਾ ਸਮਾਂ ਇੱਥੇ ਨਿਕਲਦਾ ਹੈ। ਸਾਫ਼ ਸੁਥਰੀ ਰਸੋਈ ਦੇਖਣ 'ਚ ਬਹੁਤ ਵਧੀਆ ਲੱਗਦੀ ਹੈ। ਮਗਰ ਛੋਟੀ ਰਸੋਈ ਨੂੰ ਸੰਵਾਰਨਾ ਥੋੜ੍ਹਾ ਮੁਸ਼ਕਲ ਕੰਮ ਹੁੰਦਾ ਹੈ। ਔਰਤਾਂ ਨੂੰ ਸਮਝ ਨਹੀਂ ਆਉਂਦੀ ਕੀ ਘੱਟ ਜਗ੍ਹਾ 'ਤੇ ਭਾਂਡੇ, ਰਾਸ਼ਨ, ਡਿੱਬੇ, ਮਿਕਸਰ, ਜੂਸਰ, ਮਾਈਕਰੋਵੇਵ, ਰੈਫਰੀਜਰੇਟਰ ਤੋਂ ਇਲਾਵਾ ਹੋਰ ਵੀ ਚੀਜ਼ਾਂ ਨੂੰ ਆਸਾਨੀ ਨਾਲ ਕਿਵੇਂ ਰੱਖਿਆ ਜਾਵੇ। ਜੇਕਰ ਤੁਸੀਂ ਵੀ ਇਸ ਗੱਲ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਛੋਟੀ ਰਸੋਈ ਨੂੰ ਠੀਕ ਢੰਗ ਨਾਲ ਸਜਾਉਣ ਦੇ ਆਸਾਨ  ਆਈਡੇਅ ਦੱਸਣ ਜਾ ਰਹੇ ਹਾਂ।


— ਕਿਚਨ ਵਿਚ ਉਸ ਸਾਮਾਨ ਨੂੰ ਸ਼ੈਲਫ ਦੇ ਅੱਗੇ ਰੱਖੇ ਜੋ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਹੈ। ਕਦੇ-ਕਦੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੂੰ ਬਾਕਸ 'ਚ ਰੱਖੋ। ਇਸ ਤਰ੍ਹਾਂ ਨਾਲ ਤੁਹਾਡੀ ਛੋਟੀ ਜਿਹੀ ਕਿਚਨ ਵੱਡੀ ਲੱਗੇਗੀ।


— ਸਿੰਕ ਦੇ ਸਾਈਡ 'ਚ ਬਣੇ ਬਾਕਸ ਨੂੰ ਨਜ਼ਰਅੰਦਾਜ਼ ਨਾ ਕਰੋ। ਉਨ੍ਹਾਂ ਵਿਚ ਸਾਮਾਨ ਰੱਖੇ ਸਕਦੇ ਹੋ। ਸਾਮਾਨ ਰੱਖਣ ਤੋਂ ਬਾਅਦ ਬਾਕਸ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿਓ। ਇਸ ਦੇ ਨਾਲ ਹੀ ਸਿੰਕ ਦੇ ਨੀਚੇ ਵੀ ਇਕ ਬਾਕਸ ਬਣਾ ਕੇ ਉਸ 'ਚ ਡਸਟਬਿਨ ਰੱਖ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਢੱਕਣ ਲਈ ਤੁਸੀਂ ਸਿੰਕ ਹੇਠਾਂ ਇਕ ਦਰਵਾਜ਼ਾ ਲਗਾ ਸਕਦੇ ਹੋ।


— ਜੇਕਰ ਹੇਠਾਂ ਬਣਾਏ ਗਏ ਕੈਬੀਨਟ 'ਚ ਸਾਮਾਨ ਪੂਰਾ ਨਹੀਂ ਆਉਂਦਾ ਤਾਂ 'ਤੇ ਵੀ ਕੈਬੀਨਟ ਜਾਂ ਸ਼ੈਲਫ ਬਣਵਾ ਸਕਦੇ ਹਨ। ਇਸ ਵਿਚ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਨੂੰ ਰੱਖ ਸਕਦੇ ਹੋ। ਇਸ ਤਰ੍ਹਾਂ ਸਾਮਾਨ ਕੱਢਣ ਲਈ ਤੁਹਾਨੂੰ ਵਾਰ-ਵਾਰ ਝੁੱਕਨਾ ਵੀ ਨਹੀਂ ਪਵੇਗਾ ਅਤੇ ਕਮਰ 'ਚ ਦਰਦ ਵੀ ਨਹੀਂ ਹੋਵੇਗਾ।