ਇਸ ਤਰ੍ਹਾਂ ਘਰ ''ਚ ਬਣਾਓ ਟਮਾਟਰ ਪਿਆਜ਼ ਦੀ ਚਟਨੀ

03/29/2017 1:59:51 PM

ਨਵੀਂ ਦਿੱਲੀ— ਚਟਨੀ ਹਰ ਇਕ ਪਕਵਾਨ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਹਰ ਇਕ ਪਕਵਾਨ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਚਟਨੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਸੁਆਦ ਹੋਰ ਕਿਸੇ ਚਟਨੀ ''ਚ ਨਹੀਂ ਹੋ ਸਕਦਾ। ਇਹ ਚਟਨੀ ਤੁਹਾਡੀ ਰਸੋਈ ''ਚ ਮੌਜ਼ੂਦ ਸਬਜ਼ੀਆਂ ਨਾਲ ਹੀ ਬਣੇਗੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਬਣਾਉਣ ਲਈ ਸਮੱਗਰੀ
- 2 ਟਮਾਟਰ
- 2 ਪਿਆਜ਼
- ਇਕ ਛੋਟਾ ਟੁਕੜਾ ਅਦਰਕ 
- 2-3 ਹਰੀ ਮਿਰਚ
- ਇਕ ਕਟੋਰੀ ਧਨੀਆਂ ਪੱਤੀ
- 1/2 ਚਮਚ ਜ਼ੀਰਾ
- ਇਕ ਚੁਟਕੀ ਹਿੰਗ
- 4 ਲਸਣ ਦੀ ਕਲੀਆਂ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਟਮਾਟਰ ਅਤੇ ਪਿਆਜ਼ ਨੂੰ ਧੋ ਕੇ ਟੁਕੜਿਆਂ ''ਚ ਕੱਟ ਲਓ।
- ਮਿਕਸੀ ''ਚ ਹਰੀ ਮਿਰਚ, ਲਸਣ, ਅਦਰਕ, ਧਨੀਆਂ ਪੱਤੀ, ਜ਼ੀਰਾ ਅਤੇ ਹਿੰਗ ਪਾ ਕੇ ਚੰਗੀ ਤਰ੍ਹਾਂ ਪੀਸ ਲਓ। 
- ਫਿਰ ਇਸ ''ਚ ਟਮਾਟਰ ਅਤੇ ਪਿਆਜ਼ ਪਾ ਕੇ 1-2 ਮਿੰਟਾਂ ਲਈ ਪੀਸ ਲਓ।
- ਟਮਾਟਰ ਪਿਆਜ਼ ਦੀ ਚਟਨੀ ਤਿਆਰ ਹੈ। 
- ਰੋਟੀ, ਪਰੋਂਠੇ ਅਤੇ ਡੋਸੇ ਨਾਲ ਇਸ ਚਟਨੀ ਦਾ ਸੁਆਦ ਲਓ।