ਇਸ ਤਰ੍ਹਾਂ ਸਜਾਓਗੇ ਅਲਮਾਰੀ ਤਾਂ ਨਹੀਂ ਬਿੱਖਰਣਗੇ ਕੱਪੜੇ

09/27/2017 4:18:25 PM

ਨਵੀਂ ਦਿੱਲੀ— ਅਕਸਰ ਅਲਮਾਰੀ ਸੈੱਟ ਕਰਨ ਤੋਂ ਬਾਅਦ ਵੀ ਫੈਮਿਲੀ ਮੈਂਬਰ ਕੱਪੜੇ ਬੰਨ ਕੇ ਇੱਧਰ-ਉਧਰ ਸੁੱਟ ਦਿੰਦੇ ਹਨ। ਜਿਸ ਨਾਲ ਅਲਮਾਰੀ ਘੱਟ ਕੂੜੇਦਾਨ ਜ਼ਿਆਦਾ ਲੱਗਦੀ ਹੈ। ਅਜਿਹੇ ਵਿਚ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਅਲਮਾਰੀ ਨੂੰ ਸੈੱਟ ਕਰੀਏ ਕਿ ਕੱਪੜੇ ਨਾ ਬਿੱਖਰਣ। ਅੱਜ ਅਸੀਂ ਤੁਹਾਨੂੰ ਅਲਮਾਰੀ ਸੈੱਟ ਕਰਨ ਦੇ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੀ ਅਲਮਾਰੀ ਨੂੰ ਸਟਾਈਲਿਸ਼ ਲੁਕ ਦੇ ਸਕਦੇ ਹੋ। 
1. ਕਬਰਡ ਵਿਚ ਕੱਪੜੇ ਠੂਸ ਕੇ ਰੱਖਣ ਨਾਲ ਉਹ ਬਿੱਖਰੀ ਹੋਈ ਲੱਗਦੀ ਹੈ। ਇਸ ਨਾਲ ਜਦੋਂ ਤੁਹਾਨੂੰ ਕਿਸੇ ਕੱਪੜੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਤੁਹਾਨੂੰ ਨਹੀਂ ਮਿਲਦਾ। 
2. ਅਲਮਾਰੀ ਵਿਚ ਹਮੇਸ਼ਾ ਧੋਤੇ ਹੋਏ ਅਤੇ ਪ੍ਰੈਸ ਕੀਤੇ ਹੋਏ ਕੱਪੜੇ ਹੀ ਰੱਖੋ। ਇਸ ਨਾਲ ਘਰ ਵਾਲੇ ਵੀ ਕੱਪੜਿਆਂ ਨੂੰ ਕੱਢਣ ਵਿਚ ਸਾਵਧਾਨੀ ਰੱਖਦੇ ਹਨ। 
3. ਜਿਨ੍ਹਾਂ ਕੱਪੜਿਆਂ ਨੂੰ ਤੁਸੀਂ ਦੋ ਵਾਰ ਪਹਿਨਣਾ ਚਾਹੁੰਦੇ ਹੋ ਉਸ ਵਾਰਡਰੋਵ ਦੇ ਇਕ ਕਿਨਾਰੇ 'ਤੇ ਟੰਗ ਦਿਓ। ਅਲਮਾਰੀ ਦੇ ਅੰਦਰ ਹਮੇਸ਼ਾ ਸਾਫ-ਸੁੱਥਰੇ ਕੱਪੜੇ ਹੀ ਰੱਖੋ। 
4. ਅਜਿਹੀ ਅਲਮਾਰੀ ਲਓ, ਜਿਸ ਵਿਚ ਜ਼ਿਆਦਾ ਤੋਂ ਜ਼ਿਆਦਾ ਦਰਾਜ ਬਣੇ ਹੋਣ ਜਿਸ ਵਿਚ ਤੁਸੀਂ ਜਿਊਲਰੀ ਜਾਂ ਫਿਰ ਛੋਟਾ ਮੋਟਾ ਸਾਮਾਨ ਆਸਾਨੀ ਨਾਲ ਰੱਖ ਸਕੋ। 
5. ਕੱਪੜਿਆਂ ਨੂੰ ਹਮੇਸ਼ਾ ਵੱਖ-ਵੱਖ ਕਰ ਕੇ ਰੱਖੋ ਇਸ ਨਾਲ ਲੱਭਣ ਵਿਚ ਆਸਾਨੀ ਹੋਵੇਗੀ। 
6. ਜੇ ਤੁਹਾਡੀ ਅਲਮਾਰੀ ਲੱਕੜ ਦੀ ਹੈ ਤਾਂ ਇਸ ਨੂੰ ਧੁੱਪ ਵਿਚ ਜ਼ਰੂਰ ਰੱਖੋ। ਇਸ ਨਾਲ ਉਸ ਦੀ ਅੰਦਰ ਦੀ ਨਮੀ ਨਿਕਲ ਜਾਵੇਗੀ। 
7. ਫੰਕਸ਼ਨ ਜਾਂ ਤਿਉਹਾਰ 'ਤੇ ਪਿਹਨਣ ਵਾਲੇ ਕੱਪੜਿਆਂ ਨੂੰ ਹੈਂਗਰ ਵਿਚ ਪਾ ਕੇ ਰੱਖੋ।